ਜੋ ਜੀਤਾ ਵੋਹੀ ਸਿਕੰਦਰ”
ਤਿੰਨ ਦਹਾਕੇ ਪਹਿਲਾਂ ਆਈ ਇੱਕ ਹਿੰਦੀ ਫਿਲਮ..
ਅਮੀਰ ਗਰੀਬ ਦਾ ਪਾੜਾ,ਹੀਣ ਭਾਵਨਾ,ਸਸਤੇ ਮਹਿੰਗੇ ਵਿਚਕਾਰ ਜੱਦੋਜਹਿਦ..
ਵੱਡੇ ਘਰ ਦੀਆਂ ਨੂੰ ਚਕਾਚੌਂਦ ਕਰਨ ਖਾਤਿਰ ਮੰਗਵੀਂ ਕਾਰ ਤੇ ਕਰਾਈ ਜਾਂਦੀ ਐਸ਼,
ਪੁੱਤ ਨੂੰ ਸਾਈਕਲ ਰੇਸ ਚੈਂਪੀਅਨ ਬਣਾਉਣ ਖਾਤਿਰ ਜੱਦੋਜਹਿਦ ਕਰਦਾ ਇੱਕ ਗਰੀਬ ਬਾਪ,ਵੱਡੇ ਘਰਾਂ ਦੇ ਕਾਕਿਆਂ ਦੇ ਅਜੀਬ ਕਾਰਨਾਮੇ,ਮੁਕਾਬਲਿਆਂ ਵਿੱਚ ਜੱਜਾਂ ਵੱਲੋਂ ਦਿੱਤੇ ਜਾਂਦੇ ਨੰਬਰਾਂ ਵੇਲੇ ਸਰਦੇ ਪੁੱਜਦਿਆਂ ਨੂੰ ਦਿੱਤੀ ਜਾਂਦੀ ਵਿਸ਼ੇਸ਼ ਰਿਆਇਤ!
ਤਕਰੀਬਨ ਬਾਰਾਂ ਸਾਲ ਪਹਿਲਾਂ “ਰਾਕੇਟ ਸਿੰਘ”..
ਫਿਲਮ ਵਿਚ ਦਸਤਾਰ ਧਾਰੀ ਨਾਇਕ ਹਰਪ੍ਰੀਤ ਸਿੰਘ ਬੇਦੀ..
ਪ੍ਰਾਈਵੇਟ ਕੰਪਨੀ ਵਿਚ ਜੱਦੋਜਹਿਦ,ਪੈਰ ਪੈਰ ਤੇ ਹੁੰਦੀ ਬੇਇੱਜਤੀ,ਟਾਰਗੇਟ ਪੂਰੇ ਕਰਨ ਲਈ ਲੱਗਦੇ ਜੁਗਾੜ,ਨਾਨਕ ਨਾਮ ਲੇਵਾ ਬਜ਼ੁਰਗ ਦਾਦਾ ਅਤੇ ਉਸਦੀਆਂ ਨਸੀਹਤਾਂ,ਫੇਰ ਚੱਲਦੀ ਕੰਪਨੀ ਵਿਚ ਇੱਕ ਹੋਰ ਕੰਪਨੀ ਖੜੀ ਕਰ ਕੇ ਪੈਸੇ ਕਮਾਉਣ ਦੇ ਢੰਗ ਤਰੀਕੇ ਅਤੇ ਫੇਰ ਗ੍ਰਾਹਕ ਨੂੰ ਦਿੱਤੀ ਜਾਂਦੀ ਚੋਵੀ ਘੰਟੇ ਦੀ ਇਮਾਨਦਾਰ ਸਰਵਿਸ ਕਾਰਨ ਗੋਡਿਆਂ ਭਾਰ ਹੋਇਆ ਹੰਕਾਰ!
ਬੱਚਿਆਂ ਨੂੰ ਇਹ ਦੋਵੇਂ ਵੇਖਣ ਲਈ ਜਰੂਰ ਪ੍ਰੇਰਦਾ ਹਾਂ
ਅਜੋਕੇ ਮਾਹੌਲ ਦਾ ਵਿਸ਼ਲੇਸ਼ਣ..
ਤੀਹਾਂ ਸਾਲਾਂ ਬਾਅਦ ਵੀ ਕੋਈ ਬਹੁਤ ਜਿਆਦਾ ਫਰਕ ਨਹੀਂ ਪਿਆ..ਹਾਲਾਤ ਬੱਦਤਰ ਹੋਏ ਨੇ..ਚਾਰੇ ਪਾਸੇ ਲੱਗੀ ਅੰਨੀ ਦੌੜ..ਇੱਕ ਦੂਜੇ ਨੂੰ ਇਮਪ੍ਰੈੱਸ ਕਰਨ ਦੀ..ਟੌਹਰ ਟੱਪੇ ਦੇ ਚੱਕਰ ਵਿੱਚ ਲਾਇਆ ਘਰ ਫੂਕ ਤਮਾਸ਼ਾ..ਮੈਂ ਤੈਥੋਂ ਵੱਧ ਸੋਹਣਾ..ਮੇਰੀ ਕੋਠੀ ਤੇਰਾ ਘਰ..ਮੇਰੀ ਮਹਿੰਗੀ ਤੇਰੀ ਸਸਤੀ..ਮੇਰਾ ਐੱਮ.ਪੀ ਤੇਰਾ ਐੱਮ.ਐੱਲ.ਏ..ਸਾਡੇ ਵਾਲੇ ਤੇ ਪੰਜ ਫ਼ੰਕਸ਼ਨ ਤੇ ਤੁਹਾਡੇ ਤੇ ਚਾਰ..ਮੇਰੇ ਕਨੇਡਾ ਵਿਚ ਤੇ ਤੁਹਾਡੇ ਸਾਈਪ੍ਰਸ..ਮੇਰੇ ਕੋਲ ਪੀ.ਆਰ ਤੇ ਤੇਰੇ ਕੋਲ ਵਰਕ ਪਰਮਿਟ..ਮੇਰੇ ਕੋਲ ਡਾਇਮੰਡ ਤੇ ਤੇਰੇ ਕੋਲ ਸੋਨਾ..ਮੇਰਾ ਟਰੱਕ ਤੇ ਤੇਰੀ ਕਾਰ..ਮੇਰੇ ਦੋ ਸੌ ਲਾਈਕ ਤੇ ਤੇਰੇ ਸਿਰਫ ਪੰਜਾਹ..ਹੋਰ ਤੇ ਹੋਰ ਤੁਹਾਥੋਂ ਵੀਹ ਸਾਲ ਵੱਡਾ ਵੀ ਇਹ ਉਮੀਦ ਕਰਦਾ ਕੇ ਉਸਨੂੰ ਭਾਜੀ ਆਖ ਸੱਦਿਆ ਜਾਵੇ..ਨਾ ਕੇ ਅੰਕਲ!
ਤੁਹਾਡੀ ਕਾਰ,ਸਕੂਟਰ,ਗਲ਼ ਪਾਏ ਕੱਪੜੇ,ਹੱਥ ਫੜਿਆ ਫੋਨ..ਇਹ ਤਹਿ ਕਰਦੇ ਨੇ ਕੇ ਤੁਹਾਨੂੰ ਤੂੰ ਆਖ ਸੱਦਿਆ ਜਾਵੇ ਕੇ ਤੁਸੀਂ ਆਖ..!
ਕਨੇਡਾ ਪੜਨ ਆਏ ਇੱਕ ਗੱਭਰੂ ਦੀ ਅਖੀਂ ਵੇਖੀ ਕਹਾਣੀ..
ਇੱਕ ਕਾਰ ਮੁੱਲ ਲਈ ਤੇ ਦੂਜੀ ਵਿਚ ਕਿਸੇ ਹੋਰ ਨਾਲ ਹਿੱਸਾ ਪਾਇਆ..ਇਥੇ ਵੀ ਮਾਮਲਾ ਦੂਜੀ ਨੂੰ ਚਕਾਚੌਂਦ ਕਰਨ ਦਾ..!
ਕਿੱਧਰ ਨੂੰ ਹੋ ਤੁਰੇ ਹਾਂ..ਸੁਧਾਰ ਦੀ ਸੰਭਾਵਨਾ ਬੜੀ ਨਾਮਾਤਰ..
ਬਟਾਲੇ ਪੜ੍ਹਦਿਆਂ ਬਜ਼ੁਰਗ ਸਾਇੰਸ ਮਾਸਟਰ ਹੁੰਦੇ ਸੀ..ਸਵਰਨ ਸਿੰਘ..
ਪੜ੍ਹਾਉਂਦਿਆਂ ਅਕਸਰ ਅੱਖ ਲੱਗ ਜਾਇਆ ਕਰਦੀ..ਇੱਕ ਦਿਨ ਗਹੁ ਨਾਲ ਵੇਖਿਆ..ਰੋ ਰਹੇ ਸਨ..ਮਗਰੋਂ ਪਤਾ ਲੱਗਾ..ਜਵਾਨ ਪੁੱਤ ਦੀ ਮੌਤ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ