ਮੈਂ ਅੱਜ ਆਪਣੇ ਜਿੰਦਗੀ ਨਾਲ ਗੁਜਰੇ ਉਹ ਪੱਲ ਦੱਸਣ ਲੱਗੀ ਹਾਂ ਜੋ ਮੈਂ ਇਕ ਝੂਠੇ ਪਿਆਰ ਤੇ ਆਪਣੇ ਜਿਸਮ ਨੂੰ ਵੇਚ ਬੈਠੀ ਸੀ | ਇਹ ਕਹਾਣੀ ਓਹਨਾ ਕੁੜੀਆਂ ਲਈ ਦਸ ਰਹੀਆਂ ਹਾਂ ਜੋ ਮੁੰਡੇ ਆਖਿਰ ਸਮੇ ਦੇ ਵਿਚ ਪਿਆਰ ਨੂੰ ਘਰਦਿਆਂ ਤੇ ਛਡ ਜਾਂਦੇ ਨੇ | ਮੈਂ ਹਰਮਨਪ੍ਰੀਤ ਕੌਰ ਪੰਜਾਬ ਦੇ ਖੰਨਾ ਸ਼ਹਿਰ ਵਿਚ ਰਹਿੰਦੀ ਹਾਂ | ਮੇਰਾ ਨਿਜੀ ਜੀਵਨ ਓਥੇ ਮਾਪਿਆਂ ਨਾਲ ਹੀ ਬਤੀਤ ਹੋਇਆ | ਮੇਰੇ ਕੋਈ ਖਾਸ ਦੋਸਤ ਨਹੀਂ ਸੀ ਨਾ ਮੈਂ ਕਿਸੇ ਨਾਲ ਜਿਆਦਾ ਗੱਲ ਕਰਦੀ ਸੀ ਮੇਰਾ ਖੁਦ ਦਾ ਸੁਬਹ ਤੇ ਵਿਵਹਾਰ ਸਬ ਆਮ ਜਿਹਾ ਸੀ | ਬਸ ਮੈਂ ਇਕੱਲੀ ਹੀ ਰਹਿਣਾ ਪਸੰਦ ਕਰਦੀ ਸੀ |
ਮੇਰੀ ਅਜੇ ਬੀ.ਏ ਦੀ ਪੜ੍ਹਾਈ ਚਲਦੀ ਪਈ ਸੀ | ਮੈਂ ਕਾਲਜ ਆਪਣੀ ਪੜ੍ਹਾਈ ਤੇ ਜਿਆਦਾ ਰੁਚੀ ਰੱਖਦੀ ਸੀ ਜਿਸ ਕਾਰਨ ਮੇਰੇ ਪੇਪਰਾਂ ਵਿਚ ਚੰਗੇ ਨੰਬਰ ਆਉਂਦੇ ਤੇ ਮੈਨੂੰ ਕਲਾਸ ਵਿਚ ਸਬ ਵਧਾਈਆਂ ਦੇ ਕੇ ਜਾਂਦੇ ਸੀ ਜਿਸ ਨਾਲ ਕੁਝ ਬਚੇ ਮੇਰੀ ਕਲਾਸ ਦੇ ਖੁਸ਼ ਤੇ ਨਾ ਖੁਸ਼ ਵੀ ਸੀ | ਪਰ ਮੈਨੂੰ ਭੋਰਾ ਫਰਕ ਨੀ ਪੈਂਦਾ ਸੀ ਮੈਂ ਆਪਣੀ ਮਸਤੀ ਵਿਚ ਓਦਾਂ ਹੀ ਪਹਿਲਾ ਵਾਂਗੂ ਪਣਾ ਪੜ੍ਹਾਈ ਕਰਨ ਲੱਗ ਜਾਂਦੀ ਸੀ |
ਇਕ ਦਿਨ ਮੈਂ ਆਪਣੀ ਕਾਲਜ ਦੀ ਲਾਇਬ੍ਰੇਰੀ ਵਿਚ ਆਪਣੀ ਹਿਸ੍ਟ੍ਰੀ ਦੀ ਕਿਤਾਬ ਪੜ੍ਹਨ ਬੈਠ ਗਈ ਸੀ | ਜਿਸ ਦੀ ਮੈਨੂੰ ਤਿਆਰੀ ਕਰਨੀ ਸੀ ਕਿਓਂਕਿ ਅਗਲੇ ਹਫਤੇ ਹੀ ਉਸਦਾ ਪਹਿਲਾ ਪੇਪਰ ਸੀ | ਮੈਂ ਜਿਸ ਟੇਬਲ ਨਾਲ ਬੈਠੀ ਸੀ ਮੇਰੇ ਸਾਹਮਣੇ ਹੀ ਜੋ ਕੁਰਸੀ ਖਾਲੀ ਪਈ ਸੀ ਓਥੇ ਹੀ ਇਕ ਮੁੰਡਾ ਆ ਬੈਠਿਆ ਜੋ ਦੂੱਜੇ ਸੈਕਸ਼ਨ ਵਿਚ ਪੜ੍ਹਦਾ ਸੀ | ਮੈਂ ਆਪਣੀ ਪੜ੍ਹਾਈ ਕਰਦੀ ਰਹੀ ਤੇ ਉਹ ਆਪਣੀ ਕਿਤਾਬ ਨਾਲ ਖੋਲ ਬੈਠਿਆ ਸੀ | ਕਿਤਾਬ ਦੇ ਪੰਨੇ ਪਲਟਦੇ ਵਕ਼ਤ ਮੈਂ ਉਸ ਨੂੰ ਦੇਖਿਆ ਕਿ ਉਹ ਮੈਨੂੰ ਵਾਰ ਵਾਰ ਵੇਖ ਰਿਹਾ ਏ ਤੇ ਮੈਂ ਓਥੋਂ ਉੱਠ ਕੇਕੀਤੇ ਹੋਰ ਟੇਬਲ ਤੇ ਬੈਠ ਗਈ | ਉਹ ਮੁੰਡਾ ਆਪਣੀ ਥਾਂ ਤੋਂ ਉੱਠ ਕੇ ਫੇਰ ਮੇਰੇ ਕੋਲ ਆ ਬੈਠਿਆ ਤੇ ਮੈਨੂੰ ਅੰਦਰੋਂ ਹੀ ਅੰਦਰੀਂ ਸ਼ਰਮ ਮਹਿਸੂਸ ਹੋ ਰਹੀ ਸੀ | ਉਸ ਨੇ ਆਪਣੀ ਕਿਤਾਬ ਮੇਜ ਉੱਤੇ ਰੱਖ ਕੇ ਮੈਨੂੰ ਹੌਲੀ ਜਿਹੀ ਅਵਾਜ ਵਿਚ ਕਿਹਾ ” ਹਰਮਨ ਕਿ ਹਾਲ ਏ? ” ਮੈਂ ਉਸ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਆਪਣੀ ਕਿਤਾਬ ਵੱਲ ਵੇਖਣ ਲੱਗ ਪਈ | ਉਸ ਮੁੰਡੇ ਨੇ ਫੇਰ ਦੁਬਾਰਾ ਕਿਹਾ ” ਹਰਮਨ ਮੈਂ ਅੱਜ ਤੁਹਾਨੂੰ ਪਿੰਡ ਦੇ ਬਸ ਅੱਡੇ ਤੇ ਵੇਖਿਆ ਸੀ ਅੱਪਾਂ ਨਾਲ ਨਾਲ ਹੀ ਖੜ੍ਹੇ ਸੀ | ਹਰਮਨ ਇਹ ਸੁਣ ਕੇ ਥੋੜਾ ਬੇਚੈਨੀ ਵਿਚ ਬੋਲੀ ” ਤੁਸੀਂ ਕੌਣ ?” ਇਹ ਸੁਣ ਕੇ ਮੁੰਡਾ ਨੇ ਕਿਹਾ” ਮੈਂ ਤੈਨੂੰ ਇਥੇ ਨਹੀਂ ਦਸ ਸਕਦਾ ਕਿਓਂਕਿ ਸ਼ੋਰ ਪੈ ਜਾਣਾ | ਕਿ ਤੂੰ ਮੇਰੇ ਨਾਲ ਬਾਹਰ ਪਾਰਕ ਤੇ ਬੈਠ ਸਕਦੀ ਏ ? ਮੈਂ ਬਾਹਰ ਹੀ ਤੇਰਾ ਇੰਤਜਾਰ ਕਰਾਂਗਾ | ਇਹ ਕਹਿ ਮੁੰਡਾ ਲਾਇਬ੍ਰੇਰੀ ਤੋਂ ਚਲੇ ਗਿਆ |
ਹਰਮਨ ਦੇ ਮੰਨ ਵਿਚ ਇਹ ਸਵਾਲ ਖੜਾ ਹੋ ਗਿਆ ਕਿ ਮੈਂ ਕਿਦਾਂ ਉਸ ਮੁੰਡੇ ਨਾਲ ਗੱਲ ਕਰਾਂਗੀ ? ਕਿ ਕੋਈ ਸਾਨੂ ਇਕੱਠੇ ਵੇਖ ਪਿੰਡ ਵਿਚ ਗੱਲ ਨਾ ਫੈਲਾ ਦੇਵੇ, ਪਰ ਹਰਮਨ ਨੇ ਸੋਚਿਆ ਕਿ ਨਹੀਂ ਜਾਣਾ ਮੈਂ ਉਸ ਮੁੰਡੇ ਨੂੰ ਮਿਲਣ ਮੈਂ ਇਥੇ ਹੀ ਪੜ੍ਹਦੀ ਰਹਾਂਗੀ ਇਥੇ ਹੀ ਠੀਕ ਏ ਜੇ ਆਣਾ ਹੋਏਗਾ ਆਪਣੇ ਆਪ ਦੁਬਾਰਾ ਆਜਾਵੇਗਾ | ਇਹ ਕਹਿ ਹਰਮਨ ਮੰਨ ਨੂੰ ਸ਼ਾਂਤੀ ਦੇ ਬੈਠੀ ਪਰ ਮੰਨ ਅਡੋਲ ਸੀ ਉਸ ਨੇ ਫੈਸਲਾ ਕੀਤਾ ਕਿ ਮੈਂ ਉਸ ਕੋਲ ਇਕ ਵਾਰੀ ਜਾ ਆਂਦੀ ਹਾਂ ਤੇ ਫੇਰ ਦੁਬਾਰਾ ਲਾਇਬ੍ਰੇਰੀ ਵਿਚ ਆ ਬੈਠਾਂਗੀ |
ਇਹ ਕਹਿ ਹਰਮਨ ਪਾਰਕ ਵੱਲ ਤੁਰ ਪਈ | ਓਥੇ ਸਾਹਮਣੇ ਵੇਖਿਆ ਮੁੰਡਾ ਉਸ ਦਾ ਇੰਤਜਾਰ ਕਰ ਰਿਹਾ ਸੀ ਜੋ ਇਕ ਪਾਰਕ ਦੇ ਬਰੌੱਟੇ ਨੀਚੇ ਖੜ੍ਹਾ ਸੀ |
ਉਸ ਵੱਲ ਜਾਂਦਿਆਂ ਹਰਮਨ ਨੇ ਕਿਹਾ “ਹਾਂਜੀ ਤੁਸੀਂ ਬੁਲਾਇਆ ਸੀ ਛੇਤੀ ਦਸੋ ਕਿ ਕੰਮ ਹੈ ?
ਇਹ ਸੁਣ ਮੁੰਡਾ ਕਹਿੰਦਾ ” ਮੈਨੂੰ ਤੁਹਾਡੇ ਤੋਂ ਕੋਈ ਕੰਮ ਨਹੀਂ ਬਸ ਇਕ ਗੱਲ ਦਸਣੀ ਸੀ |
ਹਰਮਨ ” ਛੇਤੀ ਦਸੋ ਕਿਹੜੀ ਗੱਲ ਏ ? ਕੋਈ ਪੇਪਰਾਂ ਵਾਰੇ ਪੁੱਛਣਾ ਤੁਸੀਂ ?
ਮੁੰਡੇ ਨੇ ਜਵਾਬ ਦਿੱਤਾ ” ਨਹੀਂ ਨਹੀਂ ਮੈਂ ਤੁਹਾਨੂੰ ਅੱਜ ਵੇਖਿਆ ਸੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ, ਕਿ ਮੈਂ ਤੁਹਾਡਾ ਮਿੱਤਰ ਬਣ ਸਕਦਾ ਏ ?
ਇਹ ਸੁਣ ਹਰਮਨ ਓਥੋਂ ਚੱਲ ਕੇ ਵਾਪਿਸ ਲਾਇਬ੍ਰੇਰੀ ਵੱਲ ਆ ਗਈ ਤੇ ਆਪਣੀ ਕਿਤਾਬ ਪੜ੍ਹਨ ਬੈਠ ਗਈ |
ਕਿਤਾਬ ਪੜ੍ਹਦਿਆਂ ਪੜ੍ਹਦਿਆਂ ਉਸ ਨੂੰ ਅੱਖਰਾਂ ਵਿਚ ਓਹੀ ਦ੍ਰਿਸ਼ ਸਾਹਮਣੇ ਨਜ਼ਰ ਆਉਂਦਾ ਜਾਵੇ ਜੋ ਵੇਖ ਤੇ ਸੁਣ ਬੈਠੀ ਸੀ | ਹਰਮਨ ਤਕਰੀਬਨ ਦਸ ਮਿੰਟ ਲਾਇਬ੍ਰੇਰੀ ਬੈਠੀ ਤੇ ਆਪਣੇ ਘਰ ਪਹੁੰਚ ਗਈ | ਘਰ ਪਹੁੰਚਦਿਆ ਹੀ ਹਰਮਨ ਨੇ ਆਪਣੀ ਮਾਤਾ ਜੀ ਕੋਲ ਬੈਠ ਕੇ ਦੁਪਹਿਰ ਦੀ ਰੋਟੀ ਖਾਈ ਤੇ ਨਾਲ ਹੀ ਬੈਡ ਤੇ ਸੌਂ ਗਈ | ਆਥਣ ਹੋਈ ਹਰਮਨ ਉੱਠੀ ਤੇ ਘਰ ਦਾ ਨਿੱਕਾ ਮੋਟਾ ਕੰਮ ਖਤਮ ਕਰਕੇ ਵੇਹੜੇ ਵਿਚ ਆਪਣੇ ਛੋਟੇ ਭਾਈ ਨਾਲ ਪੀਕੋ ਖੇਡਾਂ ਲੱਗ ਪਈ | ਉਸ ਨੂੰ ਫੇਰ ਵੀ ਆਪਣੇ ਮੰਨ ਅੰਦਰ ਕੋਈ ਚਿੰਤਾ ਸੀ ਜੋ ਉਹ ਸਵਾਲ ਪੈਦਾ ਕਰ ਰਿਹਾ ਸੀ |
ਅਗਲਾ ਦਿਨ ਚੜਿਆ ਹਰਮਨ ਪਹਿਲਾ ਵਾਂਗੂ ਆਪਣੀ ਕਾਲਜ ਜਾਣ ਦੀ ਤਿਆਰੀ ਕਰਨ ਲੱਗ ਪਈ | ਸਵੇਰ ਦੀ ਰੋਟੀ ਘਰੇ ਖਾ ਕੇ ਆਪਣੇ ਪਿਤਾ ਜੀ ਨਾਲ ਬੱਸ ਅੱਡੇ ਪਹੁੰਚ ਗਈ ਤੇ ਹਰਮਨ ਦੇ ਡੈਡੀ ਜੀ ਇਕ ਸਰਕਾਰੀ ਅਫਸਰ ਸੀ ਜੋ ਸਵੇਰ ਵੇਲੇ ਉਸ ਨੂੰ ਅੱਡੇ ਤੇ ਛੱਡ ਕੇ ਆਪਣੇ ਦਫਤਰ ਵੱਲ ਤੁਰ ਪੈਂਦੇ ਸੀ | ਅੱਜ ਵੀ ਹਰਮਨ ਨੂੰ ਓਹੀ ਮੁੰਡਾ ਸਾਹਮਣੇ ਆਉਂਦਾ ਨਜ਼ਰ ਆਇਆ ਤੇ ਕੋਲ ਆ ਕੇ ਖੜ ਗਿਆ ਸੀ | ਉਹ ਮੁੰਡਾ ਦੱਸ ਮਿੰਟ ਕੁਝ ਨਹੀਂ ਬੋਲਿਆ ਤੇ ਬਸ ਹਰਮਨ ਨੂੰ ਵੇਖਦਾ ਰਿਹਾ | ਮੁੰਡੇ ਨੇ ਆਲਾ ਦੁਆਲਾ ਵੇਖ ਹੌਲੀ ਜਿਹੀ ਅਵਾਜ ਵਿਚ ਬੁਲਾਇਆ ਤੇ ਕਿਹਾ ” ਹੈਲੋ ਜੀ ” ਹਰਮਨ ਨੇ ਇਹ ਸੁਣ ਲਿਆ ਸੀ ਨਾ ਉਸ ਵੱਲ ਵੇਖਿਆ ਤੇ ਨਾ ਕੋਈ ਜਵਾਬ ਦਿੱਤਾ | ਅਜੇ ਇਹ ਕਿਹਾ ਹੀ ਸੀ ਕਿ ਬਸ ਦੇ ਹਾਰਨ ਦੀ ਅਵਾਜ ਆਉਂਦੀ ਸੁਣਾਈ ਦਈ ਤੇ ਸਾਰੇ ਆਪਣੀ ਥਾਂ ਤੋਂ ਅੱਗੇ ਅੱਗੇ ਨੂੰ ਕੋਲ ਸੜਕ ਦੇ ਨੇੜੇ ਆ ਖੜ ਗਏ | ਬਸ ਇਕ ਥਾਂ ਤੇ ਰੁੱਕ ਗਈ ਤੇ ਸਾਰੀ ਸਵਾਰੀ ਚੜ੍ਹ ਗਈ ਸੀ | ਮੈਂ ਆਪਣੀ ਇਕ ਖਾਲੀ ਸੀਟ ਤੇ ਆ ਬੈਠੀ ਤੇ ਉਹ ਮੁੰਡਾ ਵੀ ਮੇਰੇ ਨਾਲ ਆ ਕੇ ਬੈਠ ਗਿਆ | ਮੈਨੂੰ ਖੁਦ ਨੂੰ ਹੋ ਰਿਹਾ ਸੀ ਕਿ ਮੈਂ ਏਧਰ ਕਿਓਂ ਖਾਲੀ ਸੀਟ ਤੇ ਬੈਠੀ ਉਹ ਸਾਹਮਣੇ ਨਾਲ ਬਾਬਾ ਜੀ ਦੇ ਬੈਠ ਜਾਂਦੀ | ਸਫ਼ਰ ਲੰਘਦਾ ਗਿਆ ਤੇ ਕੁਨੈਕਟਰ ਪਰਚਿਆਂ ਕੱਟਦਾ ਕਹਿਣ ਲੱਗਿਆ ਮੁੰਡੇ ਨੂੰ ” ਹਾਂਜੀ ਕਾਲਜ ? ਅੱਗੋਂ ਮੁੰਡੇ ਨੇ ਕਿਹਾ ” ਹਾਂਜੀ ਦੋ ਟਿਕਟ ਕਰ ਦੋ | ਮੈਂ ਇਹ ਸੁਣ ਕੁਝ ਨਾ ਬੋਲੀ ਤੇ ਕਨੇਕਟਰ ਨੇ ਜਲਦੀ ਜਲਦੀ ਦੋ ਟਿਕਟ ਕੱਟ ਅੱਗੇ ਲੰਘ ਗਿਆ | ਸਫ਼ਰ ਪੂਰਾ ਹੋਇਆ ਤੇ ਮੈਂ ਮੁੰਡੇ ਨਾਲ ਹੀ ਕਾਲਜ ਦੇ ਅੱਡੇ ਤੇ ਉਤਰ ਕੇ ਕਲਾਸ ਵੱਲ ਚਲੇ ਗਈ |
ਅੱਜ ਇਕ ਕਲਾਸ ਵਾਲੀ ਮੈਡਮ ਨੇ ਆਉਣਾ ਨਹੀਂ ਸੀ | ਉਸ ਦੀ ਛੁੱਟੀ ਸੀ ਤੇ ਸਾਰੀ ਕਲਾਸ ਬਾਹਰ ਚਲੇ ਗਈ ਸੀ | ਮੈਂ ਇਕੱਲੀ ਹੀ ਕਲਾਸ ਆਪਣੀ ਵਿਚ ਕਿਤਾਬ ਰੱਖ ਪੜ੍ਹਨ ਬੈਠ ਗਈ ਸੀ | ਅਚਾਨਕ ਹੀ ਇਕ ਮੁੰਡਾ ਅੰਦਰ ਕਲਾਸ ਦੇ ਆਇਆ ਤੇ ਥੋੜਾ ਦਰਵਾਜਾ ਭੇੜ ਕੇ ਉਹ ਮੇਰੇ ਕੋਲ ਆ ਬੈਠਿਆ | ਓਹਨੇ ਕੁਝ ਕਹਿਣਾ ਹੀ ਸੀ ਮੈਂ ਉਸ ਨੂੰ ਪਹਿਲਾ ਹੀ ਕਿਹਾ ਕਿ ਤੁਸੀਂ ਮੇਰੇ ਬੱਸ ਦੇ ਪੈਸੇ ਕਿਓਂ ਦਿਤੇ ? ਤੁਹਾਡੇ ਕੋਲ ਜਿਆਦਾ ਪੈਸੇ ਏ ? ਇਹ ਸੁਣ ਮੁੰਡਾ ਹੱਸਣ ਲੱਗਿਆ ਤੇ ਕਹਿੰਦਾ ਕਿ ਫੇਰ ਕਿ ਹੋਇਆ ਜੇ ਪੈਸੇ ਦੇ ਦਿਤੇ ਜੇ ਕਹੇਂ ਮੈਂ ਰੋਜ ਪੈਸੇ ਦੇ ਦਿਆ ਕਰਾਂਗਾ |
ਹਰਮਨ ” ਨਹੀਂ ਮੈਂ ਨੀ ਲੈਣੀ ਟਿਕਟ ਤੁਸੀਂ ਕਿਸੇ ਹੋਰ ਦੀ ਕਟ ਦਿਆ ਕਰੋ
ਮੁੰਡੇ ਨੇ ਕਿਹਾ ” ਕੋਈ ਗੱਲ ਨਹੀਂ ਸੱਚ ਪਹਿਲਾ ਅੱਪਾਂ ਦੋਸਤ ਬਣ ਜਾਈਏ ਫੇਰ ਗੱਲ ਕਰਦੇ ਏ
ਹਰਮਨ ” ਠੀਕ ਏ ਪਰ ਪੜ੍ਹਾਈ ਦੇ ਕੰਮ ਲਈ ਹੀ ਮਿਲਿਆ ਕਰਨਾ
ਮੁੰਡੇ ਨੇ ਕਿਹਾ ” ਠੀਕ ਏ ਮੇਰਾ ਨਾਮ ਜਸਮੀਨ ਸ਼ਰਮਾ ਏ ਤੇ ਸਾਰੇ ਮਨੂ ਕਹਿ ਕੇ ਬੁਲਾਂਦੇ ਨੇ
ਹਰਮਨ ” ਠੀਕ ਏ
ਮੰਨੂ ” ਆਪ ਦੋਸਤ ਵੀ ਬਣ ਗਏ ਹਾਂ ਬਸ ਇਕ ਕਮੀ ਰਹਿ ਗਈ ਏ
ਹਰਮਨ ” ਹੁਣ ਕਿ ਰਹਿ ਗਿਆ ਏ ?
ਮੰਨੂ ” ਜੇ ਮੈਂ ਕਾਲਜ ਨਾ ਆਇਆ ਤੇ ਮੈਂ ਪੜ੍ਹਾਈ ਦੇ ਵਾਰੇ ਕੁਝ ਪੁੱਛਣਾ ਹੋਵੇ ਤਾ ਮੈਂ ਕਿਦਾ ਗੱਲ ਕਰਾਂਗਾ ?
ਹਰਮਨ ” ਤੁਸੀਂ ਕਿਸੇ ਹੋਰ ਨੂੰ ਪੁੱਛ ਲੀਓ
ਮੰਨੂ ” ਮੈਨੂੰ ਤੁਸੀਂ ਜੇ ਫੇਸਬੂਕ ਆਈ.ਡੀ ਦੇ ਦਿਯੋ ਓਥੇ ਮੈਸਜ ਕਰਦੇਵਾਂਗਾ
ਹਰਮਨ ” ਠੀਕ ਏ ਬਸ ਪੜ੍ਹਾਈ ਦੀ ਹੀ ਗੱਲ ਹੋਵੇ ਮੇਰਾ ਫੋਨ ਦਾ ਇੰਟਰਨੇਟ ਬੰਦ ਹੀ ਰਹਿੰਦਾ ਏ
ਮੰਨੂ ” ਠੀਕ ਏ ਹਰਮਨ
ਇਹ ਸੁਣ ਹਰਮਨ ਨੇ ਆਪਣੀ ਫੇਸਬੂਕ ਆਈ.ਡੀ ਦੇ ਦਿਤੀ ਤੇ ਮੰਨੂ ਨੇ ਰੀਕੁਐਸਟ ਭੇਜ ਦਿਤੀ | ਪਰ ਹਰਮਨ ਨੇ ਅਜੇ ਮੰਜੂਰ ਨਹੀਂ ਕੀਤੀ ਸੀ | ਮੰਨੂ ਨੇ ਹਰਮਨ ਨੂੰ ਬਾਏ ਕਹਿ ਕਲਾਸ ਤੋਂ ਚਲੇ ਗਿਆ ਸੀ | ਹਰਮਨ ਨੇ ਆਪਣਾ ਫੋਨ ਖੋਲਿਆ ਤੇ ਫੇਸਬੂਕ ਆਈ.ਡੀ ਖੋਲ ਕੇ ਮੁੰਡੇ ਦੀ ਫੋਟੋ ਵੇਖ ਰੀਕੁਐਸਟ ਅਸੇਪਟ ਕਰ ਲੀਤੀ ਸੀ | ਹਰਮਨ ਇਹ ਕਰ ਉਹ ਆਪ ਵੀ ਕਲਾਸ ਤੋਂ ਬਾਹਰ ਆਈ ਤੇ ਆਪਣੀ ਲਾਇਬ੍ਰੇਰੀ ਵਿਚ ਜਾ ਕੇ ਕਿਤਾਬਾਂ ਪੜ੍ਹਨ ਲੱਗ ਪਈ | ਉਸ ਨੇ ਪਰਸ ਆਪਣਾ ਕੁਰਸੀ ਦੇ ਪਿੱਛੇ ਟੰਗ ਦਿੱਤਾ | ਪਰਸ ਨੂੰ ਆਪਣੀ ਪਿੱਠ ਪਿੱਛੇ ਰੱਖਿਆ ਹੋਇਆ ਕਿ ਅਚਾਨਕ ਉਸ ਨੂੰ ਵਾਈਬਰੇਟ ਦੀ ਅਵਾਜ ਆਈ ਤੇ ਵੇਖਿਆ ਫੋਨ ਵਿਚ ਇਕ ਮੈਸਜ ਆਇਆ ਹੋਇਆ ਸੀ ਮੰਨੂ ਵਲੋਂ ਜਿਸ ਵਿਚ ਉਸ ਨੇ ਹੈਲੋ ਲਿਖਿਆ ਹੋਇਆ ਸੀ | ਮੈਂ ਕਿਤਾਬ ਦੇ ਵਿਚ ਫੋਨ ਰੱਖ ਚੋਰੀ ਨਾਲ ਮੈਸਜ ਕੀਤਾ ਤੇ ਸਾਡੀ ਗੱਲ ਹੈਲੋ ਤੋਂ ਸ਼ੁਰੂ ਹੁੰਦੀ ਹੋਈ ਸ਼ਾਮ ਦੇ ਪੰਜ-ਸ਼ੇ ਵਜੇ ਤਕ ਚਲਦੀ ਰਹੀ | ਮੈਨੂੰ ਲੱਗ ਨਹੀਂ ਰਿਹਾ ਸੀ ਕਿ ਮੈਂ ਕਿਸੇ ਅਜਨਬੀ ਜਾਂ ਕੋਈ ਉਪਰਲੇ ਬੰਦੇ ਨਾਲ ਗੱਲ ਕਰ ਰਹੀ ਹਾਂ | ਉਸਦੀਆਂ ਗੱਲਾਂ ਨੇ ਮੈਨੂੰ ਆਪਣੇ ਵੱਲ ਏਨਾ ਖਿੱਚ ਲਿਆ ਸੀ ਕਿ ਪਹਿਲੇ ਦਿਨ ਹੀ ਸਾਰੀਆਂ ਗੱਲਾਂ ਹੋ ਗਈ | ਮੈਂ ਸ਼ਾਮ ਨੂੰ ਬੱਸ ਫੜ੍ਹ ਆਪਣੇ ਘਰ ਵਾਪਿਸ ਆ ਗਈ ਤੇ ਰੋਜ ਵਾਂਗੂ ਆਪਣੇ ਕਮਾ ਵਿਚ ਉਲਝ ਗਈ ਸੀ |
ਸਾਡੀ ਰੋਜ ਗੱਲ ਚਲਦੀ ਰਹੀ ਮੈਂ ਵੀ ਉਸ ਨਾਲ ਗੱਲਾਂ ਵਿਚ ਖੋਹ ਗਈ ਸੀ | ਸਾਡੀ ਗੱਲ ਪੜ੍ਹਾਈ ਤੋਂ ਸ਼ੁਰੂ ਹੋਈ ਤੇ ਇਸ਼ਕ ਤੇ ਵੀ ਆ ਪਹੁੰਚੀ ਸੀ | ਇਕ ਦਿਨ ਮੰਨੂ ਨੇ ਮੈਨੂੰ ਫੇਸਬੂਕ ਤੇ ਮੈਸਜ ਕਰਕੇ ਕਹਿ ਦਿੱਤਾ ” ਹਰਮਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੇਰਾ ਤੇਰੇ ਬਿਨਾ ਕੁਝ ਨਹੀਂ | ਇਹ ਗੱਲਾਂ ਸੁਣ ਮੇਰਾ ਭੋਲੀ ਦਾ ਦਿੱਲ ਵੀ ਉਸ ਤੇ ਆ ਗਿਆ ਸੀ ਸ਼ਾਇਦ ਮੈਂ ਵਿਸ਼ਵਾਸ ਕਰ ਬੈਠੀ ਸੀ | ਮੈਂ ਉਸਦੀ ਇਹ ਗੱਲ ਮੰਨ ਆਪਣੀ ਗ਼ਲਤੀ ਕਰ ਬੈਠੀ ਸੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
GUNDEEP SINGH JOHAL
ਬਹੁਤ ਖ਼ੂਬ, ਤੁਹਾਡੀ ਕਹਾਣੀ ਮੈਨੂੰ ਬਹੁਤ ਪਸੰਦ ਆਈ, ਤੇ ਅਖੀਰ ਵਿਚ ਜੀ ਤੁਸੀਂ ਸਿੱਖਿਆ ਦਿੱਤੀ ਹੈ ਬਿਲਕੁਲ ਸੱਚ ਤੇ ਸਹੀ ਹੈ, ਜਿੱਥੇ ਪਿਆਰ ਹੋਵੇ ਉੱਥੇ ਕੋਈ ਜਾਤਪਾਤ ਊਚ ਨੀਚ ਨੀ ਹੁੰਦੀ ਤੇ ਜਿੱਥੇ ਇਹ ਸਭ matter ਕਰਦਾ ਹੋਵੇ ਓਥੇ ਕਦੇ ਵੀ ਪਿਆਰ ਨੀ ਹੋ ਸਕਦਾ, ਪਿਆਰ ਕਰਨਾ ਹੈ ਤਾਂ ਦਿਲ ਨੂੰ ਕਰੋ ਰੂਹ ਨੂੰ ਕਰੋ, ਜਿਸਮ ਤਾਂ ਮਿੱਟੀ ਦੀ ਢੇਰੀ ਹੈ, ਪਰ ਰੂਹਾਨੀ ਪਿਆਰ ਅਮਰ ਹੈ….ਕੁਝ ਲੋਕਾਂ ਦੀ ਸੋਚ ਸਿਰਫ਼ ਜਿਸਮਾਂ ਤਕ ਹੀ ਸੀਮਤ ਹੁੰਦੀ ਹੈ, ਅਜਿਹੇ ਲੋਕ ਕਦੇ v ਸੱਚੇ ਪਿਆਰ ਦੇ ਹੱਕਦਾਰ ਨੀ ਹੁੰਦੇ ਨਾ ਹੀ ਕਦੇ ਓਹਨਾ ਨੂੰ ਸੱਚਾ ਪਿਆਰ ਮਿਲਦਾ ਹੈ..ਅਜਿਹੇ ਲੋਕਾਂ ਕਰਕੇ ਹੀ ਸੱਚੇ ਪਿਆਰ ਦੀ ਕਦਰ ਘਟ ਦੀ ਜਾਂਦੀ ਹੈ ਕੁੜੀਆਂ ਵਿਚਾਰੀਆਂ ਨੂੰ ਸਮਾਜ ਵੱਲੋਂ ਬਹੁਤ ਕੁਝ ਸੁਣਨਾ ਪੈਂਦਾ ਹੈ… ਖ਼ੈਰ ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਲਈ .. ਬਸ ਸਿਰਫ਼ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਪਰਮਾਤਮਾ ਤੁਹਾਡੀ ਕਲਮ ਨੂੰ ਤਰੱਕੀ ਬਖਸ਼ੇ. ਧੰਨਵਾਦ