ਵੇ ਹੁਣ ਜੰਗ ਜਿੱਤ ਕੇ ਘਰਾਂ ਨੂੰ ਪਰਤੀਂ
ਆਪਣੇ ਹੱਕਾਂ ਦੀ ਸਰੁੱਖਿਆ ਲਈ ਰਾਜਧਾਨੀ ਦਿੱਲੀ ਦੀਆਂ ਹੱਦਾਂ ਤੇ ਆਪਣੇ ਘਰਾਂ-ਪਰਿਵਾਰਾਂ ਨੂੰ ਛੱਡ ਕੇ ਟੱਪਰੀਵਾਸਾਂ ਵਾਂਗ ਬੈਠਿਆ ਕਿਸਾਨ ਮਜ਼ਦੂਰਾਂ ਨੂੰ ਇੱਕ ਸਾਲ ਤੋਂ ਉਪਰ ਹੋ ਗਿਆ ਹੈ। ਜਮੀਨਾਂ ਦਿਆਂ ਮਾਲਿਕਾਂ ਜਿਮੀਂਦਾਰਾਂ ਦੀ ਸੱਜੀ ਬਾਂਹ ਬਣੇ ਬੇ-ਜ਼ਮੀਨੇ ਕਿਸਾਨ ਵੀ ਹਨ, ਖੇਤੀਬਾੜੀ ਦਾ ਕੰਮ
ਸਲਾਮ ਕਰਨਾ ਬਣਦੈ ਜਿਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸੇਵਾਦਾਰ ਬਣ ਕੇ ਆਪਣਾ ਦਿਲੋਂ ਯੋਗਦਾਨ ਪਾਇਆ ਹੈ। ਰਾਮ ਸਿੰਘ ਰਾਣਾ ਜਿਹੇ ਦਾਨੀ ਅੱਗੇ ਸਿਰ ਝੁਕਦਾ ਹੈ, ਜਿਹਨਾਂ ਆਪਣੀ ਜਿੰਦਗ਼ੀ ਦੀ ਕੀਤੀ ਕਮਾਈ ਅੰਦੋਲਨ ਦੇ ਸੇਵਾ ਵਿੱਚ ਲਾ ਦਿੱਤੀ। , ਡਾ. ਸਵੈਮਾਨ ਸਿੰਘ ਜਿਹੀਆਂ ਉਦਾਰ ਦਿਲ ਸ਼ਖਸ਼ੀਅਤਾਂ ਨੇ ਜਿਹਨਾਂ ਆਪਣੇ ਲੋਕਾਂ ਦੇ ਦਰਦ ਨੂੰ ਜਾਣਿਆ ਤੇ ਦਿਲੋਂ ਮਹਿਸੂਸ ਕੀਤਾ। ਅਮਰੀਕਾ ਜਿਹੇ ਮੁਲਕ ਤੋਂ ਉਡਾਰੀ ਭਰੀ ਤੇ ਆਪਣੇ ਲੋਕਾਂ ਦੀ ਧੜਕਣਾਂ ਦੀ ਧੜਕਣ ਬਣ ਗਿਆ। ਇਹੋ ਜਿਹੀ ਰੱਬੀ ਰੂਹ ਦੀਆਂ ਸੇਵਾਵਾਂ ਅੱਗੇ ਨੋਬਲ ਪੁਰਸਕਾਰ ਵੀ ਬੜਾ ਛੋਟਾ ਹੈ।
07ਦਸੰਬਰ 2021 ਨੂੰ ਸਿੰਘੂ ਬਾਰਡਰ ਤੇ ਬੱਤੀ ਜਥੇਬੰਦੀਆਂ ਜੀ ਸਾਂਝੀ ਵਿਚਾਰ ਚਰਚਾ ਦੇ ਚੱਲਦਿਆਂ ਹੀ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਭੇਜੇ ਗਏ ਇਕ ਸਰਕਾਰੀ ਪੱਤਰ ਨੇ ਕਿਸਾਨੀ ਅੰਦੋਲਨ ਦੀ ਜੜ੍ਹ ਹੋਰ ਪੱਕੀ ਕਰ ਦਿੱਤੀ। ਸਰਕਾਰ ਵੱਲੋਂ ਅੰਦੋਲਨ ਸਮੇਂ ਵਿੱਚ ਕਿਸਾਨਾਂ ਤੇ
ਦਰਜ ਕੀਤੇ ਗਏ ਪੁਲਿਸ ਕੇਸਾਂ ਦੀਆਂ ਪੁਲਿਸ ਕੋਲ ਦਰਜ਼
ਐਫ ਆਈ ਆਰ ਵਾਪਿਸ ਲਈਆਂ ਜਾਹ ਰਹੀਆਂ ਹਨ। ਅੰਦੋਲਨ ਦੌਰਾਨ ਹੋਈਆਂ ਮੌਤਾਂ ਦੇ ਵਾਰਿਸਾਂ ਨੂੰ ਮੁਆਵਜ਼ੇ ਰਾਜ ਸਰਕਾਰਾਂ ਵੱਲੋਂ ਦੇਣ ਲਈ ਕਿਹਾ ਗਿਆ ਹੈ। ਐਮ ਐਸ ਪੀ ਤੇ ਕਮੇਟੀ ਲਈ ਕਿਸਾਨ ਜਥੇਬੰਦੀਆਂ ਨੇ ਆਪਣੀ ਪੰਜ ਮੈਂਬਰੀ ਕਮੇਟੀ ਦੇ ਨਾਮ ਸਰਕਾਰ ਨੂੰ ਪਹਿਲਾਂ ਹੀ ਭੇਜ ਦਿੱਤੇ ਗਏ ਹਨ। ਲਖੀਮਪੁਰ ਕਤਲ ਕਾਂਡ ਦਾ ਮਾਮਲਾ ਅਜੇ ਬਾਕੀ ਹੈ। ਸਰਕਾਰ ਵੱਲੋ ਕਿਸਾਨੀ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਭੇਜੇ ਗਏ ਗ੍ਰਹਿ ਮੰਤਰਾਲੇ ਦੇ ਪੱਤਰ ਨੇ ਅੰਦੋਲਨ ਦੀ ਜਿੱਤ ਤਹਿ ਕਰ ਦਿੱਤੀ ਹੈ। ਕਿਸਾਨਾਂ ਦੀ ਘਰ ਵਾਪਸੀ ਅੰਦੋਲਨ ਦੇ ਖਤਮ ਹੋਣ ਤੋਂ ਤਿੰਨ ਦਿਨ ਬਾਅਦ ਫ਼ਤਹਿ ਮਾਰਚ ਦੇ ਰੂਪ ਵਿੱਚ ਕਰਨ ਦੀ ਨਿਹੰਗ ਸਿੰਘਾਂ ਵੱਲੋਂ ਫੈਸਲਾਕੁੰਨ ਹੈ। ਇਹ ਦੁਨੀਆ ਦੇ ਇਤਿਹਾਸ ਵਿੱਚ ਇਕ ਜਿੱਤ ਦਾ ਅਨੋਖਾ ਜਸ਼ਨ ਹੋਵੇਗਾ।
ਕਿਸਾਨ ਅੰਦੋਲਨ ਦੇ ਸੰਪੂਰਣ ਹੁੰਦਿਆ ਹੀ ਕਿਸਾਨਾਂ ਦੀ ਘਰ ਵਾਪਿਸੀ ਜਿੱਤੇ ਹੋਏ ਪਹਿਲਵਾਨ ਦੀ ਤਰ੍ਹਾਂ ਗੌਰਵਮਈ ਹੋਵੇਗੀ, ਇਸ ਵਿੱਚ ਕੋਈ ਦੋ-ਰਾਇ ਨਹੀਂ ।ਆਪਣੇ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਯੋਧਿਆਂ ਸੂਰਵੀਰਾਂ ਦੇ ਵਾਰਿਸ ਮੁੜ ਆਪਣੇ ਖੇਤਾਂ ਦੀ ਮਿੱਟੀ ਨੂੰ ਸਿੱਜਦਾ ਕਰਨਗੇ। ਦਿੱਲੀ ਦੀ ਕਨੁੱਖੀ ਅੱਖ ਨੂੰ ਪੰਜਾਬੀ ਕਦੇ ਭੁਲਾਉਣਗੇ ਨਹੀਂ । ਆਪਣੀ ਧਰਤੀ , ਆਪਣੇ ਪੰਜਾਬ ਦੀ ਰਾਖ਼ੀ ਰਾਜਨੀਤਿਕ ਲੱਕੜ-ਬੱਗਿਆਂ ਤੋਂ ਕਰਨੀ ਵੀ ਉੰਨੀ ਹੀ ਜ਼ਰੂਰੀ ਹੈ ਜਿੰਨੀ ਦਿੱਲੀ ਦੀ ਸਿਆਸਤ ਤੋਂ। ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਦਾ ਚੋਣ ਜ਼ਾਬਤਾ ਕਿਸੇ ਸਮੇਂ ਵੀ ਚੋਣ ਕਮਿਸ਼ਨ ਲਾਗੂ ਕਰ ਸਕਦਾ ਹੈ । ਪੰਜਾਬ ਦੀ ਚੋਣ ਪ੍ਕਿਰਿਆ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ