ਅੱਜ ਇਕ ਪੱਤਰਕਾਰ ਰਮਨ ਤੂਰ ਪੰਜਾਬੀ ਫਿਲਮ ਤੁਣਕਾ ਤੁਣਕਾ ਦੇ ਕਹਾਣੀ ਲੇਖਕ ਦੀ ਇੰਟਰਵਿਊ ਲੈ ਰਹੀ ਸੀ, ਜੋ ਕਿ ਇਕ ਕਬਾੜੀਆ ਹੈ| ਪੱਤਰਕਾਰ ਉਸਦੇ ਕਬਾੜਖਾਨੇ ਨੂੰ ਇਸ ਤਰਾਂ ਪੇਸ਼ ਕਰ ਰਹੀ ਸੀ ਜਿਵੇਂ ਇਹ ਕੰਮ ਬਹੁਤ ਹੀ ਘਟੀਆ ਹੋਵੇ| ਅਸੀਂ ਵੀ ਆਮ ਹੀ ਇਸ ਤਰਾਂ ਸੋਚਦੇ ਹਾਂ ਜਿਵੇਂ ਕਿ “ਵਿਚਾਰਾ ਕਬਾੜੀਆ ਹੀ ਤਾਂ ਹੈ”| ਪਰ ਬੰਬੇ ਵਿਚ ਕਬਾੜੀਏ ਬਹੁਤ ਵੱਡੀ ਵੱਡੀ ਹਸਤੀ ਵਾਲੇ ਹੁੰਦੇ ਹਨ| ਇਹ ਆਪਣੀ ਲਾਗਤ ਨੂੰ ਇਕ ਹਫਤੇ ਵਿਚ ਚਾਰ ਗੁਣਾ ਕਰ ਲੈਂਦੇ ਹਨ| ਇਕ ਸੱਚੀ ਕਹਾਣੀਂ ਯਾਦ ਆ ਗਈ|
ਯੂਪੀ ਵਿਚੋਂ ਇਕ ੧੨ ਸਾਲ ਦਾ ਮੁੰਡਾ ਘਰੋਂ ਰੁਸ ਕੇ ਬੰਬਈ ਆ ਜਾਂਦਾ ਹੈ| ਚੌਧਰੀ, ਜਿਸਦਾ ਉਹ ਲੜਕਾ ਸੀ, ਉਸ ਦੇ ਜਾਣ ਪਹਿਚਾਣ ਵਾਲਾ ਇਕ ਮੁਸਲਮਾਨ ਬੰਦਾ ਕਈ ਸਾਲਾਂ ਤੋਂ ਬੰਬਈ ਰਹਿ ਰਿਹਾ ਸੀ| ਉਸਨੇ ਉਸਨੂੰ ਚਿੱਠੀ ਲਿਖੀ ਕਿ ਮੇਰੇ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕਰ| ਉਸਨੇ ਜਵਾਬ ਦਿੱਤਾ ਕਿ ਜਰੂਰ ਕਰਾਂਗਾ, ਚੌਧਰੀ ਸਾਹਿਬ | ਇਹ ਮੁਸਲਮਾਨ ਬੰਦਾ ਇਥੇ ਕਬਾੜੀ ਦਾ ਕੰਮ ਕਰਦਾ ਸੀ| ਇਹ ਕੁਦਰਤ ਦਾ ਸੰਜੋਗ ਹੀ ਸਮਝੋ ਕਿ ਇਕ ਮੁੰਡਾ ਜੋ ਉਸ ਕੋਲ ਰੋਜ ਪੰਜ ਸੱਤ ਰੁਪਏ ਦਾ ਕਬਾੜ ਵੇਚਦਾ ਸੀ, ਓਹੀ ਉਸ ਚਿਠੀ ਲਿਖਣ ਵਾਲੇ ਚੌਧਰੀ ਦਾ ਮੁੰਡਾ ਨਿਕਲਿਆ|
ਇਥੇ ਇਹ ਦੱਸਣਾ ਮੈਂ ਜਰੂਰੀ ਸਮਝਦਾ ਹਾਂ ਕਿ ਜੋ ਮੁੰਡੇ ਬੰਬੇ ਇਸ ਤਰਾਂ ਦੌੜ ਆਉਂਦੇ ਹਨ, ਜੇ ਕੋਈ ਕੰਮ ਨਾ ਮਿਲੇ ਤਾਂ ਭੁੱਖੇ ਮਰਦੇ ਫਿਰ ਕੂੜਾ ਕਚਰਾ ਚੁਗਣ ਲੱਗ ਜਾਂਦੇ ਹਨ, ਉਹ ਕਬਾੜੀ ਕੋਲ ਵੇਚਕੇ ‘ਬੜੇ-ਪਾਵ’ ਨਾਲ ਢਿੱਡ ਭਰਨ ਜੋਗੇ ਹੋ ਜਾਂਦੇ ਹਨ| ਕਬਾੜੀਆਂ ਨੇ ਜਗ੍ਹਾ ਜਗ੍ਹਾ ਕਬਾੜ ਖਰੀਦਣ ਦੀਆਂ ਦੁਕਾਨਾਂ ਬਣਾਈਆਂ ਹੋਇਆ ਹਨ| ਇਹ ਸਾਰਾ ਕਬਾੜ ਦੁਕਾਨਾਂ ਤੋਂ ਚੁੱਕ ਕੇ ਉਹਨਾਂ ਦੇ ਗੁਦਾਮ ਵਿਚ ਜਮਾ ਹੁੰਦਾ ਹੈ| ਓਥੇ ਉਹਨਾਂ ਨੇ ਇਸਨੂੰ ਅਲਗ ਅਲਗ ਕਰਨ ਲਈ ਮਜਦੂਰ ਔਰਤਾਂ ਰੱਖੀਆਂ ਹੁੰਦੀਆਂ ਹਨ, ਜੋ ਸ਼ੀਸ਼ਾ ਇਕ ਪਾਸੇ, ਪਲਾਸਟਿਕ ਇਕ ਪਾਸੇ, ਬੋਤਲਾਂ ਦੇ ਢੱਕਣ ਇਕ ਪਾਸੇ, ਲੀਰਾਂ ਇਕ ਪਾਸੇ, ਕਾਗਜ਼ ਇਕ ਪਾਸੇ, ਲੋਹਾ ਇਕ ਪਾਸੇ, ਬਿਜਲੀ ਤਾਰਾਂ ਇਕ ਪਾਸੇ ……. ਇਸ ਤਰਾਂ ਅਲਗ ਅਲਗ ਜਮਾਂ ਕਰੀ ਜਾਂਦੀਆਂ ਹਨ| ਜਦੋਂ ਬਾਹਲੀ ਮਾਤਰਾ ਵਿਚ ਜਮ੍ਹਾਂ ਜਾਂਦਾ ਹੈ ਤਾਂ ਕਬਾੜੀਏ ਇਸਨੂੰ ਰੀਸਾਈਕਲ ਕਰਨ ਵਾਲੀ ਫੈਕਟਰੀ ਕੋਲ ਲੱਖਾਂ ਦੀ ਕੀਮਤ ਤੇ ਬੇਚਦੇ ਹਨ|
ਇਸ ਮੁਸਲਮਾਨ ਕਬਾੜੀ ਨੇ ਜਦੋਂ ਪੱਕਾ ਪਤਾ ਕਰ ਲਿਆ ਕਿ ਇਹੀ ਚੌਧਰੀ ਦਾ ਮੁੰਡਾ ਹੈ ਤਾਂ ਉਸਨੇ ਉਸਨੂੰ ਆਪਣੇ ਗੋਦਾਮ ਵਿਚ ਰਹਿਣ ਦੀ ਥੋੜੀ ਜਹੀ ਜਗ੍ਹਾ ਦੇ ਦਿੱਤੀ ਤੇ ਕਿਹਾ ਤੂੰ ਮੇਰੇ ਕੋਲੋਂ ਕੁਝ ਪੈਸੇ ਉਧਾਰ ਲੈ ਕੇ ਆਪਣਾ ਖਾਣ ਪੀਣ ਦਾ ਜੁਗਾੜ ਕਰ ਲੈ, ਤੇ ਕਚਰਾ ਰੋਜ ਰੋਜ ਨਾ ਬੇਚੀਆ ਕਰ, ਬਲਕਿ ਇਕ ਪਾਸੇ ਆਪਣਾ ਕਚਰਾ ਜਮਾਂ ਕਰਨਾ ਸ਼ੁਰੂ ਕਰ| ਜਿੱਦਣ ਜਾਦਾ ਹੋ ਗਿਆ ਤਾਂ ਇੱਕੋ ਵਾਰੀ ਮੈਨੂੰ ਤੋਲ ਕੇ ਸਹੀ ਭਾਅ ਨਾਲ ਦੇ ਦੇਵੀਂ | ਮੁੰਡੇ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ