ਉਸ ਦਿਨ ਮੈਨੂੰ ਸੁੱਝ ਗਈ ਕੇ ਇਹ ਵੀ ਕੋਈ ਫਰੌਡ ਕਾਲ ਹੀ ਹੈ..
ਕੋਈ ਹੁਣੇ ਹੀ ਟੈਕਸ ਚੋਰੀ ਦਾ ਹਵਾਲਾ ਦੇ ਕੇ ਮੇਰੇ ਘਰੇ ਪੁਲਸ ਭੇਜਣ ਦੀ ਗੱਲ ਕਰੇਗਾ..ਫੇਰ ਮੈਥੋਂ ਪੈਸੇ ਮੰਗੇਗਾ!
ਗਾਹਲਾਂ ਕੱਢਣ ਦਾ ਮੂਡ ਬਣਾ ਕੇ ਕਾਲ ਚੁੱਕ ਹੀ ਲਈ..
ਅੱਗਿਓਂ ਕੋਈ ਕੁੜੀ ਸੀ..!
ਜਬਾਨ ਕੰਟਰੋਲ ਵਿਚ ਕਰਦਿਆਂ ਆਖਿਆ ਭੈਣੇ ਕਿਓਂ ਕਰਦੇ ਓ ਐਸੇ ਕੰਮ..
ਡਾਲਰ ਡਾਲਰ ਜੋੜ ਕੇ ਕਮਾਈ ਕਰੀਦੀ ਏ ਇਥੇ ਤੇ ਤੁਸੀਂ..ਅੱਜ ਜੇ ਤੇਰੀ ਥਾਂ ਕੋਈ ਭਾਈ ਹੁੰਦਾ ਤਾਂ ਠੇਠ ਪੰਜਾਬੀ ਗਾਹਲਾਂ ਨਾਲ ਐਸਾ ਪਾਣੀਓਂ ਪਾਣੀ ਕਰਨਾ ਸੀ ਕੇ ਅਗਲੇ ਦੀਆਂ ਪੀੜੀਆਂ ਯਾਦ ਰੱਖਦੀਆਂ..!
ਅੱਗੋਂ ਠੇਠ ਪੰਜਾਬੀ ਲਹਿਜੇ ਵਿਚ ਆਖਣ ਲੱਗੀ..ਵੀਰਾ ਤੂੰ ਮੈਂਨੂੰ ਭੈਣ ਆਖਿਆ ਏ..ਮੇਰਾ ਇੱਕ ਕੰਮ ਤੇ ਕਰ ਦੇ..!
ਇਸੇ ਨੰਬਰ ਤੋਂ ਠੀਕ ਪੰਜ ਮਿੰਟਾ ਬਾਅਦ ਇੱਕ ਹੋਰ ਕਾਲ ਆਵੇਗੀ..ਕੋਈ ਮੁੰਡਾ ਹੋਵੇਗਾ..ਮੇਰੇ ਖਾਤੇ ਵਾਲੀਆਂ ਵਿਚ ਕਿੰਨੀਆਂ ਸਾਰੀਆਂ ਹੋਰ ਜੋੜ ਕੇ ਉਸਦੀ ਐਸੀ ਤਸੱਲੀ ਕਰਵਾਈ ਕੇ ਅਗਲਾ ਤੌਬਾ ਕਰ ਜਾਵੇ..ਬੜਾ ਲਹੂ ਪੀਤਾ ਉਸ ਨੇ..!
ਠੀਕ ਪੰਜ ਮਿੰਟਾ ਬਾਅਦ ਵਾਕਿਆ ਹੀ ਓਸੇ ਨੰਬਰ ਤੋਂ ਫੇਰ ਕਾਲ ਆਈ..
ਇਸ ਵਾਰ ਇੱਕ ਲਹਿੰਦੀ ਪੰਜਾਬੀ ਲਹਿਜੇ ਵਾਲਾ ਭਾਈ ਸੀ..ਉਸਦੀ ਸਾਡੇ ਘਰੇ ਪੁਲਸ ਭੇਜਣ ਦੀ ਗੱਲ ਵੀ ਪੂਰੀ ਨਹੀਂ ਸੀ ਹੋਈ ਕੇ ਮੈਂ ਚੜ੍ਹਦੇ ਪੰਜਾਬ ਵਾਲੇ ਲਹਿਜੇ ਨਾਲ ਸ਼ੁਰੂ ਹੋ ਗਿਆ..!
ਇਸਤੋਂ ਪਹਿਲਾਂ ਕੇ ਉਸਤੋਂ ਫੋਨ ਕੱਟ ਹੁੰਦਾ..ਆਪਣੇ ਸਾਰੇ ਮੈਗਜੀਨ ਖਾਲੀ ਕਰ ਦਿੱਤੇ..
ਕਿੰਨੇ ਵਰ੍ਹਿਆਂ ਬਾਅਦ ਅੱਜ ਪਹਿਲੀ ਵਾਰ ਇੰਝ ਲੱਗਾ ਜਿੱਦਾਂ ਦਿਮਾਗ ਤੋਂ ਕੋਈ ਭਾਰ ਹੌਲਾ ਹੋ ਗਿਆ ਹੋਵੇ..ਤੇ ਮੈਂ ਆਪਣੇ ਪਿੰਡ ਦੀ ਜੂਹ ਵਿਚ ਅੱਪੜ ਗਿਆ ਹੋਵਾਂ..!
ਨਾਲ ਹੀ ਇੱਕ ਚੜ੍ਹਦੇ ਪੰਜਾਬ ਦੀ ਇੱਕ ਹੋਰ ਗੱਲ ਚੇਤੇ ਆ ਗਈ..
ਪੰਜਾਹ ਕਿਲੋਮੀਟਰ ਜੋਨ ਵਿਚ ਸੌ ਦੀ ਸਪੀਡ ਤੇ ਗੱਡੀ ਚਲਾਉਂਦੀ ਬੀਬੀ ਨੂੰ ਨਾਕੇ ਤੇ ਰੋਕ ਲਿਆ..
ਹੌਲਦਾਰ ਨੇ ਲਾਈਸੇਂਸ ਮੰਗਿਆ..
ਆਖਣ ਲੱਗੀ ਪਿਛਲੀ ਵਾਰ ਜਦੋਂ ਮੈਂਥੋਂ ਇੱਕ ਸਾਈਕਲ ਵਾਲਾ ਮਰ ਗਿਆ ਸੀ ਤਾਂ ਓਦੋਂ ਦਾ ਸਸਪੈਂਡ ਏ..
ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ