ਮਿੰਨੀ ਕਹਾਣੀ
ਕਾਹਲ
ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ।
ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ ।
ਮੈਂ ਦੇਖਿਆ ਕਿ ਮੇਰੇ ਬਿਲਕੁਲ ਕੋਲ ਖੜ੍ਹੇ ਇੱਕ ਆਟੋ ਵਿਚੋਂ ਇਕ ਮਰਦ ਸਵਾਰ ਕਦੀ ਹੇਠਾਂ ਉਤਰ ਜਾਂਦਾ ਤੇ ਹਾਲਾਤ ਦਾ ਜਾਇਜ਼ਾ ਲੈ ਫਿਰ ਆਟੋ ਵਿੱਚ ਬਹਿ ਜਾਂਦਾ । ਉਸਦੇ ਹਾਵ -ਭਾਵ ਤੋਂ ਉਹ ਬਹੁਤ ਕਾਹਲਾ ਲੱਗ ਰਿਹਾ ਸੀ।
“ਉਹ ਭਾਜੀ ! ਬਸ ਥੋੜ੍ਹੀ ਦੇਰ ਵਿੱਚ ਹੀ ਖੁੱਲ੍ਹ ਜਾਣਾ ਫਾਟਕ । ਫ਼ਿਕਰ ਨਾ ਕਰੋ ।” ” ਕਿੱਥੇ ਖੁੱਲ੍ਹ ਜਾਣਾ ? ਪੰਦਰਾਂ ਮਿੰਟ ਤਾਂ ਹੋ ਗਏ ਆਪਾਂ ਨੂੰ ਖੜ੍ਹਿਆਂ । ਮੈਨੂੰ …..ਮੈਨੂੰ …ਜਾਣ ਦੀ ਕਾਹਲੀ ਹੈ । ਬਿਲਕੁਲ ਟਾਈਮ ਹੈਨੀ ਮੇਰੇ ਕੋਲ …. ਤੂੰ ਦੱਸ ਤੇਰੀ ਕਿੰਨੇ ਪੈਸੇ ਹੋਏ?” ਕਾਹਲੀ ਨਾਲ ਉਹ ਆਦਮੀ ਆਟੋ ਵਾਲੇ ਨੂੰ ਪੈਸੇ ਪਕੜਾਉਂਦਿਆਂ ਜਲਦੀ ਨਾਲ ਫਾਟਕ ਦੇ ਹੇਠਾਂ ਝੁਕ ਕੇ ਅੱਗੇ ਲੰਘ ਗਿਆ ।
ਪਰ ਇਹ ਕੀ ……..!!
ਅਚਾਨਕ ਹੀ ਇੱਕ ਦੂਸਰੇ ਪਾਸੇ ਤੋਂ ਆਉਂਦੀ ਹੋਈ ਮਾਲ ਗੱਡੀ ਉਸ ਵਿੱਚ ਇੰਨੀ ਜ਼ੋਰ ਦੀ ਵੱਜੀ ਕਿ ਉਹ ਕਈ ਫੁੱਟ ਉੱਚਾ ਉਛਲ ਗਿਆ। ਇਸ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ