ਰੇਲਵੇ ਪੁਲਸ ਵਿਚ ਠਾਣੇ ਦਾਰ ਭਰਤੀ ਹੋਇਆ ਬੇਟਾ ਅਕਸਰ ਆਖਿਆ ਕਰਦਾ ਕੇ ਭਾਪਾ ਜੀ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਮੈਨੂੰ ਸਾਰੇ ਜਾਣਦੇ ਨੇ..ਬੱਸ ਨਾਮ ਲੈ ਦਿਆ ਕਰੋ..!
ਪਰ ਮੈਨੂੰ ਇਸ ਡੱਬੇ ਦੇ ਅਜੀਬ ਜਿਹੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ..!
ਉਸ ਦਿਨ ਅੰਬਾਲਿਓਂ ਅੰਮ੍ਰਿਤਸਰ ਆਉਣਾ ਸੀ..ਸ਼ਾਨੇ-ਪੰਜਾਬ ਮਸਾਂ ਭੱਜ ਕੇ ਫੜ ਹੋਈ..!
ਏ.ਸੀ ਕੋਚ ਪੂਰਾ ਭਰਿਆ ਪਿਆ ਸੀ..ਕੋਈ ਵੀ ਸੀਟ ਖਾਲੀ ਨਹੀਂ..ਪਰ ਕਬਰਾਂ ਵਰਗੀ ਚੁੱਪ ਪੱਸਰੀ ਹੋਈ ਸੀ..ਓਹੀ ਚੁੱਪ ਜਿਹੜੀ ਪਿੰਡ ਵਿਚ ਜੰਮੇ ਪਲੇ ਇਸ ਹਮਾਤੜ ਨੂੰ ਅਕਸਰ ਹੀ ਵੱਢ-ਵੱਢ ਖਾਂਦੀ ਸੀ..!
ਨਿਆਣੇ ਸਿਆਣੇ ਸਬ ਆਪਣੇ ਫੋਨਾਂ ਵਿਚ ਰੁੱਝੇ ਹੋਏ ਸਨ..ਲੋਕ ਹੌਲੀ ਜਿਹੀ ਆਪਣੀ ਸੀਟ ਤੋਂ ਉਠਦੇ..ਵਾਸ਼ ਰੂਮ ਜਾਂਦੇ ਹੋਏ ਮੇਰੇ ਸਧਾਰਨ ਜਿਹੇ ਕੁੜਤੇ ਪਜਾਮੇਂ ਵੱਲ ਵੇਖਦੇ ਹੋਏ ਇੰਝ ਦਾ ਪ੍ਰਭਾਵ ਦਿੰਦੇ ਜਿੱਦਾਂ ਕੋਈ ਜੰਗਲੀ ਜਾਨਵਰ ਕਿਸੇ ਸ਼ਹਿਰੀ ਇਲਾਕੇ ਵਿੱਚ ਆਣ ਵੜਿਆ ਹੋਵੇ..!
ਟੀ.ਟੀ ਦੀ ਉਡੀਕ ਵਿਚ ਖਲੋਤੇ ਹੋਏ ਨੂੰ ਕਾਹਲੀ ਜਿਹੀ ਪੈਣ ਲੱਗੀ..ਅਖੀਰ ਨੂੰ ਉਹ ਆਇਆ ਤਾਂ ਮੈਂ ਆਪਣੀ ਪਛਾਣ ਲੁਕੋ ਲਈ..ਆਖਿਆ ਗਲਤੀ ਨਾਲ ਇਥੇ ਆਣ ਵੜਿਆ ਹਾਂ..!
ਚੰਗਾ ਇਨਸਾਨ ਸੀ..ਆਖਣ ਲੱਗਾ ਹੁਣੇ ਸੈਕੰਡ ਕਲਾਸ ਵਿਚ ਚਲੇ ਜਾਓ ਨਹੀਂ ਤੇ ਜੁਰਮਾਨਾ ਪੈ ਸਕਦਾ..!
ਰਾਜਪੁਰਾ ਲੰਘਦਿਆਂ ਹੀ ਉਸਨੇ ਮੈਨੂੰ ਨਾਲਦੇ ਜਨਰਲ ਡੱਬੇ ਵਿੱਚ ਘੱਲ ਦਿੱਤਾ..ਓਥੇ ਅੱਪੜ ਕੀ ਵੇਖਿਆ..ਰੌਣਕਾਂ ਵਾਲੀ ਅੱਤ ਹੋਈ ਪਈ ਸੀ..ਕਿਧਰੇ ਤਾਸ਼ ਦੀਆਂ ਬਾਜੀਆਂ ਜੋਬਨ ਤੇ ਸਨ..ਕਈਆਂ ਨੇ ਨਜਰਾਂ ਮਿਲਾਈਆਂ..ਸਤਿ ਸ੍ਰੀ ਅਕਾਲ ਬੁਲਾਈ..ਹਾਸਿਆਂ ਦਾ ਆਦਾਨ-ਪ੍ਰਦਾਨ ਹੋਇਆ..ਕਾਇਨਾਤ ਖਿੜ ਖਿੜ ਹੱਸਦੀ ਪ੍ਰਤੀਤ ਹੋਈ!
ਕਈ ਚਿੰਤਾ ਜਿਤਾਉਂਦੇ ਪੁੱਛਣ ਲੱਗੇ ਸਰਦਾਰ ਜੀ ਲੱਗਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navreet
Mai v bachpan to le ke hun takk train ch general ch travel krdi rhi aa….. i never saw this kind of environment over there