ਸੋਹਣੇ ਮੁਲਖ ਇੰਗਲੈਂਡ ਦਾ ਸਿਟੀਜਨ..
ਚੜ੍ਹਦੀ ਜਵਾਨੀ..ਮੌਜ ਮਸਤੀਆਂ..ਅਨੇਕਾਂ ਬੇਪਰਵਾਹੀਆਂ..
ਇੱਕ ਦਿਨ ਸ਼ੀਸ਼ੇ ਸਾਮਣੇ ਖਲੋਤਿਆਂ ਆਪਣੇ ਆਪ ਨੂੰ ਨਿਹਾਰ ਰਿਹਾ ਸਾਂ..
ਕੋਲ ਪਈ ਪੂਰਾਣੀ ਅਖਬਾਰ ਦੇ ਇੱਕ ਟੋਟੇ ਤੇ ਛਪੀ ਜਾਣੀ ਪਹਿਚਾਣੀ ਜਿਹੀ ਤਸਵੀਰ ਵੇਖ ਮੱਥਾ ਠਣਕਿਆ..!
ਇੰਝ ਲੱਗਾ ਮੁੰਡੀਆਂ-ਜੱਟਾਂ ਦਾ ਨਿੱਕੇ ਹੁੰਦਿਆਂ ਦਾ ਯਾਰ ਚਰਨਜੀਤ ਸਿੰਘ ਚੰਨੀ ਹੋਵੇ..
ਪੰਜਾਬੀ ਨਹੀਂ ਸੀ ਆਉਂਦੀ..ਮਾਂ ਨੂੰ ਸੱਦਿਆ..ਪੁੱਛਿਆ ਤਾਂ ਓਹੀ ਚੰਨੀ ਹੀ ਨਿਕਲਿਆ..
ਹੱਦ ਦਰਜੇ ਦਾ ਸ਼ਰੀਫ ਮੇਰਾ ਯਾਰ..ਉਸ ਵੇਲੇ ਦੇ ਹੋਸ਼ਿਆਰਪੁਰ ਦੇ ਡੀ.ਐੱਸ.ਪੀ ਅਜੀਤ ਸਿੰਘ ਸੰਧੂ ਨੇ ਮੁਕਾ ਦਿੱਤਾ ਸੀ..
ਪੂਰੇ ਪੰਜ ਦਿਨ ਪੂਰਾ ਤਸ਼ੱਦਤ ਮਗਰੋਂ ਦਰਿਆ ਬਿਆਸ ਵਿਚ ਰੋੜ ਦਿੱਤਾ..!
ਯਾਰਾਂ ਦੋਸਤੋਂ ਕੋਲੋਂ ਉਸ ਵੇਲੇ ਪੰਜਾਬ ਵਿਚ ਹੁੰਦੇ ਜ਼ੁਲਮਾਂ ਦੀ ਕਹਾਣੀ ਪਤਾ ਲੱਗੀ..
ਸੋਚ ਨੇ ਮੋੜ ਕੱਟ ਲਿਆ..ਫੈਸਲਾ ਕਰ ਲਿਆ ਕੇ ਹੁਣ ਬਾਕੀ ਦੀ ਜਿੰਦਗੀ ਇਹਨਾਂ ਤਸ਼ੱਦਤ ਅਤੇ ਕੁਦਰਤੀ ਆਫ਼ਤਾਂ ਦੇ ਮਾਰਿਆਂ ਦੇ ਲੇਖੇ ਲਾਉਣੀ ਏ..!
ਤਿੰਨ ਸਾਲ ਪਹਿਲਾਂ ਕੇਰਲਾ ਤੋਂ ਐਲੇਨ ਨਾਮ ਦਾ ਇੱਕ ਕਲਾਇੰਟ..
ਘਰ ਵਿਖਾਉਣ ਗਿਆ ਤਾਂ ਪੈਰੀਂ ਪੈ ਗਿਆ..ਅਜੀਬ ਵਰਤਾਰੇ ਤੋਂ ਮੈਂ ਹੈਰਾਨ ਪ੍ਰੇਸ਼ਾਨ..
ਅੱਖਾਂ ਪੂੰਝਦਾ ਆਖਣ ਲੱਗਾ ਪਿੱਛੇ ਜਿਹੇ ਕੇਰਲਾ ਵਿਚ ਸਦੀ ਦੇ ਸਭ ਤੋਂ ਭਿਆਨਕ ਹੜ ਆਏ..ਸਭ ਕੁਝ ਖਤਮ ਹੋ ਗਿਆ..
ਮਾਪੇ ਕਿਸੇ ਤਰਾਂ ਲਾਗੇ ਚਰਚ ਵਿਚ ਗਏ..ਪ੍ਰੇਅਰ ਕੀਤੀ..ਰੱਬਾ ਮੇਹਰ ਕਰ..ਸਾਡੀ ਮਦਤ ਕਰ..ਇਸ ਆਫ਼ਤ ਵਿਚੋਂ ਕੱਢ..!
ਅਜੇ ਵਾਪਿਸ ਮੁੜੇ ਹੀ ਸਨ ਕੇ ਵੇਖਿਆ ਪੱਗਾਂ ਬੰਨੀ ਕਿੰਨੇ ਸਾਰੇ ਰੱਬ ਪਹਿਲਾਂ ਹੀ ਕਿਸ਼ਤੀਆਂ ਵਿਚ ਆਣ ਅੱਪੜੇ ਅਤੇ ਖਾਣ ਪੀਣ ਜੋਗਾ ਕਿੰਨਾ ਕੁਝ ਦੇ ਵੀ ਗਏ..!
ਉਹ ਇੱਕ ਵਾਰ ਨਹੀਂ ਸਗੋਂ ਕਿੰਨੇ ਦਿਨ ਆਉਂਦੇ ਹੀ ਰਹੇ..
ਮਗਰੋਂ ਰਵੀ ਸਿੰਘ,ਖਾਲਸਾ ਏਡ ਅਤੇ ਪੱਗਾਂ ਵਾਲਿਆਂ ਨਾਲ ਗੂਹੜਾ ਪਿਆਰ ਪੈ ਗਿਆ..!
ਦਿੱਲੀ ਧਰਨੇ ਤੇ ਓਸੇ ਕੇਰਲਾ ਵਾਲਿਆਂ ਅੱਜ ਵੀਹ ਟੰਨ ਅਨਾਨਾਸ ਭੇਜੇ..
ਭਲਾਈ ਕਰੋਗੇ ਤਾਂ ਮੁੜੇਗੀ ਜਰੂਰ!
ਅੱਜ ਕਿੰਨੀਆਂ ਤਸਵੀਰਾਂ ਵੇਖੀਆਂ..ਬਹੁਤ ਕੁਝ ਲਿਖਿਆ ਜਾ ਸਕਦੇ..
ਲਾਲ ਕੱਪੜੇ ਅਤੇ ਚਿੱਟੀ ਟੋਪੀ ਪਾਈ ਇੱਕ ਸੈੰਟਾ ਕਲਾਜ ਕਿਸਾਨ ਦੀ ਗੰਨਿਆਂ ਦੀ ਟਰਾਲੀ ਵਿਚੋਂ ਗੰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ