ਕਲਯੁੱਗੀ ਮਾਪੇ
ਭਾਗ-2
ਕਹਾਣੀ ਨੂੰ ਅੱਗੇ ਲਿਖਣ ਲਈ ਮੈਨੂੰ ਬਹੁਤ ਲੋਕਾਂ ਨੇ ਮਨਾ ਕੀਤਾ ਤੇ ਬਹੁਤ ਨੇ ਕਿਹਾ ਕਿ ਅੱਗੇ ਲਿਖਣੀ ਚਾਹੀਦੀ ਆ। ਮੈਂ ਵੀ ਕਹਾਣੀ ਅੱਗੇ ਲਿਖਣ ਦਾ ਫੈਂਸਲਾ ਕਰ ਲਿਆ ਹੈ। ਉਂ ਇੱਕ ਗੱਲ ਤਾਂ ਹੈ, ਕਿ ਸੱਚ ਲੋਕਾਂ ਨੂੰ ਚੁੱਭਦਾ ਬਹੁਤ ਆ। ਹਾਲੇ ਤਾਂ ਮੈਂ ਕਹਾਣੀ ਸ਼ੁਰੂ ਵੀ ਨਹੀਂ ਕੀਤੀ ਕਿ ਲੋਕਾਂ ਨੂੰ ਇਹ ਚੁੱਭ ਰਹੀ ਹੈ। ਕਹਾਣੀ ਦਾ ਨਾਮ ਵੀ ਕਈਆਂ ਨੂੰ ਬਹੁਤ ਚੁਭਿਆ। ਜਿਹਨਾਂ ਨੂੰ ਇਹ ਕਹਾਣੀ ਚੰਗੀ ਨਹੀਂ ਲੱਗੀ ਸ਼ਾਇਦ ਉਹ ਉਸ ਦੌਰ ਚੋਂ ਨਹੀਂ ਗੁਜ਼ਰੇ ਜਿਸ ਦੌਰ ਚੋਂ ਕਹਾਣੀ ਦਾ ਮੁੱਖ ਪਾਤਰ ਗੁਜ਼ਰਿਆ ਹੈ। ਜਿਆਦਾ ਗੱਲਾਂ ਨਾ ਕਰਦੇ ਹੋਏ ਕਹਾਣੀ ਸ਼ੁਰੂ ਕਰਦੇ ਹਾਂ।
ਕਹਾਣੀ ਦਾ ਮੁੱਖ ਪਾਤਰ ਹੈ “ਸਿਮਰ”। ਜਿਸਦੇ ਪਿਤਾ ਦਾ ਨਾਮ ਛਿੰਦਾ ਤੇ ਮਾਤਾ ਦਾ ਨਾਮ ਛਿੰਦੋ ਹੈ। ਜਿਸਦੀ ਇੱਕ ਵੱਡੀ ਭੈਣ ਨਬੁ ਤੇ ਇੱਕ ਛੋਟਾ ਭਾਈ ਗਗਨਾ ਹੈ। ਘਰ ਵਿੱਚ ਇਹਨਾਂ ਪੰਜਾਂ ਤੋਂ ਬਿਨਾਂ ਸਿਮਰ ਦੇ ਦਾਦਾ ਜੀ ਤੇ ਦਾਦੀ ਜੀ ਵੀ ਸਨ। ਸਿਮਰ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਤੇ ਮਾਤਾ ਘਰ ਸਾਭਦੀ ਹੈ। ਦਾਦਾ ਜੀ ਰਿਟਾਇਰ ਵੈੱਟਨੇਰੀਅਨ (ਡੰਗਰਾਂ ਦੇ ਡਾਕਟਰ) ਸਨ। ਸਿਮਰ ਦੇ ਦੋ ਚਾਚੇ ਤੇ ਇੱਕ ਭੂਆ ਵੀ ਹੈ। ਇੱਕ ਚਾਚਾ ਆਪਣੇ ਸਹੁਰੇ ਘਰ ਰਹਿੰਦਾ ਤੇ ਦੂਜਾ CISF ਚ ਹੈ। ਸ਼ੁਰੂ ਚ ਇਹ ਕਹਾਣੀ ਆਮ ਲੋਕਾਂ ਦੀ ਜ਼ਿੰਦਗੀ ਵਾਂਗ ਹੈ। ਚਾਚੇ ਬੁਆ ਸਭ ਘਰ ਮਿਲਣ ਆਉਂਦੇ ਤੇ ਪਰਿਵਾਰ ਹੱਸਦਾ ਵੱਸਦਾ ਸੀ।
ਇੱਕ ਵਾਰ ਗਗਨੇ ਨੇ ਆਪਣੇ ਡੈਡੀ ਤੋਂ 5 ਰੁਪਏ ਮੰਗੇ ਤੇ ਮੰਮੀ ਨੇ ਝੱਟ ਡੈਡੀ ਦੇ ਬਟੂਏ ਚੋਂ ਕੱਢ ਕੇ ਦੇ ਦਿੱਤੇ। ਦੂਸਰੇ ਦਿਨ ਜਦ ਸਿਮਰ ਨੇ 5 ਰੁਪਏ ਮੰਗੇ ਤਾਂ ਉਸਦੇ ਡੈਡੀ ਨੇ ਉਸਨੂੰ ਬਹੁਤ ਕੁੱਟਿਆ ਤੇ ਮੰਮੀ ਨੇ ਵੀ ਕੁਝ ਨਹੀਂ ਬੋਲਿਆ ਸੀ। ਸਿਮਰ ਦੇ ਦਿਮਾਗ ਚ ਜਦ ਤਾਂ ਕੁਝ ਨਹੀਂ ਆਇਆ ਕਿਉੰਕਿ ਜਦ ਉਹ ਛੋਟਾ ਸੀ। ਪੱਖਪਾਤ ਦਾ ਸਿਮਰ ਦਾ ਛੋਟੇ ਹੁੰਦੇ ਤੋਂ ਹੀ ਹੋ ਰਿਹਾ ਸੀ ਪਰ ਛੋਟਾ ਹੋਣ ਕਰਕੇ ਉਹ ਸਮਝ ਨਹੀਂ ਪਾਇਆ ਸੀ। ਅਜਿਹੀਆਂ ਛੋਟੀਆਂ ਛੋਟੀਆਂ ਕਈ ਗੱਲਾਂ ਨੇ, ਜਿਵੇਂ ਕੋਈ ਚੀਜ ਗਗਨੇ ਨੂੰ ਦਵਾ ਦੇਣੀ ਪਰ ਸਿਮਰ ਨੂੰ ਨਹੀਂ ਤੇ ਨਬੁ ਨਾਲ ਵੀ ਘੱਟ ਹੀ ਮੋਹ ਸੀ ਮਾਪਿਆਂ ਦਾ । ਦਾਦਾ ਦਾਦੀ ਦਾ ਮੋਹ ਤਿੰਨਾਂ ਨਾਲ ਬਰਾਬਰ ਸੀ। ਉਹ ਤਿੰਨਾਂ ਨੂੰ ਬਰਾਬਰ ਚੀਜਾਂ ਲੈਕੇ ਆਉਂਦੇ ਸੀ।
ਜਦੋਂ ਸਿਮਰ ਨੇ ਦਸਵੀਂ ਕਲਾਸ ਪਾਸ ਕੀਤੀ। ਸਿਮਰ ਦੇ ਮਾਤਾ ਪਿਤਾ ਨੇ ਸਿਮਰ ਨੂੰ 11ਵੀਂ ਕਲਾਸ ਚ ਨੋਨ ਮੈਡੀਕਲ ਰਖਵਾ ਦਿੱਤੀ। ਸਿਮਰ ਪੜਨ ਵਿੱਚ ਤੇਜ਼ ਸੀ। ਪਰ ਉਸ ਦਾ ਮਨ ਕਿਸੀ ਹੋਰ ਚੀਜ਼ ਚ ਸੀ। ਉਸਨੂੰ ਕਵਿਤਾਵਾਂ, ਗੀਤ ਲਿਖਣ ਦਾ ਬਹੁਤ ਸ਼ੌਂਕ ਸੀ। ਪਰ ਸਿਮਰ ਪੇ ਪਾਪਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਮਾਪਿਆਂ ਦੇ ਕਹਿਣ ਤੇ ਉਸਨੇ ਨੋਨ ਮੈਡੀਕਲ ਰੱਖ ਲਈ। ਉਸ ਸਮੇਂ ਗਗਨਾ ਦਸਵੀਂ ਚ ਸੀ। ਦੋਨੋ ਇੱਕੋ ਸਕੂਲ ਚ ਪੜ੍ਹਦੇ ਸਨ। ਭੈਣ ਕੁੜੀਆਂ ਵਾਲੇ ਸਕੂਲ ਚ ਸੀ। 11ਵੀ ਕਲਾਸ ਚ ਪਾਸ ਹੋਕੇ ਸਿਮਰ 12ਵੀ ਚ ਹੋ ਗਿਆ ਤੇ ਗਗਨਾ 10ਵੀ ਚ ਫੈਲ ਹੋ ਗਿਆ। ਗਗਨੇ ਦੇ ਫੈਲ ਹੋਣ ਤੇ ਕਿਸੇ ਨੇ ਉਸਨੂੰ ਕੁਝ ਨਹੀਂ ਕਿਹਾ, ਤੇ ਉਸਦਾ ਦੂਬਾਰਾ ਦਸਵੀਂ ਚ ਦਾਖਲਾ ਕਰਵਾ ਦਿੱਤਾ। 12ਵੀ ਵਿੱਚ ਸਿਮਰ ਦੇ ਕੁਝ ਗ਼ਲਤ ਦੋਸਤ ਬਣ ਗਏ, ਜਿਹਨਾਂ ਨਾਲ ਉਹ ਸਕੂਲ ਹੀ ਨਹੀਂ ਜਾਂਦਾ ਸੀ। ਗੇਮਾਂ ਖੇਡਣਾ ਤੇ ਸਕੂਲ ਨਾ ਜਾਣਾ ਉਸਦਾ ਰੋਜ਼ ਦਾ ਕੰਮ ਹੋ ਗਿਆ ਸੀ। 12ਵੀ ਵਿੱਚ ਫੇਰ ਸਿਮਰ ਫੈਲ ਹੋ ਗਿਆ ਤੇ ਮਾਪੇ ਉਸਨੂੰ ਟੁੱਟ ਕੇ ਪੈ ਗਏ। ਉੱਧਰ ਗਗਨਾ 10ਵੀ ਚੋਂ ਫੇਰ ਫੈਲ ਹੋ ਗਿਆ। ਮਾਪਿਆਂ ਨੇ ਫੇਰ ਉਸਨੂੰ ਕੁਝ ਨਹੀਂ ਕਿਹਾ। ਸਿਮਰ ਦੀ ਮਾਤਾ ਦਾ ਗਗਨੇ ਨਾਲ ਜਿਆਦਾ ਪਿਆਰ ਸੀ। ਸਿਮਰ ਨੇ ਫੇਰ ਦੁਬਾਰਾ 12ਵੀ ਦੇ ਪੇਪਰ ਦਿੱਤੇ ਨੋਨ ਮੈਡੀਕਲ ਚ ਤੇ ਫੇਰ ਗ਼ਲਤ ਸੰਗਤ ਕਾਰਨ ਉਹ ਫੈਲ ਹੋ ਗਿਆ।
ਗਗਨਾ ਵੀ ਪੜ੍ਹਾਈ ਛੱਡ ਚੁੱਕਾ ਸੀ ਤੇ ਹੁਣ ਸਿਮਰ ਨੇ ਵੀ ਪੜ੍ਹਾਈ ਛੱਡ ਦਿੱਤੀ, ਕਿਉੰਕਿ ਮਾਪੇ ਉਸਨੂੰ ਇੱਕ ਨੋਨ ਮੈਡੀਕਲ ਲਈ ਹੀ ਮਜਬੂਰ ਕਰੀ ਜਾਂਦੇ ਸੀ। ਦਾਦਾ ਜੀ ਨੇ ਸਿਮਰ ਦੇ ਪਿਤਾ ਨੂੰ ਬਹੁਤ ਸਮਝਾਇਆ ਕਿ ਸਿਮਰ ਨੂੰ ਆਰਟਸ ਚ ਪੇਪਰ ਦੇ ਦੇਣ ਦੇ। ਪਰ ਸਿਮਰ ਦੇ ਪਾਪਾ ਨੇ ਇੱਕ ਨਾ ਮੰਨੀ। ਕਈ ਵਾਰ ਮਾਪੇ ਬੱਚਿਆਂ ਨੂੰ ਮਜਬੂਰ ਕਰਦੇ ਕੇ ਆਹੀ ਕਰਨਾ, ਜਿਸ ਚ ਬੱਚੇ ਦਾ ਮੈਂ ਹੋਵੇ ਹੈ ਉਹੀ ਪੜਾਈ ਬੱਚੇ ਤੋਂ ਕਾਰਵਾਈ ਜਾਵੇ ਤਾਂ ਬੱਚੇ ਦੇ ਭਵਿੱਖ ਲਈ ਚੰਗਾ ਹੁੰਦਾ। ਪਰ ਸ਼ਾਇਦ ਸਿਮਰ ਦੇ ਮਾਪਿਆਂ ਨੇ ਇਹ ਜਿੱਦ ਹੀ ਫੜ ਰੱਖੀਂ ਸੀ ਜਿਸ ਕਾਰਨ ਸਿਮਰ ਦੇ ਦੋ ਸਾਲ ਤੇ ਅੱਗੇ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ।
ਪੜ੍ਹਾਈ ਛੱਡਣ ਤੋਂ ਬਾਅਦ ਸਿਮਰ ਇੱਕ ਸਟੋਰ ਚ ਕੈਸ਼ੀਅਰ ਦਾ ਕੰਮ ਕਰਨ ਲੱਗ ਗਿਆ ਤੇ ਗਗਨਾ ਵੇਹਲਾ ਸੀ। ਇੱਕ ਸਾਲ ਸਿਮਰ ਨੇ ਓਥੇ ਕੰਮ ਕੀਤਾ ਤੇ ਕੁਝ ਮਹੀਨੇ ਬਾਅਦ ਉਸਨੇ ਗਗਨੇ ਨੂੰ ਵੀ ਉੱਥੇ ਲਗਵਾ ਲਿਆ, ਫੇਰ ਉਹ ਸਟੋਰ ਬੰਦ ਹੋ ਗਏ ਤੇ ਦੋਨਾਂ ਨੂੰ ਕੰਮ ਨਹੀਂ ਮਿਲਿਆ ਕਿਤੇ। ਸਿਮਰ ਦੀ ਬੂਆ ਦੇ ਮੁੰਡੇ ਨੇ ਕਿਹਾ ਕੇ ਸਿਮਰ ਤੂੰ ਆਈ ਟੀ ਆਈ ਕਰਨ ਲੱਗ ਜਾ ਵੇਹਲੇ ਨਾਲੋਂ । ਸਿਮਰ ਫੇਰ ਕੰਪਿਊਟਰ ਦੀ ਆਈ ਟੀ ਆਈ ਕਰਨ ਲੱਗ ਗਿਆ। ਇੱਕ ਸਾਲ ਉਸਨੇ ਆਈ ਟੀ ਆਈ ਕੀਤੀ ਤੇ ਉਸਤੋਂ ਬਾਅਦ ਸਿਮਰ ਕਾਲਜ ਚ ਤਿੰਨ ਸਾਲ ਦਾ ਡਿਪਲੋਮਾ ਕਰਨ ਲੱਗ ਗਿਆ। ਗਗਨਾ ਹਾਲੇ ਵਿਹਲਾ ਹੀ ਸੀ। ਉਹ ਮੰਮੀ ਦੇ ਸਿਰ ਤੇ ਐਸ਼ ਕਰ ਰਿਹਾ ਸੀ। ਸਿਮਰ ਦੇ ਪਾਪਾ ਡਿਪਲੋਮੇ ਲਈ ਫੀਸ ਨਹੀਂ ਦੇ ਰਹੇ ਸੀ ਫੇਰ ਇੱਕ ਸਮਸੇਟਰ ਦੀ ਫੀਸ ਸਿਮਰ ਦੇ ਦਾਦਾ ਜੀ ਨੇ ਭਰੀ। ਸਿਮਰ ਇੱਕ ਆਮ ਬੱਚੇ ਵਾਂਗ ਕਾਲਜ ਜਾਂਦਾ ਤੇ ਪੜਾਈ ਵੀ ਮਿਹਨਤ ਨਾਲ ਕਰਨ ਲੱਗਾ।
ਉੱਧਰ ਗਗਨਾ ਮੰਮੀ ਨੂੰ ਬਾਰ ਬਾਰ ਕਹੀ ਜਾ ਰਿਹਾ ਸੀ ਕਿ ਮੰਮੀ ਮੈਂ ਮੋਟਰ ਸਾਈਕਲ ਲੈਣਾ। ਮੰਮੀ ਨੇ ਸਿਮਰ ਦੇ ਡੈਡੀ ਦੇ ਦਾਦਾ ਜੀ ਨੂੰ ਬਾਰ ਬਾਰ ਕਹਿ ਕੇ ਗਗਨੇ ਨੂੰ ਮੋਟਰਸਾਈਕਲ ਦਵਾ ਦਿੱਤਾ। ਸਿਮਰ ਨੂੰ ਕੋਈ ਫ਼ਰਕ ਨਹੀਂ ਸੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ