ਨਾਲਦੇ ਪਾਸੇ ਕੋਠੀ ਬਣ ਰਹੀ ਸੀ!
ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ!
ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ ਗੁਡੀਆਂ..!
ਕੁਝ ਗੱਠੜੀਆਂ ਵਿਚ ਬੰਦ ਪੂਰੀ ਗ੍ਰਹਿਸਥੀ ਘੜੀਆਂ ਪਲਾਂ ਵਿਚ ਹੀ ਖੁੱਲੇ ਵੇਹੜੇ ਵਿੱਚ ਖਿੱਲਰ ਗਈ..!
ਆਥਣ ਵੇਲੇ ਜਿਗਿਆਸਾ ਹੋਈ..ਦੇਖਾਂ ਤਾਂ ਸਹੀ ਆਥਣ ਵੇਲਾ ਕਿਦਾਂ ਪੱਕਦਾ ਏ?
ਸੈਰ ਬਹਾਨੇ ਕੋਠੇ ਤੇ ਚੜ ਗਿਆ..ਤਿੰਨ ਇੱਟਾਂ ਨੂੰ ਜੋੜ ਬਣਾਏ ਹੋਏ ਚੁੱਲੇ ਤੇ ਦਾਲ ਰਿੱਝ ਰਹੀ ਸੀ..ਦੂਜੇ ਪਾਸੇ ਫੁਲਕਿਆਂ ਦੀ ਚੰਗੇਰ ਲਗਾਤਾਰ ਭਰਦੀ ਜਾ ਰਹੀ ਸੀ!
ਮਗਰੋਂ ਸਾਰਾ ਟੱਬਰ ਕੱਠਾ ਬੈਠਾ ਰੋਟੀ ਖਾ ਰਿਹਾ ਸੀ..ਕੋਲ ਰੇਡੀਓ ਤੇ ਕਿਸ਼ੋਰ ਕੁਮਾਰ ਦਾ ਹਿੰਦੀ ਗਾਣਾ..ਥੋੜਾ ਹੈ ਥੋੜੇ ਕੀ ਜਰੂਰਤ ਹੈ..ਵੱਜ ਰਿਹਾ ਸੀ!
ਦੱਸ ਵੱਜਦੇ ਨੂੰ ਸਾਰੇ ਖੁੱਲੇ ਆਸਮਾਨ ਹੇਠ ਘੂਕ ਸੁੱਤੇ ਪਏ ਸਨ!
ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਲੱਭਦਿਆਂ ਭਰੀ ਅਲਮਾਰੀ ਵਿਚੋਂ ਕਿੰਨਾ ਕੁਝ ਹੇਠਾਂ ਡਿੱਗ ਪਿਆ..ਕਈ ਐਸੇ ਕੱਪੜੇ ਵੀ ਜਿਹਨਾਂ ਦੇ ਅਜੇ ਸਟਿੱਕਰ ਵੀ ਨਹੀਂ ਸਨ ਉੱਤਰੇ..ਦੂਜੀ ਅੰਦਰ ਰਜਾਈਆਂ ਤਲਾਈਆਂ ਅਤੇ ਸੂਟ..ਸੀਤੇ ਅਣਸੀਤੇ ਕੋਟ ਪੈਂਟ..ਇੱਕ ਵਿਚ ਪੂਰਾ ਮੇਕਅੱਪ ਦਾ ਸਮਾਨ ਅਤੇ ਹੋਰ ਕੀਮਤੀ ਤੋਹਫੇ..ਤਸਵੀਰਾਂ..ਹੋਰ ਵੀ ਕਿੰਨਾ ਕੁਝ..!
ਭਾਂਡਿਆਂ ਨਾਲ ਭਰੀ ਇੱਕ ਹੋਰ ਅਲਮਾਰੀ..ਕਿਤਾਬਾਂ ਵਾਲੀਆਂ ਸ਼ੈਲਫਾਂ..ਜੁੱਤੀਆਂ ਦੇ ਅਣਗਿਣਤ ਜੋੜੇ..ਅਤੇ ਹੋਰ ਵੀ ਬਹੁਤ ਕੁਝ..ਏਨਾ ਕੁਝ ਫਰੋਲਣ ਮਗਰੋਂ ਮੇਰੀ ਸੋਚ ਜੁਆਬ ਦੇ ਗਈ..ਸ਼ੁਕਰ ਕੇ ਉਸ ਦਿਨ ਬੈੰਕ ਦੇ ਲਾਕਰ ਵਿਚ ਰੱਖਿਆ ਕਿੰਨਾ ਕੁਝ ਚੇਤੇ ਨਹੀਂ ਸੀ ਆਇਆ!
ਚਾਲੀ ਸਾਲ ਅੰਨੇਵਾਹ ਖਰੀਦਦਾਰੀ ਕਰੀ ਗਏ ਕੇ ਬਾਅਦ ਵਿਚ ਕੰਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ