ਕਲਯੁੱਗੀ ਮਾਪੇ
ਭਾਗ-3
ਭਾਗ 2 ਚ ਤੁਸੀਂ ਪੜਿਆ ਕਿ ਕਿਵੇਂ ਸਿਮਰ ਦਾ ਵਿਆਹ ਹੋਇਆ ਤੇ ਕਿਵੇਂ ਪੜ੍ਹਾਈ ਛੁੱਟੀ। ਹੁਣ ਸਿਮਰ, ਰੱਜੀ ਨਾਲ ਆਪਣੇ ਘਰ ਰਹਿਣ ਲੱਗ ਗਿਆ ਸੀ।
ਦਾਦਾ ਦਾਦੀ ਖੇਤਾਂ ਵਾਲੇ ਘਰ ਵਿੱਚ ਰਹਿੰਦੇ ਸਨ, ਜੋ ਸਿਮਰ ਉਹਨਾਂ ਦੇ ਪਿੰਡ ਤੋਂ 40 ਕਿਲੋਮੀਟਰ ਦੂਰ ਸੀ। ਜਦੋਂ ਸਿਮਰ ਰੱਜੀ ਨਾਲ ਆਪਣੇ ਘਰ ਰਹਿਣ ਲੱਗਾ, ਤਾਂ ਸਿਮਰ ਦੀ ਮਾਂ ਨੇ ਸਿਮਰ ਦੇ ਵਿਆਹ ਤੋਂ ਬਾਅਦ ਜੋ ਵੀ ਸ਼ਗਨ ਹੁੰਦੇ, ਉਹ ਨਹੀਂ ਕੀਤੇ। ਜੇਕਰ ਮਾੜੇ ਮੋਟੇ ਸ਼ਗਨ ਕੀਤੇ ਤਾਂ ਉਹ ਵੀ ਮੱਥੇ ਵੱਟ ਪਾ ਕੇ। ਸਾਲ 2012 ਚ ਸਿਮਰ ਨੇ ਵਿਆਹ ਕਰਵਾਇਆ ਸੀ। ਸਿਮਰ ਘਰ ਰਹਿਣ ਲੱਗ ਗਿਆ, ਸਿਮਰ ਨਾ ਕੋਈ ਕੰਮ ਕਰਦਾ ਸੀ ਤੇ ਨਾ ਹੀ ਹੁਣ ਪੜ ਰਿਹਾ ਸੀ। ਸਿਮਰ ਦਾ ਘਰ ਰਹਿਣਾ ਮਾਪਿਆਂ ਨੂੰ ਚੁੱਭ ਰਿਹਾ ਸੀ। ਉਧਰ ਗਗਨਾ ਵੀ ਵੇਹਲਾ ਹੀ ਸੀ ਪਰ ਮਾਪਿਆਂ ਦਾ ਉਸ ਵੱਲ ਧਿਆਨ ਹੀ ਨਹੀਂ ਜਾ ਰਿਹਾ ਸੀ, ਜਾਂ ਫੇਰ ਉਹ ਗਗਨੇ ਨੂੰ ਜਾਂ ਬੁੱਝ ਕੇ ਅਣਦੇਖਾ ਕੇ ਰਹੇ ਸਨ। ਰੱਜੀ ਨੇ BA ਦੂਜੇ ਸਾਲ ਦੇ ਪੇਪਰ ਦਿੱਤੇ ਸਨ। ਕੁਝ ਦਿਨਾਂ ਬਾਅਦ ਪੇਪਰਾਂ ਦਾ ਨਤੀਜਾ ਆ ਗਿਆ ਤੇ ਰੱਜੀ ਪਾਸ ਹੋ ਗਈ। ਸਿਮਰ ਨੇ ਜਦ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਮੇਰੀ ਫੀਸ ਤਾਂ ਤੁਸੀ ਭਰੀ ਨਹੀਂ, ਜਿਸ ਕਰਕੇ ਮੇਰੀ ਪੜ੍ਹਾਈ ਛੁੱਟ ਗਈ। ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਹੁਣ ਰੱਜੀ ਦੀ ਫੀਸ ਭਰਦੋ ਤਾਂ ਜੋ ਰੱਜੀ ਆਪਣੀ BA ਦੀ ਪੜ੍ਹਾਈ ਪੂਰੀ ਕਰ ਸਕੇ। ਡੈਡੀ ਨੇ ਫੀਸ ਦੇਣ ਤੋਂ ਸਾਫ ਮਨਾ ਕਰਤਾ ਤੇ ਕਿਹਾ ਮੈਂ ਕਿੱਥੋਂ ਦਵਾ ਫੀਸ। ਡੈਡੀ ਕਹਿੰਦਾ ਕਿ ਰੱਜੀ ਦੇ ਆਉਣ ਨਾਲ ਮੇਰਾ ਖਰਚਾ ਵੱਧ ਗਿਆ, ਮੈਂ ਤੁਹਾਡਾ ਦੋਨਾਂ ਦਾ ਢਿੱਡ ਭਰਾਂ ਜਾਂ ਫੀਸਾਂ ਦਵਾਂ। ਇਹ ਸੁਣਕੇ ਸਿਮਰ ਅੰਦਰੋਂ ਅੰਦਰੀ ਟੁੱਟ ਗਿਆ। ਹਾਲਾ ਕਿ ਸਿਮਰ ਦੀ ਭੈਣ ਨਬੂ ਦਾ ਵਿਆਹ ਹੋ ਚੁੱਕਾ ਸੀ ਤੇ ਸਿਮਰ ਸੋਚਣ ਲੱਗਾ ਕਿ ਇੱਕ ਧੀ ਜੇਕਰ ਘਰ ਚ ਆਈ ਤੇ ਇੱਕ ਗਈ ਵੀ ਤਾਂ ਹੈ, ਫੇਰ ਖਰਚਾ ਕਿਵੇਂ ਵੱਧ ਗਿਆ? ਨਾਲੇ ਸਿਮਰ ਦੇ ਮਾਪੇ ਸਿਮਰ ਤੇ ਰੱਜੀ ਨੂੰ ਕੋਈ ਖਰਚਾ ਵੀ ਨਹੀਂ ਸਨ ਦੇ ਰਹੇ, ਇੱਕ ਰੋਟੀ ਹੀ ਖਾ ਰਹੇ ਚ ਬਸ ਉਹ ਘਰ ਚ, ਰੱਜੀ ਘਰ ਦੇ ਸਾਰੇ ਕੰਮ ਵੀ ਕਰਦੀ ਸੀ।
ਟੁੱਟੀ ਹੋਈ ਉਮੀਦ ਲੈਕੇ ਅਗਲੇ ਦਿਨ ਸਵੇਰੇ, ਸਿਮਰ ਰੱਜੀ ਨੂੰ ਲੈਕੇ ਬੱਸ ਫੜਕੇ ਖੇਤਾਂ ਵਾਲੇ ਘਰ ਚ ਦਾਦਾ ਦਾਦੀ ਕੋਲ ਚਲਾ ਗਿਆ। ਦਾਦਾ ਦਾਦੀ ਦੋਨਾਂ ਨੂੰ ਦੇਖਕੇ ਬਹੁਤ ਖੁਸ਼ ਹੋਏ। ਦਾਦੀ ਨੇ ਸਿਮਰ ਤੇ ਰੱਜੀ ਦੇ ਵਿਆਹ ਦੇ ਸਾਰੇ ਸ਼ਗਨ ਖੁਸ਼ੀ ਖੁਸ਼ੀ ਕੀਤੇ ਤੇ ਦੋਨਾਂ ਨੂੰ ਸ਼ਗਨ ਦੇ ਤੌਰ ਤੇ 1000-1000 ਰੁਪਏ ਵੀ ਦਿੱਤੇ। ਸਿਮਰ ਨੇ ਸ਼ਾਮ ਨੂੰ ਦਾਦਾ ਜੀ ਨੂੰ ਸਾਰੀ ਗੱਲ ਦੱਸੀ ਕੇ ਡੈਡੀ ਨੇ ਕਿਵੇਂ ਸਾਫ਼ ਮਨਾ ਕਰ ਦਿੱਤਾ ਰੱਜੀ ਦੀ ਫੀਸ ਭਰਨ ਲਈ। ਦਾਦਾ ਜੀ ਨੇ ਕਿਹਾ , ਸਿਮਰ ਪੁੱਤ ਤੂੰ ਫ਼ਿਕਰ ਨਾ ਕਰ ਫੀਸ ਤੇ ਕਿਤਾਬਾਂ ਲਈ ਪੈਸੇ ਮੇਰੇ ਕੋਲੋ ਲੈ ਜਾ ਤੇ ਰੱਜੀ ਦੀ ਪੜਾਈ ਪੂਰੀ ਕਰਵਾ। ਸਿਮਰ ਹੁਣ ਬਹੁਤ ਖੁਸ਼ ਸੀ। ਉਹ ਅਗਲੇ ਦਿਨ ਰੱਜੀ ਨਾਲ ਜਾਕੇ ਫੀਸ ਭਰਕੇ ਤੇ ਕਿਤਾਬਾਂ ਲੈਕੇ ਦਾਦਾ ਦਾਦੀ ਕੋਲ ਵਾਪਿਸ ਆ ਗਿਆ। ਸਿਮਰ ਦੀ ਮਾਪਿਆਂ ਵਲੋਂ ਉਮੀਦ ਟੁੱਟਦੀ ਜੀ ਲੱਗਦੀ ਸੀ ਜਾਂ ਉਹ ਹੌਲੀ ਹੌਲੀ ਸਮਜ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਨੇ। ਸਿਮਰ ਨੇ ਕੁਝ ਦਿਨ ਦਾਦਾ ਦਾਦੀ ਕੋਲ ਰਹਿਣ ਦਾ ਫੈਂਸਲਾ ਕੀਤਾ।
ਇੱਕ ਦਿਨ ਸਿਮਰ ਰੱਜੀ ਤੇ ਦਾਦਾ ਦਾਦੀ ਚਾਰੋ ਸ਼ਾਮੀ ਕੱਠੇ ਬੈਠੇ ਸਨ। ਦਾਦੀ ਤੇ ਰੱਜੀ ਸਬਜ਼ੀ ਬਣਾ ਰਹੇ ਸਨ ਤੇ ਨਾਲ ਨਾਲ ਸਾਰੇ ਗੱਲਾਂ ਬਾਤਾਂ ਕਰ ਰਹੇ ਸਨ। ਦਾਦਾ ਜੀ ਨੇ ਸਿਮਰ ਨੂੰ ਕਿਹਾ ਕਿ ਪੁੱਤ ਤੂੰ ਪੜ੍ਹਾਈ ਤਾਂ ਛੱਡ ਦਿੱਤੀ , ਹੁਣ ਕੋਈ ਕੰਮ ਵੀ ਸਿੱਖ ਲੈ। ਇੱਦਾਂ ਤਾਂ ਅੱਗੇ ਅੱਗੇ ਤੇਰਾ ਬਹੁਤ ਔਖਾ ਹੋ ਜਾਣਾ ਪੁੱਤ। ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤੈਨੂੰ ਕਿਸੀ ਨੇ ਨਹੀਂ ਪੁੱਛਣਾ, ਥੋੜਾ ਬਹੁਤਾ ਆਪਣੇ ਬਾਰੇ ਵੀ ਸੋਚਿਆ ਕਰ, ਨਾਲੇ ਥੋੜਾ ਤੇਜ ਹੋ ਜਾ ਹੁਣ, ਭੋਲਾ ਜਾ ਨਾ ਬਣਕੇ ਰਹਿ, ਨਹੀਂ ਕੁਝ ਨਹੀਂ ਮਿਲਣਾ ਤੈਨੂੰ, ਜਦ ਤਕ ਮੈਂ ਹਾਂ ਤੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ , ਰੱਜੀ ਦੀ ਪੜ੍ਹਾਈ ਦੀ ਜਾਂ ਆਪਣੇ ਤੇ ਰੱਜੀ ਦੇ ਖਰਚੇ ਦੀ, ਤੂੰ ਕਿਧਰੇ ਕੋਈ ਕੰਮ ਕਾਰ ਸਿੱਖਣ ਦਾ ਮਨ ਬਣਾ ਲੈ, ਮੈਂ ਜਿੰਨੀ ਹੋ ਸਕਿਆ ਉੱਨੀ ਤੇਰੀ ਮਦਦ ਕਰੂਗਾ ਪੁੱਤ। ਸ਼ਾਇਦ ਦਾਦਾ ਜੀ ਨੂੰ ਪਤਾ ਸੀ ਕਿ ਸਿਮਰ ਦਾ ਮਨ ਸਾਫ ਹੈ ਤੇ ਸਿਮਰ ਦੇ ਮਾਪੇ ਗਗਨੇ ਦਾ ਜਿਆਦਾ ਕਰਦੇ। ਜਿਵੇਂ ਸਿਮਰ ਦੇ ਦਾਦੇ ਨੂੰ ਉਸਦੇ ਆਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ