ਹਰ ਬੰਦਾ ਆਪਣੀ ਰੋਜ਼ੀ-ਰੋਟੀ ਤੇ ਪਰਿਵਾਰ ਦੀ ਖ਼ਾਤਿਰ ਕੋਈ ਨਾਂ ਕੋਈ ਹੀਲਾ ਜ਼ਰੂਰ ਕਰਦਾ । ਕੋਈ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਦਾ ਤੇ ਕੋਈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਦੇਸ ਵਿੱਚ ਜਾ ਕੇ ਕਮਾਈ ਲਈ ਕੋਈ ਕੰਮ ਕਰਦਾ । ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੀ ਇਹ ਵਰਤਾਰਾ ਚੱਲ ਰਿਹਾ ਜਿਸਦੇ ਬਹੁਤ ਸਾਰੇ ਕਾਰਨ ਹਨ ਪਰ ਇਹਦੇ ਵਿੱਚੋਂ ਜੋ ਖੱਟਿਆ ਜਾਂ ਗੁਆਇਆ,ਮੈਂ ਉਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ।
ਮੈਂ ਸਾਡੇ ਪਿੰਡ ਤੋਂ 15 ਕੁ ਮੀਲ ਦੂਰ ਇੱਕ ਪਿੰਡ ਵਿੱਚ ਕਿਸੇ ਦੀ ਕੋਠੀ ਵਿੱਚ ਕੈਮਰੇ ਲਾਉਣ ਗਿਆ । ਮੇਰੇ ਇੱਕ ਮਿੱਤਰ ਨੇ ਉਹਨਾਂ ਨਾਲ ਮੇਰੀ ਕੈਮਰੇ ਲਗਾਉਣ ਲਈ ਗੱਲ ਕਰਵਾਈ ਸੀ । ਕੋਠੀ ਕਾਫ਼ੀ ਸਮੇਂ ਤੋਂ ਬਣੀ ਹੋਈ ਸੀ ਤੇ ਉਸ ਉੱਪਰ ਕਾਫ਼ੀ ਖਰਚਾ ਕੀਤਾ ਹੋਇਆ ਸੀ । ਜਦੋਂ ਮੈਂ ਆਪਣੇ ਨਾਲ ਇੱਕ ਹੋਰ ਕੰਮ ਵਾਲੇ ਨੂੰ ਲੈ ਕੇ ਉਹਨਾਂ ਦੇ ਘਰ ਪਹੁੰਚਿਆ ਤਾਂ ਉਸ ਘਰ ਦੇ ਬਜ਼ੁਰਗ ਮਾਲਿਕ ਨੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾ ਕੇ ਸਾਡਾ ਸਵਾਗਤ ਕੀਤਾ । ਬਜ਼ੁਰਗ ਬਹੁਤ ਹੀ ਚੰਗੇ ਸੁਬਾਹ ਦਾ ਸੀ ਤੇ ਲੱਗਭੱਗ ਮੇਰੇ ਦਾਦੇ ਦੀ ਉਮਰ ਦਾ ਸੀ । ਉਸ ਕੋਠੀ ਦੇ ਨਾਲ ਹੀ ਇੱਕ ਉਹਨਾਂ ਦਾ ਪੁਰਾਣਾ ਘਰ ਸੀ ਜਿੱਥੇ ਸਾਨੂੰ ਉਹਨਾਂ ਪਹਿਲਾਂ ਚਾਹ ਪਾਣੀ ਪਿਲਾਇਆ ਤੇ ਸਾਡਾ ਨਾਂ ਤੇ ਪਿੰਡ ਦਾ ਨਾਂ ਪੁੱਛਿਆ । ਉਸ ਘਰ ਵਿੱਚ ਸਿਰਫ਼ ਉਹ ਬਜ਼ੁਰਗ , ਉਹਦੀ ਘਰਵਾਲੀ ਤੇ ਇੱਕ ਉਹਨਾਂ ਦੀ ਕੁੜੀ ਜੋ ਕਿ ਅਪਾਹਜ ਸੀ । ਉਹ ਬੋਲ ਸੁਣ ਨਹੀਂ ਸੀ ਸਕਦੀ ਤੇ ਨਾਂ ਇਕੱਲੀ ਤੁਰ ਫਿਰ ਸਕਦੀ ਸੀ । ਅਸੀੰ ਚਾਹ ਪੀ ਕੇ ਕੰਮ ਕਰਨ ਲਈ ਕੋਠੀ ਅੰਦਰ ਗਏ । ਥੋੜੇ ਦਿਨ ਪਹਿਲਾਂ ਮੈਂ ਆਪਣੇ ਦੋਸਤ ਨਾਲ ਆ ਕੇ ਕੈਮਰੇ ਲਾਉਣ ਵਾਲੀ ਜਗ੍ਹਾ ਤੇ ਸਮਾਨ ਦਾ ਮੁਆਇਨਾਂ ਕਰਕੇ ਲੈ ਗਿਆ ਸੀ । ਮੈਂ ਦੇਖਿਆ ਕਿ ਕੋਠੀ ਅੰਦਰ ਹੋਰ ਵੀ ਕੰਮ ਚੱਲ ਰਿਹਾ ਸੀ ।ਕੋਠੀ ਪਹਿਲਾਂ ਹੀ ਅੰਦਰੋਂ ਬਹੁਤ ਸੋਹਣੀ ਬਣੀ ਹੋਈ ਸੀ । ਮੈਂ ਬਜ਼ੁਰਗ ਨੂੰ ਵੈਸੇ ਹੀ ਪੁੱਛ ਲਿਆ ਕਿ ਕੰਧਾਂ ਉਪੱਰ ਏਨਾਂ ਸੋਹਣਾ ਰੰਗ ਹੋਇਆ ਤੇ ਛੱਤ ਉਪਰ ਪੀ.ਓ.ਪੀ ਦੇ ਏਨੇ ਸੋਹਣੇ ਡਿਜ਼ਾਇਨ ਬਣੇ ਹੋਏ ਨੇ , ਫਿਰ ਵੀ ਤੁਸੀਂ ਉੱਪਰ ਪੀ.ਵੀ.ਸੀ ( ਪਲਾਸਟਿਕ ) ਸ਼ੀਟਾ ਲਵਾ ਰਹੇ ਓਂ । ਬਜ਼ੁਰਗ ਕਹਿੰਦਾ ਭਾਈ ਜਿੱਦਾ ਬਾਹਰ ਵਾਲਾ ਕਹਿੰਦਾ ਅਸੀਂ ਕਰੀ ਜਾਨੇ ਆ ।ਅਸੀਂ ਤਾਂ ਹੁੱਕਮ ਦੇ ਬੱਧੇ ਆਂ । ਮੈਂਨੂੰ ਇਹ ਸੁਣ ਕੇ ਇੰਝ ਲੱਗਾ ਜਿਵੇਂ ਉਹਨਾਂ ਦਾ ਕੋਈ ਜ਼ਖਮ ਤਾਜਾ ਕਰ ਦਿੱਤਾ ਹੋਵੇ ।
ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਕਾਫ਼ੀ ਸਾਲਾ ਤੋਂ ਜਰਮਨ ਰਹਿੰਦਾ ਹੈ । ਉਸਨੇ ਗੋਰੀ ਨਾਲ ਵਿਆਹ ਕਰਵਾਇਆ ਤੇ ਉਸਦੇ ਬੱਚੇ ਵੀ ਹਨ । ਸਾਲਾਂ ਬੱਧੀਂ ਕਿਤੇ ਇੱਕ ਚੱਕਰ ਮਾਰਦਾ । ਬਜ਼ੁਰਗ ਦਾ ਮਨ ਬਹੁਤ ਭਰਿਆ ਪਿਆ ਸੀ । ਜਿਵੇਂ ਆਪਣਾ ਦਿਲ ਹੌਲਾ ਕਰਨਾਂ ਚਾਹੁੰਦਾ ਹੋਵੇ । ਉਸਨੇ ਦੱਸਿਆ ਕਿ ਉਸਦੇ ਪੋਤੇ – ਪੋਤਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ