ਕਾਲਾ ਰੰਗ
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ...
...
ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!
ਲੇਖਕ ਜਗਜੀਤ ਡੱਲ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮੈ ਨਿੱਕਾ ਹੁੰਦਾ ਆਪਣੇ ਨਾਨਕੇ ਜਿਆਦਾ ਰਿਹਾ, ਤੇ ਕਈ ਤਰਾਂ ਦੇ ਕਿੱਸੇ ਨਾਨਾ, ਨਾਨੀ ਤੇ ਮਾਸੀ ਅੱਜ ਵੀ ਵੀ ਮੈਨੂੰ ਸਣਾਉਂਦੇ ਨੇ, ਮੈ ਤਾਂ ਬਾਂਦਰ ਦਾ ਤਮਾਸ਼ਾ ਕਦੇ ਨਹੀਂ ਦੇਖਿਆ ਪਰ ਬਾਂਦਰ ਬੜੇ ਦੇਖੇ, ਤਾਂ ਬਾਂਦਰ ਨਾਲ ਇਕ ਯਾਦਗਾਰੀ ਸਾਂਝੀ ਕਰਾਂਗੇ, ਜਿਵੇ ਕਿ ਸਭ ਨੂੰ ਪਤਾ ਨਿੱਕੇ ਹੁੰਦੇ ਭਰਾ ਬਹੁਤ Continue Reading »
ਮਿੰਨੀ ਕਹਾਣੀ ਜਿੱਤ ਸਿਖਰ ਦੁਪਹਿਰੇ ਕਾਲਿਜ ਤੋਂ ਪੜ੍ਹ ਕੇ ਨਿਕਲੀ ਸੁਖਮਨ ਥੋੜ੍ਹੀ ਕੁ ਹੀ ਦੂਰ ਪੈਂਦੇ ਆਪਣੇ ਘਰ ਵੱਲ ਰੋਜ ਵਾਂਗ ਹੀ ਪੈਦਲ ਤੁਰ ਪਈ । ਤੁਰਦਿਆਂ-ਤੁਰਦਿਆਂ ਉਸਨੂੰ ਭੁਲੇਖਾ ਜਿਹਾ ਪਿਆ ਜਿਵੇਂ ਦੋ ਮੁੰਡੇ ਉਸ ਦਾ ਪਿੱਛਾ ਕਰ ਰਹੇ ਹਨ । ਕੁਝ ਕੁ ਦੂਰ ਸੁੰਨਸਾਨ ਰਾਹ ਵਿੱਚੋਂ ਲੰਘਦਿਆਂ ਉਸ ਦਾ Continue Reading »
ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ! ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ! ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ Continue Reading »
ਹੁਸ਼ਿਆਰੋ ਸੱਚੀਂ ਬੜੀ ਹੁਸ਼ਿਆਰ ਸੀ…..ਨਰਮਾ ਦੋ ਮਣ ਪੱਕਾ ਚੁਗ ਦਿੰਦੀ ਸੀ। ਜਦੋਂ ਸਾਡੇ ਖੇਤ ਆਉਂਦੀ, ਤਾਂ ਜੇ ਮੈਂ ਸਬੱਬ ਨਾਲ ਖੇਤ ਹੋਣਾ ਤਾਂ ਮੈਂ ਓਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ….. ਓਹਨੇ ਨਾਲ ਵਾਲੀਆਂ ਆਵਦੀਆਂ ਸਾਥਣਾਂ ਨੂੰ ਬੜੇ ਉਪਦੇਸ਼ ਦੇਣੇ ਤੇ ਕਹਿਣਾ, “ਜਾਓ ਨੀ ਪ੍ਰੇਹ,ਸਰ ਗਿਆ ਥੋਡਾ ਤਾਂ, ਉਸ ਨੇ Continue Reading »
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
ਸਵੇਰੇ ਦਾ ਵੇਲਾ ਸੀ। ਅੱਜ ਸਾਡੇ ਘਰ ਬੋਰ ਹੋਣਾ ਸੀ। ਮੈਂ ਤਾਂ ਬਹੁਤ ਖੁਸ਼ ਸੀ ਕਿ ਹੁਣ ਸਾਡੀ ਆਪਣੀ ਮੋਟਰ ਲਗ ਜਾੳ। ਬੋਰ ਕਰਨ ਵਾਲੇ ਆਪਣੀ ਮਸ਼ੀਨ ਲੈ ਕੇ ਸਾਡੇ ਘਰ ਆ ਗਏ। ਘਰ ਵਿੱਚ ਜਗਾ ਨਾ ਹੋਣ ਕਰਕੇ ਅਸੀਂ ਬੋਰ ਆਪਣੀ ਗਲੀ ਵਿੱਚ ਕਰਵਾਉਣ ਬਾਰੇ ਸੋਚਿਆ। ਕਹਿੰਦੇ ਨੇ ਕਿ Continue Reading »
ਦਿੱਲੀ ਦੇ ਚੌਰਸਤਿਆਂ, ਸੜਕਾਂ, ਗਲੀ ਮੁਹੱਲੇ ਤੇ ਧਾਰਮਿਕ ਸਥਾਨਾਂ ਦੇ ਬਾਹਰ ਬਹਿਣ ਵਾਲੇ, ਮੰਗ ਕੇ ਖਾਣ ਵਾਲੇ, ਫੁੱਟਪਾਥ ਤੇ ਸੌਣ ਵਾਲੇ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਬਹੁਤ ਖੁਸ਼ ਸੀ ਖ਼ਾਸ ਕਰ ਉਨ੍ਹਾਂ ਲੋਕਾਂ ਦੇ ਬੱਚੇ ਕਿਉਕਿ ਸੁੱਕੀ ਰੋਟੀ ਦੇ ਟੁਕੜੇ ਲਈ ਤਰਸਣ ਵਾਲਿਆਂ ਦੀ ਜਿੰਦਗੀ ਚ ਪਹਿਲੀ ਵਾਰ ਤਿੰਨੋ ਟਾਇਮ Continue Reading »
ਕਹਾਣੀ ਇਸ਼ਕ ਦੀ ਰੁੱਤ ਮੀਹ ਵਿੱਚ ਭਿੱਜਣਾ ਅਮਰਿੰਦਰ ਨੂੰ ਬੇਹੱਦ ਪਸੰਦ ਸੀ । ਉਹਦਾ ਬਚਪਨ ਤੇ ਜਵਾਨੀ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਉੱਤੇ ਗਲੀਆਂ ਵਿੱਚ ਤੇ ਵਗਦੇ ਪਰਨਾਲਿਆ ਹੇਠਾਂ ਨਹਾਉਂਦੇ ਹੀ ਲੰਘੀ ਸੀ । ਹੁਣ ਮੋਹਾਲੀ ਚ ਆਪਣੀ ਕੋਠੀ ਚ ਬੈਠਾ ਮੀਂਹ ਦੇ ਬਣੇ ਮੌਸਮ ਨੂੰ ਨਿਹਾਰ ਰਿਹਾ ਸੀ । Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ninder
very nice