ਪੁਰਾਣੀਆਂ ਚੀਜਾਂ ਦਾ ਕਬਾੜ ਦਾ ਕੰਮ..
ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ!
ਮੈ ਪੈਸਿਆਂ ਦਾ ਜੋੜ ਲਾਉਣ ਕੈਲਕੁਲੇਟਰ ਕੱਢਿਆ ਹੀ ਸੀ ਕਿ ਉਸਨੇ ਝੱਟ-ਪੱਟ ਆਖ ਦਿੱਤਾ ਉੱਨੀ ਸੌ ਬਾਹਟ..
ਸ਼ਰਾਬੀ ਬੰਦਾ..ਐਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..!
ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ ਅੰਕਲ ਹੁਣ ਬਾਹਰ ਬੈਂਚ ਤੇ ਬੈਠ ਕੇ ਸ਼ਰਾਬ ਨਾ ਪੀਇਓ..
ਪਰ ਉਹ ਨਾਲਦੇ ਠੇਕੇ ਤੋਂ ਬੋਤਲ ਖਰੀਦ ਬੈਂਚ ਤੇ ਆਣ ਬੈਠਾ!
ਬੜਾ ਗੁੱਸਾ ਚੜਿਆ..ਉਸਨੂੰ ਉਠਾਉਣ ਅਜੇ ਬਾਹਰ ਨਿੱਕਲਿਆ ਹੀ ਸਾਂ ਕਿ ਇੱਕ ਤੁਰੀ ਜਾਂਦੀ ਕੁੜੀ ਉਸਨੂੰ ਓਥੇ ਬੈਠਾ ਦੇਖ ਖਲੋ ਗਈ!
ਬਲਬੀਰ ਸਰ..ਤੁਸੀਂ ਬਲਬੀਰ ਸਿੰਘ ਪੂੰਨੀ ਹੀ ਹੋ ਨਾ..ਗੌਰਮਿੰਟ ਕਾਲਜ ਹਿਸਾਬ ਦੇ ਪ੍ਰੋਫੈਸਰ ਹੁੰਦੇ ਸੀ..ਆਹ ਕੀ ਹਾਲ ਬਣਾ ਲਿਆ ਆਪਣਾ..ਨਵਜੋਤ ਮੈਡਮ ਤੇ ਸਿਮਰਨ..ਕਿੱਥੇ ਨੇ ਉਹ ਹੁਣ?
ਉਸਨੇ ਬੋਤਲ ਚੁੱਕੀ..ਸਾਰੇ ਸਵਾਲ ਅਣਸੁਣੇ ਜਿਹੇ ਕਰਕੇ ਨਜਰਾਂ ਬਚਾਉਂਦਾ ਹੋਇਆ ਅਗਾਂਹ ਨੂੰ ਜਾਣ ਹੀ ਲੱਗਾ ਸੀ ਕੇ ਕੁੜੀ ਨੇ ਅਗਾਂਹ ਹੋ ਕੇ ਰਾਹ ਰੋਕ ਲਿਆ..!
ਇੰਝ ਨੀ ਜਾਣ ਦੇਣਾ..ਪਹਿਲਾਂ ਜੁਆਬ ਦੇ ਕੇ ਜਾਵੋ
ਕਿਹੜਾ ਗੌਰਮੈਂਟ ਕਾਲਜ ਤੇ ਕਿਹੜੀ ਨਵਜੋਤ..ਮੈਂ ਕਿਸੇ ਨੂੰ ਨਹੀਂ ਜਾਣਦਾ..
ਤੇ ਓਹ ਸਿਮਰਨ..ਸੋਹਣੀ ਜਿਹੀ ਪੱਗ ਤੇ ਘੁੰਗਰਾਲੀ ਦਾਹੜੀ ਵਾਲਾ ਉੱਚਾ ਲੰਮਾ ਮੁੰਡਾ..ਤੁਹਾਡਾ ਆਪਣਾ ਖੂਨ..ਆਖ ਦਿਓ ਉਸਨੂੰ ਵੀ ਨਹੀਂ ਜਾਣਦੇ?
ਇਸ ਵਾਰ ਸ਼ਾਇਦ ਉਹ ਡੁੱਲ ਪਿਆ..ਫੇਰ ਕੁੜੀ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ ਧੀਏ ਆਪਣੀਆਂ ਅੱਖਾਂ ਸਾਮਣੇ ਹੋਈ ਟਰੱਕ ਦੀ ਟੱਕਰ..ਕਿੱਦਾਂ ਭੁੱਲ ਸਕਦਾ ਹਾਂ ਇਹ ਸਾਰਾ ਕੁਝ..ਪਲਾਂ ਛਿਣਾਂ ਵਿਚ ਸਭ ਕੁਝ ਮੁੱਕ ਗਿਆ ਸੀ..
ਉਸਨੇ ਇੱਕ ਪਲ ਲਈ ਕੁਝ ਸੋਚਿਆ ਤੇ ਫੇਰ ਆਖਣ ਲੱਗੀ..ਮੇਰੀ ਸੰਸਥਾ ਵਿਚ ਆ ਜਾਓ..ਝੁੱਗੀ-ਝੋਂਪੜੀ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ