ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ ਬਚਾ ਸਕਿਆ। ਜੀਤੋ ਵਾਰ-ਵਾਰ ਬੇਹੋਸ਼ ਹੋ ਰਹੀ ਸੀ, ਪਰ ਜਦੋਂ ਧੀ ਸਿੰਮੀ ਰੋਂਦੀ ਹੋਈ ਅੰਦਰ ਆਉਣ ਲੱਗੀ ਤਾਂ ਪਤਾ ਨ੍ਹੀਂ ਕਿਧਰੋਂ ਤਾਕਤ ਆਈ,” ਦਫਾ ਹੋ ਜਾ, ਕਾਤਲ ਏ ਤੂੰ , ਕਾਤਲ , ਮੈਨੂੰ ਰੰਡੀ ਕਰਨ ਆਲੀ ਕਾਤਲ ਤੂੰ ਏ, ਕਾਤਲ,,ਕਾਤਲ”। ਜੀਤੋ ਫੇਰ ਬੇਹੋਸ਼ ਹੋ ਗਈ।
ਪਿੰਡ ਦਾ ਸਰਬ ਸਾਂਝਾ ਆਰ ਐਮ ਪੀ ਡਾਕਟਰ, ਜੋ ਪੈਸੇ ਲਈ ਨਹੀਂ ਸਗੋਂ ਸੇਵਾ ਲਈ ਡਾਕਟਰੀ ਕਰਦਾ, ਪੂਰਾ ਪਿੰਡ ਬਲਦੇਵ ਦੀ ਇੱਜ਼ਤ ਕਰਦਾ। ਪੰਜ ਕਿਲਿਆਂ ਦਾ ਮਾਲਕ, ਨਿਮਰ ਤੇ ਸਰਬ ਸੰਤੋਖ ਵਾਲਾ ਇਨਸਾਨ। ਬਲਦੇਵ ਦੇ ਘਰ ਮੁੰਡੇ ਤੋਂ ਬਾਅਦ ਜਦੋਂ ਸਿੰਮੀ ਨੇ ਜਨਮ ਲਿਆ ਤਾਂ ਬਲਦੇਵ ਨੇ ਪੂਰਾ ਚਾਅ ਕੀਤਾ। ਉਹ ਸਮਾਜ ਚ ਧੀਆਂ ਦੀ ਦਸ਼ਾ ਤੇ ਵਿਤਕਰੇ ਪ੍ਰਤਿ ਲੋਕਾਂ ਨੂੰ ਸਮਝਾਉਂਦਾ ਤੇ ਪਿੰਡ ਚ ਸਾਂਝੇ ਪ੍ਰੋਗਰਾਮਾਂ ਚ ਬਹੁਤ ਵਧੀਆ ਵਿਚਾਰ ਰੱਖਦਾ। ਸਿੰਮੀ ਪਹਿਲੀ ਕੁੜੀ ਬਣੀ ਜਿਸਦੀ ਪੂਰੇ ਪਿੰਡ ਨੂੰ ਪਾਰਟੀ ਕੀਤੀ ਗਈ। ਘਰ ਦੇ ਆਮ ਹਾਲਾਤ ਪਰ ਬਲਦੇਵ ਨੇ ਧੀ ਦਾ ਹਰ ਸ਼ੌਂਕ ਪੂਰਾ ਕਰਨਾ, ਵਧੀਆ ਸਕੂਲੀ ਪੜਾਈ ਤੋਂ ਬਾਅਦ ਵੱਡੇ ਕਾਲਜ ਚ ਮੋਟੀ ਫੀਸ ਭਰ ਦਾਖਲ ਕਰਵਾਇਆ। ਬਲਦੇਵ, ਸਿੰਮੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਤੇ ਸਿੰਮੀ ਨੂੰ ਵੀ ਆਪਣਾ ਬਾਪੂ ਹੀਰੋ ਈ ਜਾਪਦਾ ਸੀ, ਬਲਦੇਵ ਕਦੇ ਸਿੰਮੀ ਤੋਂ ਬਿਨਾਂ ਖਾਣਾ ਨਾਂ ਖਾਂਦਾ।ਸਾਇੰਸ ਦੀ ਬੈਚਲਰ ਡਿਗਰੀ ਕਰਦੀ ਸੋਹਣੀ ਸੁਨੱਖੀ ਸਿੰਮੀ , ਕਾਲਜ ਦੀ ਸੜਕ ਦੇ ਪੱਕੇ ਸ਼ਿੰਗਾਰ, ਵਿਹਲੜ, ਫੁਕਰੇ ਗੈਰੀ ਨੂੰ ਕਦੋਂ ਆਪਣੇ ਬਾਪ ਤੋਂ ਵੱਡਾ ਹੀਰੋ ਸਮਝਣ ਲੱਗ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ