ਇੱਕ ਰੋਹੀ ਦਾ ਰੁੱਖ .. ਖਤਮ ਕਰ ਚੁੱਕਾ ਸੀ ਜਿਉਣ ਦੀ ਉਮੀਦ .. ਮਰ ਚੁੱਕੀਆਂ ਸਨ ਨਵੀਆਂ ਸ਼ਾਖਾਵਾਂ ਬਣਨ ਵਾਲੀਆਂ ਗੰਢਾਂ .. ਸੁੱਕ ਚੁੱਕੀਆਂ ਕਰੂੰਬਲ਼ਾਂ ਕਰੂਪਤਾ ਦਾ ਅਹਿਸਾਸ ਕਰਵਾ ਰਹੀਆਂ ਸਨ .. !
ਸੋਕਾ ਜੋ ਮੁੱਦਤਾਂ ਤੋਂ ਪਿਆ ਹੋਇਆ ਸੀ …?
ਪਰ ਤਣੇ ਦੀ ਮਜ਼ਬੂਤੀ ਨੇ ..ਉਸ ਗਰਮੀ ਦੀ ਤਪਸ਼ ਨੂੰ ਸਹਾਰਦਿਆਂ ਕਈ ਵਰ੍ਹੇ ਸੇਕ ਆਪਣੇ ਵਜੂਦ ਤੇ ਹੰਢਾਇਆ ।
ਕਈ ਵੱਡੇ ਟਾਹਣ ਵੀ ਟੁੱਟ ਕੇ ਖਤਮ ਹੋ ਚੁੱਕੇ ਸਨ । ਦਮ ਤੋੜਨ ਦੇ ਕਿਨਾਰੇ ਬੇਉਮੀਦਾ ਸਹਿਕ ਰਿਹਾ ਸੀ ਇਕੱਲਾ ਰੁੱਖ .. !ਅਚਾਨਕ , ਅਜੀਬ ਵਰਤਾਰਾ ਹੋਇਆ ..ਇੱਕ ਰਾਤ ਤੇਜ਼ ਬਹੁਤ ਤੇਜ਼ ਬਾਰਿਸ਼ ਹੋਈ… !
ਜਿਸ ਨੇ ਬੰਜਰ ਧਰਤੀ ਤੇ ਚੁਫੇਰਾ ਨਿਖਾਰ ਦਿੱਤਾ.. ਉਸ ਬਾਰਿਸ਼ ਨੇ ਦਰੱਖਤ ਦੀਆ ਮਿੱਟੀ ਵਿੱਚ ਜੰਮੀਆਂ ਖੁਸ਼ਕ ਜੜ੍ਹਾਂ ਨੂੰ ਨੱਕੋ ਨੱਕ ਪਾਣੀ ਨਾਲ ਭਰ ਦਿੱਤਾ …!
ਉਸ ਅਚਾਨਕ ਹੋਏ ਵਰਤਾਰੇ ਤੇ ਕੁਦਰਤ ਦੀ ਸੁਵੱਲੀ ਨਜ਼ਰ ਨੇ …ਸੋਕੇ...
ਦੇ ਪ੍ਰਭਾਵ ਨੂੰ ਦੂਰ ਕਰ ਦਿੱਤਾ ।
ਉਸ ਦਰੱਖਤ ਦੇ
ਵਜੂਦ ਦਾ ਇੱਕ ਇੱਕ ਰੋਮ ਨਿਖਾਰ ਦਿੱਤਾ।
ਡੂੰਘੇ ਹਾਉਕਿਆਂ ਦੇ ਨਾਲ ਨਾਲ …ਅਚਾਨਕ ਖੁਸ਼ੀ ਦਾ ਅਹਿਸਾਸ .. ਖੁਸ਼ਕ ਤਰੇੜਾਂ ਵਿੱਚ ਆਈ ਨਮੀ ….
ਖੁਸ਼ਗਵਾਰ ਹੋਇਆ ਦੁਆਲਾ …ਸ਼ਬਦਾਂ ਵਿੱਚ ਸਮੇਟਣ ਤੋਂ ਅਸਮਰੱਥ ਸੀ …
ਬਾਰਿਸ਼ ਤੇ ਸੋਕੇ ਦੇ ਮਿਲਾਪ ਦਾ ਅਨੌਖਾ ਸੰਗਮ ਤੱਕ ਕੁਝ ਪਲਾਂ ਲਈ ਕਾਇਨਾਤ ਵੀ ਠਹਿਰ ਗਈ ਹੋਣੀ ..ਇੱਕਮਿਕਤਾ ਦਾ ਆਲਮ ਸਵਰਗ ਨਾਲੋ ਘੱਟ ਨਹੀ ਸੀ ….
ਸੋ,
ਕੁਦਰਤ ਬੜੀ ਅਸੀਮ ਹੈ ..ਇਸ ਵਿਂਚ ਵਰਤਣ ਵਾਲੀ ਅਲ਼ੌਕਿਕ ਅਦਿੱਖ ਸ਼ਕਤੀ..ਖੌਰੇ ਕਦੋਂ ਤੱਪਦੇ ਮਾਰੂਥਲ ਨੂੰ ਠੰਡੀਆਂ ਫੁਹਾਰਾਂ ਨਾਲ ਸ਼ਰਸ਼ਾਰ ਕਰ ਦੇਵੇ .. ਕਦੇ ਵੀ ਜਿਉਣ ਦੀ ਉਮੀਦ ਨਾ ਛੱਡੋ …!!
(ਰਾਜਵਿੰਦਰ ਕੌਰ ਵਿੜਿੰਗ )
Access our app on your mobile device for a better experience!