ਮੈਂ ਕੱਲ੍ਹ ਨਹੀਂ ਆਉਣਾ, ਮੈਂ ਕੁੜੀ ਵੱਲ ਜਾਣਾਂ। ਉਨ੍ਹਾਂ ਮੇਰੀ ਫੁੱਲ ਭਰ ਨਿਆਣੀ ਧੀ ਨੂੰ ਤੰਗ ਕਰ ਛੱਡਿਆ, ਅਜੇ ਮਸਾਂ ਅਠਾਰਾਂ ਸਾਲਾਂ ਦੀ ਹੋਈ। ਸਾਡੇ ਰਿਸ਼ਤੇਦਾਰ ਕਹਿੰਦੇ,”ਕੁੜੀ ਛੱਡ ਕੇ ਨਹੀਂ ਆਉਣੀ, ਨਾਲ ਲੈ ਆਉਣੀ, ਉਨ੍ਹਾਂ ਦੀ ਕੁੜੀ ਉਥੇ ਸੁੱਟ ਆਉਣੀ, ਫਿਰ ਪਤਾ ਲੱਗੂ, ਜਦੋਂ ਮਾਂ ਤੋਂ ਬਿਨਾਂ ਸਾਂਭਣੀ ਪਈ।”
ਮੈਂ ਕਿਹਾ,”ਉਸ ਬੱਚੀ ਦਾ ਕੀ ਕਸੂਰ, ਮਾਂ ਵੀ ਕਿਵੇਂ ਰਹੂ ਉਸ ਤੋਂ ਬਿਨਾਂ।” ਆਖਣ ਲੱਗੀ ਜਦੋਂ, ਮੇਰੀ ਧੀ ਦੁੱਖੀ ਆ ਤਾਂ ਮੈਂ ਉਨ੍ਹਾਂ ਦੀ ਨੂੰ ਕੀ ਕਰਾਂ, ਉਤੋਂ ਸਿਆਲ ਆਉਣ ਵਾਲਾ, ਕੱਲ੍ਹ ਨੂੰ ਬਿਮਾਰ ਹੋ ਗਈ ਤਾਂ ਮੈਂ ਕੀ ਕਰੂ, ਮੇਰੇ ਕੋਲ ਤਾਂ ਇਨੇ ਪੈਸੇ ਵੀ ਨਹੀਂ ਹੈਗੇ।
ਮੈਂ ਕਿਹਾ ਤੁਸੀਂ ਬਹੁਤ ਵੱਡੀ ਗ਼ਲਤੀ ਕੀਤੀ, ਸਤਾਰਾਂ ਸਾਲ ਦੀ ਬੱਚੀ ਦੀ ਸ਼ਾਦੀ ਕਰਕੇ। ਦੂਸਰੀ ਗਲਤੀ ਮਾਂਵਾਂ ਧੀਆਂ ਨੂੰ ਅਲੱਗ ਕਰ ਕੇ ਕਰ ਰਹੇ ਹੋ। ਜੇ ਕਰ ਤੁਸੀਂ, ਉਸ ਵਾਸਤੇ ਹੋਰ ਲੜਕਾ ਦੇਖਦੇ ਹੋ, ਉਸ ਦੀ ਕੀ ਗਰੰਟੀ ਹੈ ਕਿ ਉਹ ਬਹੁਤ ਵਧੀਆ ਹੋਊ। ਤੁਸੀਂ ਇਸ ਤਰ੍ਹਾਂ ਕਾਹਲੀ ਨਾ ਕਰੋ, ਉਸੇ ਲੜਕੇ ਨੂੰ ਸਹੀ ਹੋਣ ਲਈ ਕਹੋ। ਆਪਣੀ ਲੜਕੀ ਨੂੰ ਵੀ ਸਮਝਾਵੋ, ਅਜਿਹੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਅਜੇਹੀਆਂ ਆਦਤਾਂ ਹਰ ਥਾਂ ਨਾਲ ਜਾਂਦੀਆਂ। ਉਹ ਤਾਂ ਏਨਾ ਕਹਿ ਕੇ ਚਲੇ ਗਈ, ਪਰ ਮੈਨੂੰ ਸੋਚਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ