ਮੁੱਲਾ ਨਸੀਰੂਦੀਨ ਇੱਕ ਪ੍ਰਦਰਸ਼ਨੀ ਚ ਗਿਆ – ਆਪਣੇ ਚੇਲਿਆਂ ਨੂੰ ਨਾਲ ਲੈਕੇ। ਉੱਥੇ ਇੱਕ ਜੂਏ ਦਾ ਖੇਲ ਚੱਲ ਰਿਹਾ ਸੀ। ਲੋਕ ਤੀਰ ਚਲਾ ਰਹੇ ਸੀ, ਤੇ ਇੱਕ ਨਿਸ਼ਾਨ ਤੇ ਤੀਰ ਮਾਰਨਾ ਸੀ। ਜੇ ਤੀਰ ਨਿਸ਼ਾਨੇ ਤੇ ਲੱਗੇ ਤਾਂ ਦਾਅ ਤੇ ਲਾਏ ਪੈਸੇ ਦਸ ਗੁਣਾ, ਜੇ ਨਾ ਲੱਗੇ ਤਾਂ ਪੈਸੇ ਡੁੱਬੇ ਸਮਝੋ।
ਨਸੀਰੂਦੀਨ ਚੇਲਿਆਂ ਨਾਲ ਪਹੁੰਚਿਆ; ਦਾਅ ਲਗਾਇਆ, ਤੀਰ-ਕਮਾਨ ਚੱਕਿਆ, ਆਪਣੀ ਟੋਪੀ ਸੰਭਾਲੀ ਤੇ ਪਹਿਲਾ ਤੀਰ ਛੱਡਿਆ- ਤੀਰ ਪਹੁੰਚਿਆ ਹੀ ਨਹੀਂ ਨਿਸ਼ਾਨ ਤੱਕ। ਨਿਸ਼ਾਨਾ ਲੱਗਣ ਦੀ ਗੱਲ ਦੂਰ, ਤੀਰ ਕੋਈ ਦਸ ਪੰਦਰਾਂ ਫੁੱਟ ਪਿੱਛੇ ਹੀ ਗਿਰ ਗਿਆ।
ਲੋਕ ਹੱਸਣ ਲਗੇ। ਨਸੀਰੂਦੀਨ ਨੇ ਚੇਲਿਆਂ ਨੂੰ ਕਿਹਾ- ਇਹਨਾਂ ਨਾਸਮਝਾਂ ਦੀ ਫਿਕਰ ਨਾ ਕਰੋ। ਹੁਣ ਤੁਹਾਨੂੰ ਮੈਂ ਦਸਦਾ ਹਾਂ ਕਿ ਤੀਰ ਪਿੱਛੇ ਕਿਉਂ ਗਿਰਿਆ। ਲੋਕ ਵੀ ਇਕੱਠੇ ਹੋਗੇ ਸੁਨਣ ਲਈ। ਮੁੱਲਾ ਕਹਿੰਦਾ – ਇਹ ਉਸ ਵਿਅਕਤੀ ਦਾ ਤੀਰ ਹੈ ਜਿਸਨੂੰ ਆਪਣੇ ਆਪ ਤੇ ਹੀ ਯਕੀਨ ਨਹੀਂ। ਉਹ ਪਹੁੰਚਦਾ ਹੀ ਨਹੀਂ ਮੰਜਿਲ ਤੱਕ, ਪਿੱਛੋਂ ਹੀ ਮੁੜ ਆਉਂਦਾ। ਹੁਣ ਤੁਸੀਂ ਦੂਸਰਾ ਤੀਰ ਦੇਖੋ।
ਲੋਕ ਉਤਸੁਕ ਹੋ ਗਏ। ਨਸੀਰੂਦੀਨ ਨੇ ਦੂਸਰਾ ਤੀਰ ਕਮਾਨ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ