ਪੁੱਤ ਕੱਚੇ ਸਾਕਾਂ ‘ਚ ਏਨਾ ਖੁੱਲ੍ਹ ਕੇ ਨੀਂ ਵਰਤੀਦਾ,ਅੱਗੇ ਥੋਡੀ ਮਰਜ਼ੀ ਏ
ਜਗੀਰ ਕੁਰ ਆਵਦੇ ਪੁੱਤ ਮਲਕੀਤ ਨੂੰ ਅਕਸਰ ਕਹਿੰਦੀ।
ਜਦੋਂ ਮਲਕੀਤ ਆਵਦੀ ਧੀ ਦੀ ਮੰਗਣੀ ਤੋਂ ਬਾਅਦ ਆਵਦੇ ਕੁੜ੍ਹਮਾ ਦੇ ਘਰ ਹਰ ਤਿੱਥ ਤਿਹਾਰ ਦੇਣ ਸਾਰੇ ਭੈਣ ਭਰਾਵਾਂ ਨਾਲ ਰਲ੍ਹ ਕੇ ਜਾਂਦਾ ਹੁੰਦਾ ਸੀ।ਜਦੋਂ ਜਗੀਰ ਕੌਰ ਆਉਣ ਦਾਣ ਤੋਂ ਨਾਂਹ ਨੁੱਕਰ ਕਰਦੀ ਤਾਂ ਉਸ ਦੀ ਨੂੰਹ ਤੇ ਮਲਕੀਤ ਦੇ ਜੁਆਕ ਜਗੀਰ ਕੌਰ ਦੇ ਦੁਆਲੇ ਹੋ ਕਹਿੰਦੇ ਕਿ ਬੀਬੀ ਤੂੰ ਐਵੇਂ ਰੌਲਾ ਪਾਉਦੀ ਰਹਿੰਦੀ ਏ ਹੁਣ ਜ਼ਮਾਨਾ ਬਦਲ ਗਿਆ ਹੈ।ਅਪਣੀ ਸੱਤਰ ਸਾਲ ਪੁਰਾਣੀ ਰੂੜੀਵਾਦੀ ਸੋਚ ਨੂੰ ਅਪਦੇ ਕੋਲ ਰੱਖ।ਇਹ ਸੁਣ ਜਗੀਰ ਕੌਰ ਚੁੱਪ ਕਰ ਜਾਂਦੀ ਤੇ ਉਹਨਾਂ ਦੀ ਹਲਕੀ ਅਕਲ ਨੂੰ ਨੱਕ ਬੁੱਲ੍ਹ ਵੱਟਦੀ ।
ਮਲਕੀਤ ਨੇ ਦੋ ਵਰ੍ਹੇ ਪਹਿਲਾਂ ਅਪਣੀ ਧੀ ਕਿਰਨ ਨੂੰ ਆਈਲੈਟਸ ਕਰਾ ਕੇ ਬਾਹਰ ਭੇਜਣ ਦਾ ਮਨ ਬਣਾਇਆ ਤੇ ਪਲੱਸ ਟੂ ਤੋਂ ਬਾਅਦ ਆਈਲੈਟਸ ਵਿੱਚੋਂ ਸੱਤ ਬੈਂਡ ਲੈਣ ਤੋਂ ਬਾਅਦ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਵੇਖ ਧੀ ਦਾ ਰਿਸ਼ਤਾ ਸਰਦੇ ਪੁੱਜਦੇ ਘਰ ਪੱਕਾ ਕਰ ਦਿੱਤਾ,
ਕਿਰਨ ਦੇ ਬਾਹਰ ਜਾਣ ਦੇ ਸਾਰੇ ਖਰਚੇ ਦੀ ਜਿੰਮੇਵਾਰੀ ਮੁੰਡੇ ਵਾਲਿਆਂ ਦੀ ਸੀ।ਬੜੇ ਚਾਵਾਂ ਰੀਝਾਂ ਨਾਲ ਪੈਲੇਸ ਵਿੱਚ ਸ਼ਗਨ ਪਏ,ਗਿਫ਼ਟ ਦਿੱਤੇ ਗਏ ਤੇ ਦੋਨਾਂ ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਬਹੁਤ ਵੱਧ ਗਿਆ ਸੀ ।ਮਹੀਨੇ ਕੁ ਬਾਅਦ ਕਿਰਨ ਕਨੇਡਾ ਚਲੀ ਗਈ ਤੇ ਫੋਨ ਤੇ ਮੁੰਡੇ ਨਾਲ ਸਾਰੇ ਦੁੱਖ ਸੁੱਖ ਫੋਲਦੀ ਭਵਿੱਖ ਦੀ ਚਰਚਾ ਕਰਦੀ ਰਹਿੰਦੀ। ਉੱਧਰ ਕਿਰਨ ਦੇ ਮਾਪੇ ਵੀ ਦੀਵਾਲੀ , ਲੋਹੜੀ , ਸਾਰੇ ਤਿੱਥ ਤਿਹਾਉਰਾਂ ਉੱਤੇ ਗਿਫਟਾਂ ਮਠਿਆਈਆਂ ਲੈਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ ਘਰ ਪੁੱਜਦੇ ਰਹੇ ।
ਆਖੀਰ ਕਿਰਨ ਦਾ ਵਿਆਹ ਰੱਖ ਦਿੱਤਾ ਤੇ ਕਿਰਨ ਵਿਆਹ ਕਰਾਉਣ ਇੰਡੀਆ ਆ ਗਈ।ਵਿਆਹ ਦੀ ਸਾਰੀ ਖਰੀਦੋ ਫਰੋਖਤ ਖੁਸ਼ੀ ਖੁਸ਼ੀ ਕਰੀ ਗਈ।ਅਜੇ ਵਿਆਹ ਚ ਦਸ ਕੁ ਦਿਨ ਬਾਕੀ ਸਨ ਤਾਂ ਮੁੰਡੇ ਦੇ ਮਾਂ ਪਿਉ ਕਿਰਨ ਦੇ ਘਰ ਆ ਕੇ ਕਹਿਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ