ਪਿੱਛਲੇ ਵਰ੍ਹੇ ਜਦੋ ਮੈਂ ਪਿੰਡ ਗਿਆ ਤਾ ਰਿਸ਼ਤੇਦਾਰੀ ਚੋਂ ਆਉਂਦੇ ਥੋੜੇ ਲੇਟ ਹੋ ਗਏ ਅਤੇ ਹਨੇਰਾ ਹੋ ਗਿਆ l ਜਦੋ ਮੈਂ ਸੁਧਾਰ ਤੋਂ ਪਿੰਡ ਟੂਸੇ ਵੱਲ ਗੱਡੀ ਪਾਈ ਤਾ ਕੀ ਦੇਖਿਆ ਇਕ ਬੰਦਾ ਜੋ ਥੋੜ੍ਹਾ ਲੰਗੜਾ ਕੇ ਤੁਰਦਾ ਸੀ l ਸੋਚਿਆ ਕੇ ਕੁੱਛ ਮਦਦ ਕੀਤੀ ਜਾਵੇ, ਪਰ ਸਰਦਾਰਨੀ ਨਾਲ ਸੀ l ਥੋੜ੍ਹਾ ਹੌਲੀ ਕਰ ਕੇ ਦਿਮਾਗ ਤੇ ਜ਼ੋਰ ਪਾਇਆ ਤਾ ਦੇਖਿਆ ਕੇ ਏ ਤਾ ਬਾਈ ਮੁਕੰਦਾ ਸੀ ਜਿਨੂੰ ਸਾਰਾ ਪਿੰਡ ਕਮਲਾ ਮੁਕੰਦਾ ਕਹਿੰਦਾ (ਸੀਪ ਦਾ ਸਿਰੇ ਦਾ ਖਿਡਾਰੀ)l ਮਨ ਮਿੰਟ ਚ ਤਾੜ ਗਿਆ.. ਕਦੇ ਇੱਟਾਂ ਤੇ ਬੈਠ ਕੇ ਇਸ ਬੰਦੇ ਨਾਲ ਸੀਪ ਖੇਡੀ ਸੀ l ਦਿਲ ਤੇ ਜ਼ੋਰ ਪਿਆ ਮਿੰਟ ਚ ਹਾਕ ਮਾਰ ਕੇ ਬਿਠਾ ਲਿਆ, ਆਜਾ ਮੁਕੰਦੇ ਬੈਠ ਜਾ, ਚੱਲੀਏ ਪਿੰਡ ਨੂੰ l
ਧਰਮ ਨਾਲ ਮੰਨਣ ਵਾਲੀ ਗੱਲ ਆ, ਉਸ ਨੇ ਵੀ ਮਾਂ ਦੇ ਪੁੱਤ ਨੇ ਗਿਆਰਾਂ ਵਰਿਆਂ ਬਾਦ ਪਹਿਲੀ ਆਵਾਜ਼ ਚ ਪਹਿਚਾਣ ਲਿਆ ਅਤੇ ਕਹਿੰਦਾ,” ਕਿਵੇ ਆ ਸਿੱਧੂਆ, ਕੀ ਤੂੰ ਮਲੋਟ ਪੜ੍ਹਨ ਗਿਆ ਸੀ ? ”
ਬਹਿੰਦੇ ਨੇ ਹੀ ਦਿਮਾਂਗ ਦਿਆਂ ਤੰਦਾਂ ਹਿਲਾ ਦਿਤੀਆਂ ਕੇ ਸਾਰਾ ਪਿੰਡ ਤੈਨੂੰ ਕਮਲਾ ਮੁਕੰਦਾ ਕਹਿੰਦਾ ਪਰ ਤੂੰ ਮੈਨੂੰ ਹਨੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jashan
Stories are took short baii g ਥੋੜ੍ਹੀ ਲੰਬੀਆ ਕਰੋਪ ਇਨਾਂ ਨੂੰ
NIRBHAY SINGH
ਬਹੁਤ ਸੁੰਦਰ ਜੀ