ਨਿੱਤ ਆਥਣੇ ਅਕਸਰ ਹੀ ਦੇਰ ਨਾਲ ਘਰੇ ਵੜਦੇ ਨਿੱਕੇ ਵੀਰ ਜੀ ਨੂੰ ਭਾਪਾ ਜੀ ਕਿੰਨੀ ਕਿੰਨੀ ਦੇਰ ਤੱਕ ਸਮਝਾਉਂਦੇ ਰਹਿੰਦੇ..!
ਆਖਦੇ ਬੇਟਾ ਅਜੋਕੀ ਸਿਆਸਤ ਹੁਣ ਸਾਡੇ ਵਰਗੇ ਹਮਾਤੜ ਸੋਚ ਵਾਲਿਆਂ ਦੇ ਵੱਸ ਦੀ ਖੇਡ ਨਹੀਂ ਰਹੀ..ਇਸ ਨੂੰ ਜਦੋਂ ਭੁੱਖ ਲੱਗਦੀ ਏ ਤਾਂ ਇਹ ਇਨਸਾਨੀ ਮਾਸ ਰਿੰਨ੍ਹਣ ਲੱਗ ਜਾਂਦੀ ਏ..ਤ੍ਰੇਹ ਲੱਗੀ ਤੇ ਇਹ ਨਸ਼ੇ ਦਾ ਖੂਹ ਪੁੱਟਣ ਲੱਗਦੀ..!
ਨਸ਼ੇ ਦਾ ਜਿਕਰ ਆਉਂਦਿਆਂ ਹੀ ਵੀਰ ਜੀ ਅਸਹਿਜ ਜਿਹਾ ਹੋ ਜਾਂਦਾ ਅਤੇ ਬਾਕੀ ਦੀ ਗੱਲ ਸੁਣੇ ਬਗੈਰ ਹੀ ਓਥੋਂ ਚਲਿਆ ਜਾਂਦਾ..ਭਾਪਾ ਜੀ ਮਗਰੋਂ ਵਾਜਾ ਮਾਰਦੇ ਹੀ ਰਹਿ ਜਾਂਦੇ..!
ਮੈਨੂੰ ਇਹ ਵੇਖ ਓਹਨਾ ਤੇ ਬੜਾ ਤਰਸ ਆਉਂਦਾ..ਮਾਂ ਵੀ ਚੇਤੇ ਆਉਂਦੀ..ਨਿੱਕੀ ਹੋਣ ਕਰਕੇ ਮੈਨੂੰ ਕਿਸੇ ਮਾਮਲੇ ਵਿਚ ਬੋਲਣ ਦਾ ਹੱਕ ਤਾਂ ਨਹੀਂ ਸੀ..ਪਰ ਕਈ ਵੇਰ ਜਦੋਂ ਭਾਪਾ ਜੀ ਮੇਰੇ ਵੱਲ ਹਸਰਤ ਭਰੀਆਂ ਨਜਰਾਂ ਨਾਲ ਵੇਖਣ ਲੱਗ ਜਾਂਦੇ ਤਾਂ ਇੰਝ ਲੱਗਦਾ ਸ਼ਾਇਦ ਆਖ ਰਹੇ ਹੋਣ ਕੇ ਧੀਏ ਤੂੰ ਹੀ ਸਮਝਾ ਕੇ ਵੇਖ ਲੈ ਇੱਕ ਵੇਰ!
ਵੱਡੇ ਵੀਰ ਜੀ ਜਦੋਂ ਵੀ ਬਾਹਰੋਂ ਛੁੱਟੀ ਆਉਂਦੇ ਤਾਂ ਓਹਨਾ ਦਾ ਜਿਆਦਾ ਟਾਈਮ ਆਪਣੇ ਸਹੁਰੇ ਘਰ ਤੇ ਜਾ ਫੇਰ ਡਲਹੌਜੀ ਸ਼ਿਮਲੇ ਦੋਸਤਾਂ ਮਿੱਤਰਾਂ ਨਾਲ ਹੀ ਨਿੱਕਲਿਆ ਕਰਦਾ..!
ਭਾਪਾ ਜੀ ਦੱਬੀ ਸੁਰ ਵਿਚ ਆਖਦੇ ਪੁੱਤਰ ਨਿੱਕੇ ਨੂੰ ਵੀ ਕੁਝ ਸਮਝਾਇਆ ਕਰ..ਹੁਣ ਮੇਰੇ ਆਖੇ ਨਹੀਂ ਲੱਗਦਾ..!
ਪਰ ਵਡੇ ਵੀਰ ਜੀ ਗੱਲ ਆਈ ਗਈ ਜਿਹੀ ਕਰ ਦਿੰਦੇ..ਸ਼ਾਇਦ ਭਾਬੀ ਵੱਲੋਂ ਦਿੱਤੀ ਦੱਬੀ ਸੁਰ ਦੀ ਕੋਈ ਹਿਦਾਇਤ ਓਹਨਾ ਦਾ ਰਾਹ ਰੋਕ ਲਿਆ ਕਰਦੀ..!
ਫੇਰ ਹਾਲਾਤਾਂ ਨੇ ਅਚਾਨਕ ਹੀ ਇੱਕ ਤਿੱਖਾ ਮੋੜ ਕੱਟਿਆ..ਵੱਡੇ ਵੀਰ ਜੀ ਦਾ ਸਾਲਾ ਇੰਝ ਹੋ ਗਿਆ..ਉੱਡਦਾ ਉੱਡਦਾ ਸੁਣਿਆ ਸੀ ਕੇ ਗੈਂਗ ਵਾਰ ਵਿਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ