ਜਿਗਰ ਦੇ ਟੋਟੇ
ਪੂਰੇ ਅਠਾਰਾਂ ਵਰੇ ਪਹਿਲਾਂ..
ਚੰਗੀ ਤਰਾਂ ਯਾਦ ਹੈ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਅਵਾਜਾਂ ਗੂੰਜ ਰਹੀਆਂ ਸਨ..
“ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਧੀਏ”
ਫੇਰ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਮਣੇ ਅਚੇਤ ਪਿਆ ਸੀ..!
ਮੈਂ ਪੀੜਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਬੈੱਡ ਕੋਲ ਪਏ ਸ਼ੀਸ਼ੇ ਦੇ ਬਕਸੇ ਵਿਚ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਓਂ ਨਹੀਂ ਸੀ ਰਿਹਾ?
ਮੈਨੂੰ ਬੇਅਕਲੀ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ..
ਕੋਲ ਹੀ ਹੁੰਦੀ ਨੱਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਅਵਾਜ ਕੰਨੀ ਪਈ..ਮੇਰਾ ਵੀ ਰੋਣ ਨਿੱਕਲ ਗਿਆ..ਪੱਕਾ ਕੋਈ ਅਣਹੋਣੀ ਹੋ ਗਈ ਹੋਣੀ!
ਫੇਰ ਵਾਹਿਗੁਰੂ ਦੀ ਮੇਹਰ ਹੋਈ..ਉਹ ਸਤਮਹਿਆਂ ਜੰਮ ਪਿਆ ਅਚਾਨਕ ਹੀ ਉਚੀ ਸਾਰੀ ਰੋ ਪਿਆ ਤੇ ਬਾਕੀ ਸਾਰੀਆਂ ਦੀ ਜਾਨ ਵਿਚ ਜਾਨ ਆ ਪਈ..!
ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁਣ ਸੁਖਾਂ ਮੰਗਦੀ ਰਹੀ..ਅਰਦਾਸਾਂ ਕਰਦੀ ਰਹੀ..ਪਰ ਸ਼ਰਮ ਦੀ ਮਾਰੀ ਉਸਨੂੰ ਘੜੀ ਪਲ ਲਈ ਵੀ ਆਪਣੀ ਝੋਲੀ ਪਾਉਣ ਲਈ ਮੰਗ ਨਾ ਸਕੀ..!
ਫੇਰ ਦਿਨ ਚੜੇ ਜਦੋਂ ਮਾਂ ਨੇ ਉਸਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤਾਂ ਇੰਝ ਲੱਗਾ ਜਿੱਦਾਂ ਸੱਤਾਂ ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ ਵਿਚ ਸਮੋ ਗਈਆਂ ਹੋਣ!
ਫੇਰ ਛੇਵੀਂ ਜਮਾਤ ਤੱਕ ਉਸਨੂੰ ਮੇਰੇ ਢਿਡ੍ਹ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ..
ਮੈਨੂੰ ਵੀ ਉਸਦੇ ਪੋਲੇ ਜਿਹੇ ਹੱਥ ਦੀ ਆਦਤ ਜਿਹੀ ਪੈ ਗਈ..
ਫੇਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ..ਗੁੱਸਾ ਆਇਆ..ਚੰਡ ਕੱਢ ਮਾਰੀ..ਫੇਰ ਆਪਣੇ ਆਪ ਤੇ ਗੁੱਸਾ ਆਇਆ..ਅਖੀਰ ਮਹਿਸੂਸ ਹੋਇਆ ਕੇ ਹੁਣ ਵੱਡਾ ਹੋ ਰਿਹਾ ਏ..
ਪੂਰੇ ਅਠਾਰਾਂ ਸਾਲ ਬਾਅਦ ਅੱਜ ਪਹਿਲੀ ਵਾਰ ਪੜਨ ਲਈ ਸਾਥੋਂ ਕਿੰਨੀ ਦੂਰ ਸੱਤ ਸਮੁੰਦਰ ਪਾਰ ਜਾ ਰਿਹਾ ਸੀ..
ਕਦੇ ਕਦੇ ਦਿਲ ਚੋਂ ਹੂਕ ਜਿਹੀ ਉੱਠਦੀ ਏ ਤਾਂ ਬੁਰਾ ਹਾਲ ਹੋ ਜਾਂਦਾ..
ਫੇਰ ਉਸਦੀ ਅਲਮਾਰੀ,ਭਾਂਡੇ,ਜੁੱਤੀਆਂ,ਕਿਤਾਬਾਂ,ਕੱਪੜੇ ਤੇ ਕਮਰੇ ਵਿਚ ਪਿਆ ਉਂਝ ਦਾ ਉਂਝ ਖਲਾਰਾ ਦੇਖ ਕਲੇਜਾ ਮੂੰਹ ਨੂੰ ਆਉਂਦਾ ਏ!
ਪਤਾ ਨੀ ਕਿਓਂ ਲੱਗਦਾ ਕੇ ਕਾਲਜ ਜਾ ਕੇ ਬਦਲ ਜਿਹਾ ਗਿਆ ਸੀ..
ਸਾਰਾ ਦਿਨ ਬੱਸ ਸੈੱਲ ਫੋਨ..ਕਦੇ ਹੱਸ ਪਿਆ ਕਰਦਾ ਤੇ...
...
ਕਦੀ ਸੀਰੀਅਸ..ਕਦੀ ਕਦੀ ਸ਼ੱਕ ਜਿਹਾ ਪੈਂਦਾ..ਕੋਈ ਗਰਲ-ਫ੍ਰੇਂਡ ਹੀ ਨਾ ਬਣਾ ਲਈ ਹੋਵੇ?
ਜਿਊਣ-ਜੋਗਾ ਜਾਣ ਲਗਿਆਂ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ..
ਕਹਿੰਦਾ ਮੰਮਾ ਕੋਈ ਫਿਕਰ ਨਾ ਕਰ..ਸਭ ਕੁਸ਼ ਠੀਕ ਹੋ ਜੂ..ਫੋਨ ਕਰਿਆ ਕਰੂੰ ਰੋਜ..!
ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਿਹਾ ਜਾਂਦਾ ਤਾਂ ਅਕਸਰ ਹੀ ਅੱਖਾਂ ਪੂੰਝਦੀ ਬਾਹਰ “ਮਣੀ-ਪਲਾਂਟ” ਦੀ ਲੰਮੀਂ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ..
ਫੇਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕੇ ਇਸ ਦੁਨੀਆ ਵਿਚ ਅੱਗੇ ਵਧਣ ਵਾਸਤੇ ਆਪਣੀਂ ਜੜਾਂ ਤੋਂ ਤਾਂ ਦੂਰ ਹੋਣਾ ਹੀ ਪੈਂਦਾ ਇੱਕ ਦਿਨ..
ਫੇਰ ਕਿ ਹੋਇਆ ਜੇ ਅੱਜ ਚਲਾ ਗਿਆ..ਅਖੀਰ ਇੱਕ ਦਿਨ ਤੇ ਜਰੂਰ ਮੋੜਾ ਪਾਊ!
ਫੇਰ ਗੁਆਂਢ ਵਾਲੇ ਰੰਧਾਵਾ ਸਾਬ ਚੇਤੇ ਆ ਜਾਂਦੇ..
ਸਾਰੀ ਦਿਹਾੜੀ ਲੰਮੇ ਪਏ ਬੱਸ ਇੱਕਟੱਕ ਗੇਟ ਵੱਲ ਤੱਕਦੇ ਹੋਏ ਪਤਾ ਨੀ ਕਿਸਨੂੰ ਹਾਕਾਂ ਮਾਰਦੇ ਰਹਿੰਦੇ..
ਓਹਨਾ ਵਾਲਾ ਵੀ ਤਾਂ ਇੱਕ ਦਿਨ ਏਹੀ ਕੁਝ ਹੀ ਆਖ ਕੇ ਗਿਆ ਸੀ..
ਮੁੜ ਆਵਾਂਗਾ..ਫਿਕਰ ਨਾ ਕਰਿਓ..ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਓਹਨਾ ਨੂੰ ਹੀ ਆਪਣੇ ਕੋਲ ਬੁਲਾਇਆ..
ਕਈਂ ਵਾਰ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈ ਖੁਦ ਆਪ ਦੇਖੇ..ਸ਼ਾਇਦ ਕੋਈ ਝਉਲਾ ਪੈਂਦਾ ਹੋਣਾ”
ਮੈਂ ਫੇਰ ਉਦਾਸੀਆਂ ਦੇ ਡੂੰਘੇ ਸਮੁੰਦਰ ਵਿਚ ਜਾ ਡੁੱਬਦੀ ਹਾਂ..ਪਤਾ ਨੀ ਕਿਹੋ ਜਿਹਾ ਰਿਸ਼ਤਾ ਬਣਾਇਆ ਏ ਬਣਾਉਣ ਵਾਲੇ ਨੇ..ਸਿੱਧਾ ਆਂਦਰਾਂ ਨੂੰ ਹੀ ਖੋਰੀ ਜਾਂਦਾ ਏ..ਦੁਨੀਆ ਸਾਹਵੇਂ ਹੱਸਦਾ ਹੋਇਆ ਅੰਦਰੋਂ-ਅੰਦਰੀ ਚੱਤੇ ਪਹਿਰ ਹੰਝੂਆਂ ਦੀ ਝੜੀ ਲਾਈ ਰੱਖਦਾ..ਅੱਧੀ ਰਾਤ ਦੇ ਤੌਖਲੇ..ਫਿਕਰਾਂ ਦੇ ਪੰਧ..ਮਾਏ ਨੀ ਮੈ ਕਿੰਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ..!
ਫੇਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਅਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ..
ਨਾ ਇਹ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਹਲੇ ਕਰਨੇ ਪੈਂਦੇ..!
ਕੰਧਾਂ ਕੋਠੇ ਟੱਪਦਾ..ਗਿਆ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਓਹਨੀ ਦਿੰਨੀ ਮੈਂਨੂੰ ਕਈ ਵਾਰ ਪੱਠੇ ਵੱਢਣ ਮਗਰੋਂ ਸਿਰ ਤੇ ਪੰਡ ਚੁਕਾਉਣ ਵਾਲਾ ਕੋਈ ਨਾ ਮਿਲਿਆ ਕਰਦਾ.. ਮੈਂ ਕਿੰਨਾ ਚਿਰ ਕੋਲੋਂ ਲੰਘਦੀ ਸੜਕ ਤੇ ਆ ਕਿਸੇ ਲੰਘਦੇ ਆਉਂਦੇ ਨੂੰ ਉਡੀਕਦਾ ਰਹਿੰਦਾ.. ਉਹ ਕੋਈ ਪੰਜਾਹਾਂ ਕੂ ਵਰ੍ਹਿਆਂ ਦੀ ਮੇਰੀ ਮਾਂ ਦੀ ਉਮਰ ਦੀ ਹੋਵੇਗੀ..ਮੇਰੇ ਨਾਲ ਹੀ ਪੱਠਿਆਂ ਦਾ ਟੱਕ ਮੁੱਲ ਲਿਆ Continue Reading »
ਗੱਲ ਮਨ ਨੂੰ ਛੂਹ ਗਈ ਕਲ ਸ਼ਾਮ ਨੂੰ ਪਾਰਕ ਵਿੱਚ ਬੈਠਿਆਂ ਅਨੂ ਦਾ ਬੇਟਾ ਰਿਆਨ ਲੱਡੂ ਨਾਲ ਖੇਡ ਰਿਹਾ ਸੀ । ਬਹੁਤ ਹੀ ਸ਼ਰਾਰਤੀ ਅੱਥਰਾ ਬੱਚਾ ਹੈ । ਗੱਲਾਂ ਕਰਦਿਆਂ ਅਨੂ ਬੋਲੀ, ਆਂਟੀ ਮੈਨੂੰ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ ਹਨ । ਜਦੋਂ ਰਿਆਨ ਹੋਣ ਵਾਲਾ ਸੀ , ਓਦੋਂ ਅਸੀਂ ਦੋਵੇਂ ਸੋਚਦੇ Continue Reading »
ਜਦੋਂ ਮੇਰੇ ਪਾਪਾ ਨਾਨਾ ਬਣੇ ” ✍️ਸੋਨੀਆ ਰਿਆੜ੍ਹ ✍️ ****************************************** ਮੈਂ, ਮੋਨੂੰ ਦੀ ਡੇਲੀਵੇਰੀ ਤੋਂ, ਦੋ ਮਹੀਨੇ ਬਾਅਦ ਆਪਣੇ ਪੇਕੇ ਗਈ ਸੀ। ਮੈਂ, ਬੈਡ ਤੇ ਕਦੇ ਇੱਧਰ ਤੇ ਕਦੇ ਉਧਰ ਪਾਸੇ ਬਦਲ ਰਹੀ ਸੀ ਤਾਂ ਅਚਾਨਕ ਮੈਂ ਆਪਣੇ ਹੱਥ ਨਾਲ ਬੈਡ ਟੋਆਂ । ਪਰ ਮੇਰੇ ਨਾਲ ਬੈਡ ਤੇ ਕੋਈ ਨਹੀਂ Continue Reading »
ਦੇਸ਼ ਵੰਡ ਦਾ ਦਰਦ ਅਸੀ ਖ਼ਾਲਸਾ ਕਾਲਜ ਚੰਡੀਗੜ੍ਹ ਪੜ੍ਹਦੇ ਸੀ ।ਬਾਦਸ਼ਾਹੀ ਉਮਰ ਸੀ ਬੇਫ਼ਿਕਰੀ ਵਾਲੀ ….ਸਾਡੇ ਦੋ ਤਿੰਨ ਜਮਾਤੀ ਬੜਾ ਸੋਹਣਾ ਗਾਉਂਦੇ ਸੀ …ਹਰ ਰੋਜ਼ ਹੀ ਮਹਿਫ਼ਲ ਸਜ ਜਾਣੀ …ਗੀਤਾਂ ਦਾ ਸਿਲਸਿਲਾ ਸੁਰੂ ਹੋ ਜਾਣਾ …ਸਾਡੇ ਪ੍ਰੋਫੈਸਰ ਸਾਹਿਬਾਨ ਨੇ ਵੀ ਕਈ ਵਾਰ ਆ ਕੇ ਬਹਿ ਜਾਣਾ ਸਾਡੇ ਵਿੱਚ …ਹੌਸਲਾ ਅਫ਼ਜਾਈ Continue Reading »
ਪਖੰਡੀ ਬਾਬਾ – ਅਕਤੂਬਰ 2007 ਵਿੱਚ ਮੇਰਾ ਛੋਟੇ ਭਰਾ ਡਾਕਟਰ ਪਰਦੀਪ ਸਿੰਘ ਸਾਬਕਾ ਮੀਤ ਪਰਧਾਨ ਮਿਉਂਨਸਪਲ ਕਮੇਟੀ ਟਾਂਡਾ ਅਚਾਨਕ ਅਕਾਲ ਚਲਾਣਾ ਕਰ ਗਿਆ। ਉਸ ਤੋਂ ਪਹਿਲਾਂ ਮੇਰੇ ਦਾਦਾ ਦਾਦੀ ਮਾਤਾ ਪਿਤਾ ਇਕ ਹੋਰ ਛੋਟਾ ਭਰਾ ਅਸ਼ਵਨੀ ਭਲਵਾਨ ਵੀ ਅਕਾਲ ਚਲਾਣਾ ਕਰ ਚੁੱਕੇ ਸਨ। ਬਹੁਤ ਲੋਕਾਂ ਦੀ ਹਮਦਰਦੀ ਮੇਰੇ ਤੇ ਮੇਰੇ Continue Reading »
(Nowadays, ਅੱਜਕਲ) (ਨਵਨੀਤ ਆਪਣੇ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕੋਹਾ ਦੂਰ ਸੀ, ਉਸ ਕੋਲ ਆਪਣੀ 8 ਸਾਲ ਦੀ ਮਾਸੂਮ ਧੀ ਪਿੰਕੀ ਲਈ ਕੋਈ ਸਮਾਂ ਨਹੀਂ ਸੀ. ਜਿੰਨੀ ਜ਼ਿਆਦਾ ਪਿੰਕੀ ਨਵਨੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ, ਉਨਾਂ ਜ਼ਿਆਦਾ ਨਵਨੀਤ ਉਸ ਨੂੰ ਝਿੜਕਦੀ। ਵੱਧ ਰਹੀ ਕੁੜੱਤਣ ਨੇ ਪਿੰਕੀ ਦੇ ਬਾਲਮਨ ਨੂੰ ਬਹੁਤ Continue Reading »
ਜੰਮ ਗਏ ਦਰਿਆ ਦੀ ਮੋਟੀ ਸਾਰੀ ਤਹਿ ਵਿਚ ਸੁਰਾਖ ਕਰ ਅੰਦਰੋਂ ਮੱਛੀਆਂ ਫੜਦੇ ਇੱਕ ਫਿਲੀਪੀਨੋ ਨਾਲ ਗੱਲੀਂ ਲੱਗ ਗਿਆ..! ਪਹਿਲੋਂ ਸੋਚਿਆਂ ਗੁੱਸਾ ਹੀ ਨਾ ਕਰ ਲਵੇ..ਪਰ ਉਹ ਖੁਸ਼ ਹੋਇਆ..ਸ਼ਾਇਦ ਕੋਲ ਹੀ ਬਾਲਟੀ ਵਿਚ ਤੜਪਦੀਆਂ ਹੋਈਆਂ ਮੱਛੀਆਂ ਵਲੋਂ ਦਿੱਤੀ ਜਾਂਦੀ ਕਿਸੇ ਖਾਮੋਸ਼ ਬੱਦ ਦੁਆ ਤੋਂ ਡਰ ਗਿਆ ਉਹ ਕਿਸੇ ਇਨਸਾਨੀ ਕਲਬੂਤ Continue Reading »
ਪਾਣੀ ਦੇ ਬੁਲਬੁਲੇ ਨੂੰ ਹਵਾ ਦੀ ਲੌੜ, ਜੀਵਨ ਲਈ ਸਾਹਾਂ ਦੀ ਲੌੜ ਸ਼ਿੰਦੋ ਤਾਯੀ ਕੇਹੰਦੀ ਸਾਨੂੰ ਤੁਹਾਡੀ ਕੋਈ ਲੌੜ ਨਹੀ , ਤੇਰੀ ਮਾਂ ਸਾਡੇ ਨਾਲ ਲੜਦੀ ਰਹਿੰਦੀ ਆ ਤੂੰ ਹੁਣ ਸਾਡੇ ਘਰ ਨਾਂ ਆਯਾ ਕਰ। ਮੈਂ ਰੋਂਦਾ ਹੋਯਾ ਅਪਣੀ ਦਾਦੀ ਦੀ ਬੁਕੱਲ ਜਾ ਕੇ ਵੜ ਗਯਾ, ਕੋਈ ਨੀ ਨਾਂ ਰੋ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
kanwaljit
all Stories are very true and heart ❤️ touching ❤️