“ਉਹ ਰਾਤ ਕੋਈ ਆਮ ਰਾਤ ਨਹੀਂ ਸੀ। ਰਾਤ ਦੇ ਹਨੇਰੇ ਥੱਲੇ ਦਵੇ ਉਹ ਰਾਹ, ਨਾ ਮੈਂ ਜਾਣਦਾ ਸੀ ਤੇ ਸ਼ਾਇਦ ਨਾ ਮੇਰੀ ਤਕਦੀਰ ਕਿ ਇਹ ਕਿੱਥੇ ਲੈ ਜਾ ਕੇ ਖੜਾ ਦੇਣ ਗੇ। ਏਨੀ ਲੰਬੀ ਰਾਤ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਦੇਖੀ ਸੀ। ਧੂਫ ਦੀ ਖੁਸ਼ਬੂ ਵਾਂਗ ਹੌਲੀ ਹੌਲੀ ਉਹ ਰਾਤ ਗੁਜ਼ਰਦੀ ਗਈ, ਤੇ ਅੰਤ ਰਾਤ ਨੂੰ ਇੱਕ ਪਾਸੇ ਕਰਦਾ ਹੋਇਆ ਸੂਰਜ ਆਪਣੀਆਂ ਕਿਰਨਾ ਖਿਲਾਰਦਾ ਗਿਆ।” ਮੇਰੇ ਵੱਲੋਂ ਬੋਲੇ ਗਏ ਸ਼ਬਦ।
“ਬਾਈ ਅਜਿਹਾ ਕੀ ਸੀ ਹੋਇਆ ਉਸ ਰਾਤ” ਨਾਲ ਬੈਠਾ ਇੱਕ ਸੱਜਣ।
ਮੈਂ ਉਸ ਰਾਤ ਨੂੰ ਲਫਜ਼ਾਂ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ,
“ ਇਹ ਰਾਤ ਕਿੰਨੇ ਹੀ ਲੋਕਾਂ ਦੇ ਰਾਜ਼ ਹਜ਼ਮ ਕਰ ਜਾਂਦੀ ਹੈ ਪਰ ਮੇਰੀ ਵਾਰੀ ਇਸ ਰਾਤ ਦਾ ਹਾਜ਼ਮਾ ਸ਼ਾਇਦ ਦਰੁਸਤ ਨਹੀਂ ਸੀ ਤਾਹੀਂ ਮੇਰੇ ਨਾਲ ਜੋ ਹੋਈ ਉਹ ਸਭ ਸਾਹਮਣੇ ਆ ਗਈ। ਉਹ ਰਾਤ ਦਾ ਹਨੇਰਾ ਏਨਾ ਕਾਲਾ ਨਾ ਹੁੰਦਾ, ਜੇ ਕਈ ਦਿਨਾਂ ਤੋਂ ਸਰਕਾਰੀ ਦਫ਼ਤਰ ਚ’ ਗੇੜੇ ਮਾਰ ਰਹੇ ਉਹ ਬਾਬੇ ਦੇ ਦਿਨ ਕਾਲੇ ਨਾ ਹੁੰਦੇ। ਉਹ ਬਾਬਾ ਰੋਜ਼ ਆਉਂਦਾ, ਉਹਨੂੰ ਲਾਰੇ ਲੱਗਦੇ, ਤਮਾਸ਼ਾ ਬਣਦਾ ਤੇ ਉਹ ਲਾਚਾਰ ਹੋ ਤੁਰ ਜਾਂਦਾ। ਰੋਜ਼ ਇਹੀ ਹੁੰਦਾ ਆ ਰਿਹਾ ਸੀ ਪਰ ਇੱਕ ਦਿਨ ਮੈਨੂੰ ਆਪਣਾ ਬਾਪ ਉਸ ਦੀ ਜਗਾ ਦਿਖਣ ਲੱਗਿਆ। ਮੈਂ ਉਸ ਦਫ਼ਤਰ ਵਿੱਚ ਇੱਕ ਕਲਰਕ ਬਾਜੋਂ ਕੰਮ ਕਰਦਾ ਸੀ। ਇੱਕ ਦਿਨ ਜਦੋਂ ਦਫ਼ਤਰ ਬੰਦ ਹੋਣ ਦੇ ਲਾਗੇ ਸੀ ਤੇ ਬਾਬੂ ਘਰੇ ਜਾ ਚੁੱਕੇ ਸਨ, ਚਾਬੀ ਮੇਰੇ ਕੋਲ ਹੀ ਹੁੰਦੀ ਸੀ ਤੇ ਮੈਂ ਉਸ ਮਹਿਕਮੇ ਵਿੱਚੋਂ ਉਸ ਬਾਬੇ ਦੇ ਕਾਗਜ਼ ਚੋਰੀ ਕਰਕੇ ਉਸ ਰਾਤ ਉਸਨੂੰ ਦੇਣ ਚੱਲਿਆ ਸੀ। ਆਪਣੀ ਨੌਕਰੀ ਦੀ ਪ੍ਰਵਾਹ ਨਾ ਕੀਤੇ ਬਗੈਰ ਮੈਂ ਤੁਰ ਪਿਆ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ