ਕੱਦੂ ਚ ਤੀਰ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕੱਦੂ ਨਾਲ ਮੇਰੀ ਛੋਟੇ ਹੁੰਦਿਆਂ ਤੋੰ ਹੀ ਨਹੀ ਬਣੀ। ਜਿੱਦਣ ਬੀਬੀ ਨੇ ਕੱਦੂ ਧਰ ਲੈਂਣਾ ਮੈਨੂੰ ਖਿਝ ਚੜ੍ਹ ਜਾਣੀ, ਰੋਟੀ ਆਚਾਰ ਨਾਲ ਖਾਂਣੀ ਮਨਜ਼ੂਰ ਪਰ ਕੱਦੂ ਨੀ ਖਾਣਾੰ। ਵਿਆਹ ਤੋਂ ਬਾਦ ਕੱਦੂ ਭਮਾਂ ਘਰ ਚ ਬਣਨਾ ਸ਼ੁਰੂ ਹੋ ਗਿਆ ਪਰ ਮੇਰੀ ਥਾਲੀ ਚ ਆਉਣ ਦੀ ਹਿੰਮਤ ਨੀ ਜੁਟਾ ਸਕਿਆ।
“ਕੱਦੂ ਪੂਰੀਆਂ ਨਾਲ ਖਾਕੇ ਦੇਖੋ ਉੰਗਲੀਆੰ ਚੱਟਦੇ ਰਹਿ ਜਾਓਗੇ।
ਘਰ ਦਾ ਕੱਦੂ ਹੋਵੇ ਲਸਣ ਪਿਆਜ਼ ਟਮਾਟਰ ਦਾ ਤੜਕਾ ਲਾਕੇ ਥੋੜਾ ਜਿਹਾ ਮਿੱਠਾ ਪਾ ਦਿਓ ਫੇਰ ਦੇਖੋ ਸੁਆਦ।
ਕੱਦੂ ਦਾ ਹਲਵਾ ਵਾਹ “
ਯਾਰ ਬੇਲੀਆਂ ਦੀਆਂ ਇਹਨਾਂ ਸਿਫਾਰਸ਼ਾਾਂ ਦਾ ਵੀ ਮੇਰੇ ਤੇ ਕਦੇ ਭੋਰਾ ਵੀ ਅਸਰ ਨਾਂ ਹੋਇਆ।
ਪਟਿਆਲੇ ਸੌਹਰਿਆਂ ਵੱਲ ਕੱਦੂ ਨੇ ਆਪਣਾਂ ਨਾਮ ਬਦਲ ਲਿਆ । ਕੱਦੂ ਤੋੰ ਪੇਠਾ ਨਾਮ ਰੱਖਕੇ ਵੀ ਥਾਲੀ ਚ ਸੱਜਕੇ ਆਇਆ ਪਰ ਮੈੰ ਬਾਹਰ ਕਰ ਦਿੱਤਾ।
ਕੱਦੂ ਚ ਤੀਰ