“ਝੂਠੇ ਦਿਲਾਸੇ “
ਆਹ ਮੈਨੂੰ ਆਪਣੇ ਮੁੰਡੇ ਦੀ ਸਮਝ ਨਹੀਂ ਆੳਦੀ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੁੱਕ ਕਦੇ ਆਹ ਵੇਖੋ ਸਾਡਾ ਸੌਣ ਵਾਲਾ ਕਮਰਾ ,ਆਹ ਨਹਾਉਣ ਵਾਲਾ ,ਏਥੇ ਅਸੀ ਰੋਟੀ ਖਾਂਦੇ ਹਾਂ ,ਏਥੇ ਭਾਂਡੇ ਧੋਤੇ ਜਾਂਦੇ ਹਨ ।ਆਹ ਮੇਰੇ ਜਵਾਕਾਂ ਨੇ ਅੱਜ ਇੱਕ ਦੂਜੇ ਮਾਰਿਆ ,ਅੱਜ ਮੇਰੀ ਘਰਵਾਲੀ ਮੇਰੇ ਨਾਲ ਰੁੱਸ ਗਈ ,ਹੁਣ ਮੰਨ ਗਈ ਬੱਸ ਮੈ ਜਦੋਂ ਵੀ ਵੇਖਾਂ ਏਹੀ ਤਮਾਸ਼ਾ ਚੱਲ ਰਿਹਾ ਹੁੰਦਾ ਏ ,ਸਭ ਕੰਮ ਕਾਰ ਤਾ ਜਿਵੇਂ ਇਹਨਾਂ ਨੂੰ ਭੁੱਲ ਗਏ ਹਨ ।”ਆਖਦਾ ਹੋਇਆ ਜੈਮਲ ਸਿੰਘ ਮੰਜੇ ਤੇ ਬੈਠ ਜਾਂਦਾ ਏ “ਤੇ ਪਾਣੀ ਦਾ ਗਿਲਾਸ ਉਸਨੂੰ ਫੜਾਉਂਦਿਆਂ ਹੋਇਆ ਉਸਦੀ ਪਤਨੀ ਚੰਦ ਕੌਰ “ਕੀ ਹੋਇਆ ਜੇ ਕਾਹਤੋਂ ਕਾਹਲ਼ੇ ਪਏ ਰਹੇ ਹੋ “ਹੋਣਾ ਕੀ ਚੰਦ ਕੌਰੇ ਆਹ ਚੰਗੇ ਭਲੇ ਘਰ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਏ ,ਆਹ ਸੋਟੀ ਜਿਹੀ ਤੇ ਕੈਮਰਾ ਲਾ ਕੇ ਸਾਰਾ ਦਿਨ ਕਦੀ ਆਪਣਾ ਮੁੰਡਾ ,ਕਦੇ ਨੂੰਹ ਹੋਰ ਤਾ ਹੋਰ ਹੁਣ ਤਾ ਬੱਚੇ ਵੀ ਏਦਾਂ ਹੀ ਕਰਨ ਲੱਗ ਪਏ ਹਨ ।ਅੱਜ ਅਸੀ ਆਹ ਕੀਤਾ ,ਆਹ ਖਾਧਾ ,ਆਹ ਪੀਤਾ ਲੈ ਗਲਾਸ ਫੜ ਤੇ ਚਾਹ ਦਾ ਕੱਪ ਬਣਾ ਲਿਆ ਸਵੇਰ ਦਾ ਬੈਂਕ ਵਿੱਚ ਖੱਜਲ ਹੋਣ ਡਿਆ ਤੇ ਪੁੱਤ ਘਰ ਬੈਠ ਕੇ ਲੋਕਾਂ ਸਲਾਹਾਂ ਦੇ ਰਿਹਾ ਕਿ ਮੇਰਾ ਦਿਨ ਦਾ ਰੁਟੀਨ ਵੇਖੋ ,ਤੇ ਉਹੋ ਜਿਹੇ ਇੰਨਾਂ ਨੂੰ ਵੇਖਣ ਵਾਲੇ ਵਿਹਲੇ ਪਤਾ ਨਹੀਂ ਕੀ ਹੋਵੇਗਾ ਅੱਗੇ ਆਖ ਜੈਮਲ ਮੰਜੇ ਤੇ ਲੰਮਾ ਪੈ ਜਾਂਦਾ ਏ ।ਤੇ ਚੰਦ ਕੌਰ ਥੌੜੀ ਦੇਰ ਬਾਅਦ ਚਾਹ ਦੇ ਦੋ ਕੱਪ ਲਿਆ ਕੇ “ਸੁਣਦੇ ਹੋ “ਆਹ ਲਓ ਚਾਹ ਪੀਓ ਆਖ ਕੋਲ ਬੈਠ ਜਾਂਦੀ ਏ ।ਬਹੁਤ ਮਿਹਰਬਾਨੀ ਆਖ ਜੈਮਲ ਤੇ ਉਸਦੀ ਘਰ ਵਾਲੀ ਚਾਹ ਪੀਣ ਲੱਗ ਜਾਂਦੇ ਹਨ ।ਫੇਰ ਤੂੰ ਕਹਿਣਾ ਕਿ ਉਹੀ ਗੱਲ ਕਰਦਾ ਭਲਾ ਹੁਣ ਕਿੱਥੇ ਗਏ ਨੇ ਸਾਰੇ ਜੈਮਲ ਚਾਹ ਦੀ ਘੁੱਟ ਭਰਦੇ ਹੋਏ ਪੁੱਛਦਾ ।ਜਾਣਾ ਕਿੱਥੇ ਏ ਸੈਰ ਕਰਨ ਗਏ ਨੇ ਸਾਰੇ “ਸੈਰ ?ਏਸ ਵੇਲੇ ਅੱਗੇ ਤਾ ਕਦੇ ਗਏ ਨੇ ।ਉਹ ਨਾ ਅੱਜ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਰੁਟੀਨ ਦੀ ਵੀਡੀਓ ਬਣਾ ਰਹੇ ਨੇ ਕਹਿੰਦੇ ਨੇ ਕਿ ਮੰਮੀ ਏਦਾਂ ਸਾਨੂੰ ਸਾਰੇ ਵੇਖਦੇ ਨੇ ਤੇ ਬਹੁਤ ਪਸੰਦ ਕਰਦੇ ਨੇ ਨਾਲੇ ਹੌਲੀ ਹੌਲੀ ਕਮਾਈ ਵੀ ਸੁਰੂ ਹੋ ਜਾਵੇਗੀ ।ਜਿੰਨੀਆਂ ਜ਼ਿਆਦਾ ਲੋਕੀ ਆਪਣੀਆ ਵੀਡੀੳ ਵੇਖਣਗੇ ਉਨੀਆ ਹੀ ਮੌਜਾ ਆਖਦੇ ਨੇ ।ਅੱਛਾ ਤਾ ਹੀ ਰਸੋਈ ਵਿੱਚ ਵੰਨ ਸਵੰਨਾ ਖਾਣਾ ਰੱਖ ਕੇ ਬੈਠੇ ਨੇ ਮੈ ਵੀ ਸੋਚਾਂ ਉਦਾ ਤਾ ਇੱਕ ਸਬਜ਼ੀ ਨਹੀਂ ਬਣਦੀ ਤੇ ਅੱਜ ਤਾਂ ਦੋ ਦੋ ਸਬਜ਼ੀਆਂ ,ਮਿੱਠਾ ਤੇ ਪਤਾ ਨਹੀਂ ਹੋਰ ਕੀ ਨਿੱਕ ਸੁੱਕ ਪਇਆ ਹੋਇਆ ।ਹਾਜੀ ਸਾਰਾ ਕੁਝ ਬਜ਼ਾਰੋਂ ਮੰਗਾ ਕੇ ਤੇ ਆਪਣੇ ਭਾਂਡਿਆਂ ਵਿੱਚ ਪਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ