ਅੱਧਾ ਦਰਵਾਜਾ ਖੋਲ ਕੇ ਓਹ ਜਦੋਂ ਮੈਨੂੰ ਗਲੀ ਵਿੱਚ ਖੜੇ ਨੂੰ ਦੇਖਿਆ ਕਰਦੀ ਸੀ ਤਾਂ ਉਸਦੀ ਤਿੱਖੀ ਨਜ਼ਰ ਰੂਹ ਤੱਕ ਜਾ ਪਹੁੰਚਦੀ ਸੀ। ਮੈਂ ਉਸਨੂੰ ਪਹਿਲੀ ਵਾਰ ਸਾਡੀ ਰਿਸ਼ਤੇਦਾਰੀ ਦੇ ਇਕ ਵਿਆਹ ਵਿੱਚ ਦੇਖਿਆ ਸੀ। ਸਾਡੀ ਨਜ਼ਰ ਮਿਲੀ ਤੇ ਉਸਨੇ ਅਚਾਨਕ ਮੂੰਹ ਫੇਰ ਲਿਆ। ਮੈਂ ਦੇਖਦਾ ਰਿਹਾ। ਉਸਨੇ ਫੇਰ ਦੇਖਿਆ ਤੇ………. ਦੇਖਦੀ ਹੀ ਰਹੀ।
ਪ੍ਰੀਤ ਨਾਮ ਸੀ ਉਸਦਾ। ਅੱਜ ਛੇ ਮਹੀਨੇ ਹੋ ਗਏ ਸਨ ਮੈਨੂੰ ਓਦੀ ਗਲੀ ਵਿੱਚ ਆਂਓਦਿਆ। ਮੈਂ ਜਾਂਦਾ ਸੀ ਤੇ ਓਹ ਬੱਸ ਦਰਵਾਜਾ ਅੱਧਾ ਕੁ ਖੋਲ ਕੇ ਮੈਨੂੰ ਦੇਖ ਜਾਇਆ ਕਰਦੀ। ਅਸੀਂ ਇਕ-ਦੂਸਰੇ ਵੱਲ ਦੇਖ ਕੇ ਮੁਸਕੁਰਾ ਦਿੰਦੇ।
ਤੇ ਮੈਂ ਵਾਪਸ ਆ ਜਾਇਆ ਕਰਦਾ। ਬੱਸ ਇੰਨਾ ਹੀ ਰਿਸ਼ਤਾ ਬਣਿਆ ਸੀ ਸਾਡਾ। ਨਾ ਹੱਦ ਓਨੇ ਟੱਪੀ ਤੇ ਨਾ ਮੈਂ। ਉਸਦੀ ਇਕ ਮੁਸਕਾਨ ਦੀ ਝਲਕ ਮੈਂ ਹਫਤੇ ਤੱਕ ਆਪਣੇ ਦਿਲ ਵਿੱਚ ਸਮੇਟੀ ਰੱਖਦਾ ਸੀ। ਹਫਤੇ ਬਾਅਦ ਉਸਨੂੰ ਦੇਖਣ ਫੇਰ ਚਲਿਆ ਜਾਂਦਾ।
ਮੇਰੇ ਘਰ ਬਾਪੂ ਅਤੇ ਬੀਜੀ ਰਿਸ਼ਤੇ ਦੀ ਗੱਲ ਅਕਸਰ ਤੋਰਦੇ ਰਹਿੰਦੇ ਤੇ ਮੈਂ ਮਨਾ ਕਰ ਦਿੰਦਾ। ਕੁੜੀਆਂ ਦੀਆਂ ਫੋਟੋਆ ਦਿਖਾਂਓਦੇ। ਪਰ ਪ੍ਰੀਤ ਬਿਨਾ ਹੁੱਣ ਕੋਈ ਹੋਰ ਮੰਨ ਨੂੰ ਜਚਦੀ ਨਹੀਂ ਸੀ। ਹਰ ਕੁੜੀ ਦੇ ਚਿਹਰੇ ਵਿੱਚ ਪ੍ਰੀਤ ਦਾ ਚਿਹਰਾ ਝਲਕ ਮਾਰਦਾ ਸੀ।
ਪਰ ਓਹ ਕੁੱਛ ਕਹੇ ਤਾਂ ਮੈਂ ਘਰ ਗੱਲ ਤੋਰਾਂ। ਮੈਂ ਮੰਨ ਬਣਾ ਲਿਆ ਸੀ ਕਿ ਇਸ ਵਾਰ ਉਸਨੂੰ ਚਿੱਠੀ ਫੜਾ ਆਵਾਂਗਾ। ਪਰ ਮੈਂ ਗਿਆ ਤਾਂ ਉਸਨੇ ਹੀ ਮੇਰੇ ਤੱਕ ਇਕ ਚਿੱਠੀ ਪਹੁੰਚਾ ਦਿੱਤੀ।
ਮੇਰਾ ਵਿਆਹ ਹੋ ਰਿਹਾ। ਤੂੰ ਦੋਬਾਰਾ ਮਿਲਣ ਨਾ ਆਵੀਂ। ਉਸ ਦਿਨ ਓਹ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉਸਨੂੰ ਬਹੁਤ ਕੁੱਛ ਕਹਿਣਾ ਚਾਹੁੰਦਾ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ