ਕਹਾਣੀ ਸਬਰ ਦੀ
ਇਕ ਬਜੁਰਗ ਜਦੋ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂੰਹਾਂ ਪੋਤੇ ਪੋਤੀਆਂ ਦੇਖ ਕੇ ਆਖਿਆ ਕਰੇ ਬਲੇ ਵੇ ਸਬਰਾ ਬਲੇ । ਇਕ ਦਿਨ ਵੱਡੀ ਨੂੰਹ ਨੇ ਆਪਣੇ ਸੌਹਰੇ ਨੂੰ ਪੁੱਛਿਆ ਪਿਤਾ ਜੀ ਮੈ ਜਦੋ ਦੀ ਆਈ ਆ ਤੁਹਾਡੇ ਕੋਲੋ ਏਹੋ ਹੀ ਸੁਣਦੀ ਆਉਦੀ ਆ ਬਲੇ ਵੇ ਸਬਰਾ ਬਲੇ । ਦਸੋ ਇਹ ਕੀ ਗੱਲ ਹੈ ਤੁਸੀ ਬਾਹਰੋ ਆਉਦਿਆ ਇਹ ਲਫਜ ਜਰੂਰ ਬੋਲਦੇ ਹੋ ਸੌਹਰਾ ਕਹਿਣ ਲਗਾ ਛੱਡ ਪੁੱਤ ਲੰਮੀ ਕਹਾਣੀ ਆ ਤੂ ਕੀ ਲੈਣਾ । ਪਰ ਨੂੰਹ ਖਹਿੜੇ ਪੈ ਗਈ ਨਹੀ ਦਸੋ ਪਿਤਾ ਜੀ ਕੀ ਗਲ ਹੈ ਮੈ ਪੁੱਛ ਕੇ ਹੀ ਰਹਿਣਾ ਅੱਜ । ਸੌਹਰਾ ਕਹਿਣ ਲੱਗਾ ਠੀਕ ਆ ਧੀਏ ਬਹਿ ਜਾ ਫੇਰ ਤੇ ਧਿਆਨ ਨਾਲ ਸੁਣ । ਜਦੋ ਮੇਰਾ ਵਿਆਹ ਹੋਇਆ ਮੈ ਤੇਰੀ ਸੱਸ ਨੂੰ ਪਸੰਦ ਨਹੀ ਹੈਗਾ ਸੀ ਤੇਰੀ ਸੱਸ ਮੇਰੇ ਤੋ ਜਾਨ ਛਡਾਵੇ ਤੇ ਮੈ ਰੱਬ ਦਾ ਸ਼ੁਕਰ ਕਰਾ ਮੇਰਾ ਵਿਆਹ ਹੋ ਗਿਆ । ਇਕ ਵਾਰ ਉਸ ਨਾਲ ਮੈ ਆਪਣੇ ਸੌਹਰਿਆਂ ਨੂੰ ਜਾਵਾਂ ਉਦੋ ਪੈਦਲ ਹੀ ਜਾਇਆ ਕਰਦੇ ਹੁੰਦੇ ਸੀ । ਰਾਹ ਵਿੱਚ ਖੂਹ ਆਇਆ ਤੇ ਤੇਰੀ ਸੱਸ ਕਹਿੰਦੀ ਮੈਨੂ ਪਿਆਸ ਬੜੀ ਲੱਗੀ ਆ ਤੂੰ ਏਦਾ ਕਰ ਆ ਫੜ ਡੋਲਣੀ ਤੇ ਆਪਣੀ ਪੱਗ ਨਾਲ ਬੰਨ ਕੇ ਖੂਹ ਵਿੱਚੋ ਪਾਣੀ ਕੱਢ । ਸੌਹਰਾ ਕਹਿੰਦਾ ਜਦੋ ਮੈ ਪਾਣੀ ਕੱਢਣ ਲੱਗਾ ਤੇ ਪਾਣੀ ਡੂੰਗਾ ਸੀ ਪੱਗ ਪਹੁੰਚੇ ਨਾ ਤੇਰੀ ਸੱਸ ਨੇ ਮੈਨੂੰ ਆਪਣੀ ਚੁੰਨੀ ਲਾਹ ਕੇ ਦਿੱਤੀ ਲੈ ਇਹ ਬੰਨ ਲਾ ਨਾਲ ਆਪਣੀ ਪੱਗ ਦੇ । ਜਦੋ ਮੈ ਚੁੰਨੀ ਬੰਨੀ ਤੇ ਡੋਲਣੀ ਪਾਣੀ ਤੋ ਦੋ ਕੁ ਫੁੱਟ ਉਤੇ ਰਹਿ ਗਈ ਤੇਰੀ ਸੱਸ ਕਹਿੰਦੀ ਹੁਣ ਕਿਨਾ ਕੁ ਦੂਰ ਪਾਣੀ ਰਹਿ ਗਿਆ ਗੋਡੇ ਲਾ ਕੇ ਪਾਣੀ ਭਰ ਲਾ । ਕਹਿੰਦਾ ਜਦੋ ਹੀ ਮੈ ਗੋਡੇ ਲਾ ਕੇ ਪਾਣੀ ਭਰਨ ਲੱਗਾ ਤੇਰੀ ਸੱਸ ਨੇ ਧੱਕਾ ਦੇ ਕੇ ਮੈਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਆਪ ਪੇਕਿਆਂ ਨੂੰ ਕੱਲੀ ਚਲੀ ਗਈ । ਮੇਰੀ ਕਿਸਮਤ ਚੰਗੀ ਸੀ ਲਾਗੇ ਕੋਈ ਆਜੜੀ ਬੱਕੜੀਆ ਚਾਰਦਾ ਸੀ ਜਦੋ ਉਸ ਨੇ ਮੇਰੀਆ ਖੂਹ ਵਿੱਚੋ ਅਵਾਜਾਂ ਸੁਣੀਆ ਤਾ ਉਸ ਨੇ ਮੈਨੂੰ ਖੂਹ ਵਿੱਚੋ ਬਾਹਰ ਕੱਢ ਲਿਆ। ਜਦੋ ਤੇਰੀ ਸੱਸ ਪੇਕੇ ਪਹੁੰਚੀ ਤਾ ਉਸ ਦੇ ਮਾਪਿਆ ਨੇ ਪੁੱਛਿਆ ਜਵਾਈ ਕਿਥੇ ਰਹਿ ਗਿਆ , ਤਾ ਤੇਰੀ ਸੱਸ ਨੇ ਕਹਿ ਦਿੱਤਾ ਉਹ ਮੈਨੂੰ ਪਿੰਡ ਛੱਡ ਕੇ ਕਿਸੇ ਕੋਲੋ ਪੈਸੇ ਲੈਣੇ ਸੀ ਉਹ ਲੈਣ ਚਲਿਆ ਗਿਆ ਕਹਿੰਦਾ ਤੂ ਜਾਹ ਮੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ