ਮੈਂ ਹਰ ਦਮ ਉਹਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ ਸੁਰਮਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਹਰੇ ਲਿਜਾ ਕੇ ਕਹਾਂ ,”ਦੇਖ ਸੱਤਰਵੇਂ ਵਰ੍ਹੇ ਚ ਤੇਰੇ ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ ..ਅੰਗਰੇਜ਼ਣਾਂ ਨੂੰ ਮਾਤ ਪਾਉਣੀ ਏ ..” ਪਰ ਕਹਿ ਨਹੀਂ ਸਕਦਾ ..ਪੋਤੇ ਪੁੱਤ ਕੀ ਕਹਿਣਗੇ ਕਿ ਬੁੱਢੇ ਹੋ ਕਿ ਆਸ਼ਕੀਆਂ ਕਰਦੇ ਆ ਬੁਢਾ ਬੁਢੀ … ।
ਓਹ ਕਮਲੀ ਤਾਂ ਹੁਣ ਪੱਗ ਦੀ ਪੂਣੀ ਵੀ ਨਹੀਂ ਕਰਾ ਸਕਦੀ ।ਅਧਰੰਗ ਕਰਕੇ ਹੱਥ ਕੰਬਣ ਲੱਗ ਗਿਆ ਏ । ਮੇਰਾ ਦਿਲ ਕਰਦਾ ਕਿ ਅਸੀਂ ਵੀ ਸਕੂਲ ਵੇਲੇ ਤੇ ਜਵਾਨੀ ਦੀਆਂ ਗੱਲਾਂ ਹੌਲੀ ਹੌਲੀ ਕਰੀਏ ਪਰ ਹੌਲੀ ਬੋਲਣ ਵਾਲੇ ਦਿਨ ਗੁਜ਼ਰ ਗਏ । ਉਸ ਨੂੰ ਹੁਣ ਉੱਚਾ ਸੁਣਨ ਲੱਗ ਗਿਆ ਤੇ ਕੰਨਾਂ ਵਾਲੀ ਮਸ਼ੀਨ ਤੋਂ ਖਿੱਝ ਕੇ ਕਦੇ ਕਦੇ ਮਸ਼ੀਨ ਵਗਾਹ ਮਾਰਦੀ ਤੇ ਆਖਦੀ ਸਾਰੀਆਂ ਬਿਮਾਰੀਆਂ ਮੈਨੂੰ ਹੀ ਚਿੰਬੜ ਗਈਆਂ … ।
ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਘਰਦਿਆਂ ਤੋਂ ਚੋਰੀ ਉਸ ਕਮਲੀ ਲਈ ਰਸਗੁੱਲੇ ਲੈ ਕੇ ਆਵੇ ਤੇ ਪਿਛਲੇ ਪੇਟੀਆਂ ਵਾਲੇ ਕਮਰੇ ਚ ਉਸਦੇ ਸੰਦੂਕ ਚ ਰੱਖ ਦੇਵਾਂ ਤੇ ਸ਼ਾਮ ਨੂੰ ਜਦ ਵੀ ਉਹ ਸੰਦੂਕ ਖੋਲੇ ਤੇ ਰਸਗੁੱਲੇ ਦੇਖ ਕੇ ਝੱਟ ਸਮਝ ਜਾਵੇ ਕਿ ਮੈਂ ਲੈ ਕੇ ਆਇਆ ਉਸ ਲਈ ਤੇ ਗਲ ਲੱਗ ਜਾਵੇ ਆ ਕੇ ਪਰ ਲਿਆ ਨਹੀਂ ਸਕਦਾ ,ਡਾਕਟਰ ਨੇ ਸਭ ਕਾਸੇ ਨੂੰ ਮਨਾ ਕੀਤਾ । ਸ਼ੂਗਰ ਵੀ ਚੰਦਰੀ ਬਿਮਾਰੀ ਏ ,ਉਹ ਵਿਚਾਰੀ ਕੀ ਕਰੇ ,ਕੀ ਖਾਵੇ ।
ਬਿਮਾਰ ਰਹਿਣ ਕਰਕੇ ਰਾਤ ਨੂੰ ਉਸਦੀ ਨਿਗਰਾਨੀ ਲਈ ਮੇਰੀ ਪੋਤੀ ਉਸ ਕੋਲ ਪੈਂਦੀ ਏ ਤੇ ਜਦੋਂ ਕਦੇ ਰਾਤ ਨੂੰ ਨੀਂਦ ਨਾ ਆਉਣ ਕਰਕੇ ਤੋੜਾਖੋਈ ਕਰਦੀ ਏ ਤਾਂ ਸੜਕ ਤੇ ਬਣੀ ਬੈਠਕ ਚ ਮੈਂ ਉਸਤੋਂ ਅਲੱਗ ਪਿਆ ਸੋਚਦਾ ਕਿ ਕਿਧਰੇ ਇਹ ਉਸਦੀ ਆਖਰੀ ਰਾਤ ਨਾ ਹੋਵੇ ।
ਕੱਲ ਵੀ ਇੰਝ ਹੀ ਹੋਇਆ । ਉਸਦੇ ਖੰਘਣ ਦੀ ਆਵਾਜ਼ ਆਈ । ਮੈਨੂੰ ਲੱਗਾ ਕਿ ਮੈਨੂੰ ਉਸ ਕੋਲ ਜਾਣਾ ਚਾਹੀਦਾ ਏ । ਓਹਨੂੰ ਲੋੜ ਏ ਮੇਰੀ । ਜੇ ਉਹਨੂੰ ਕੁਛ ਹੋਗਿਆ ਮੈਂ ਕੀ ਕਰਾਂਗਾ ਉਸ ਤੋਂ ਬਿਨਾਂ ।ਪਾਣੀ ਪੀਣ ਦੇ ਬਹਾਨੇ ਮੈਂ ਚੌਂਤਰੇ ਤੋਂ ਹੋ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ