ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..”ਓਏ ਛੋਟੇ ਗੱਲ ਯਾਦ ਰੱਖੀਂ..ਜਜਬਾਤੀ ਹੋ ਕੇ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ “ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..”
ਉਸ ਦਿਨ ਸੁਵੇਰੇ ਸੁਵੇਰੇ ਓਹਨਾ ਆਪਣੇ ਕੋਲ ਸੱਦਿਆ..
ਆਖਣ ਲੱਗੇ ਸ਼ੈਲਰ ਤੇ ਕੰਮ ਹੋਰ ਘੱਟ ਗਿਆ ਏ..ਇੱਕ ਬੰਦੇ ਦੀ ਛਾਂਟੀ ਕਰਨੀ ਪੈਣੀ ਏ..ਕੋਈ ਨਾਮ ਬੋਲ..”
ਮੇਰੇ ਵਾਸਤੇ ਬੜਾ ਮੁਸ਼ਕਿਲ..ਹੁਣ ਕਿਸਦਾ ਨਾਮ ਦੇਵਾਂ..ਪਿੰਡਾਂ ਤੋਂ ਆਉਂਦੀ ਲੇਬਰ..ਸਾਰਿਆਂ ਦੇ ਹੀ ਨਿੱਕੇ-ਨਿੱਕੇ ਜਵਾਕ..ਗਰੀਬ ਟੱਬਰਾਂ ਵਿਚੋਂ..!
ਖੈਰ ਦੁਪਹਿਰ ਮਗਰੋਂ ਤੁਲਾਈ ਕਰਦੇ ਦਰਸ਼ਨ ਨੂੰ ਕੋਲ ਸੱਦਿਆ..ਫੈਸਲਾ ਸੁਣਾ ਦਿੱਤਾ..ਲੱਗਿਆ ਜਿੱਦਾਂ ਬਿਜਲੀ ਡਿੱਗ ਪਈ ਹੋਵੇ..ਹੱਥ ਜੋੜ ਆਖਣ ਲੱਗਾ ਜੀ ਨਿੱਕੇ ਨਿੱਕੇ ਜਵਾਕ ਨੇ..ਕੋਈ ਹੱਲ ਨਿੱਕਲਦਾ ਕਰੋ”
ਮੈਂ ਸਾਰੀ ਗੱਲ ਵੱਡੇ ਭਾਜੀ ਤੇ ਪਾ ਆਪਣੀ ਮਜਬੂਰੀ ਜਾਹਿਰ ਕਰ ਦਿੱਤੀ..!
ਘੰਟੇ ਕੂ ਬਾਅਦ ਸਾਰੀ ਲੇਬਰ ਦਫਤਰ ਦੇ ਬਾਹਰ ਇੱਕਠੀ ਹੋ ਗਈ..
ਮਨ ਹੀ ਮਨ ਸੋਚਿਆ ਜਰੂਰ ਰੋਸ ਅਤੇ ਗਿਲਾ ਸ਼ਿਕਵਾ ਜਾਹਿਰ ਕਰਨਗੇ..
ਪਰ ਗੱਲ ਹੋਰ ਨਿੱਕਲੀ..ਸਾਰੇ ਆਖਣ ਲੱਗੇ ਜੀ ਦਰਸ਼ਨ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harwinder singh
ਬਹੁਤ ਖੂਬ