ਕੰਮ ਵਧਾਊ ਪਲੰਬਰ –
ਸੰਨ 2005 ਵਿੱਚ ਮੇਰੇ Father in law ਅਮਰੀਕਾ ਤੋਂ ਸਲਾਨਾਂ ਗੇੜੀ ਤੇ Ludhiane ਆਏ ਤਾਂ ਉਹਨਾਂ ਦੀ ਛੇ ਸਾਲ ਦੀ ਪੋਤੀ Jessica ਉਹਨਾਂ ਦੇ ਨਾਲ ਆ ਗਈ। ਮੇਰੇ ਮੈਡਮ ਜੀ ਆਪਣੀ ਭਤੀਜੀ ਨੂੰ India ਆਏ ਵੇਖ ਬਾਗੋ ਬਾਗ ਹੋ ਗਏ। ਉਸੇ ਦਿਨ ਘਰੇ ਬਾਥਰੂਮ ਦਾ Wash basin ਲੀਕ ਹੋਣ ਲੱਗ ਪਿਆ। ਮੈਂ ਟਾਂਡੇ ਵਾਲੇ ਆਪਣੇ ਉਸਤਾਦ ਸੁੱਚਾ ਸਿੰਘ ਪਲੰਬਰ ਨੂੰ ਫੋਨ ਤੇ wash basin ਦੇ ਲੀਕ ਹੋਣ ਬਾਰੇ ਦੱਸਿਆ। ਉਸ ਨੇ ਅੰਦਾਜ਼ੇ ਜਿਹੇ ਨਾਲ ਦੱਸਿਆ ਕਿ ਭਾਜੀ ਉਸਦੀ ਰਬੜ ਦੀ ਸੀਲ ਲੀਕ ਹੋ ਗਈ ਹੋਣੀ ਹੈ ਤੁਸੀਂ ਨਵੀਂ ਪੁਵਾਅ ਲਵੋ ਲੀਕੇਜ ਹੋਣੀ ਹੱਟ ਜਾਊਗੀ ਪਰ ਆਪ ਨਾਂ ਪਾਇਓ ਤੁਸੀਂ ਕੁਝ ਨਾਂ ਕੁਝ ਕੰਮ ਦਾ ਘੜੰਮ ਕਰ ਦੇਣਾਂ ਹੈ ਕਿਸੇ ਪਲੰਬਰ ਨੂੰ ਬੁਲਾਅ ਲਵੋ। ਪਰ ਮੈਂ ਸੁੱਚਾ ਸਿੰਘ ਦੀ advice ਨੂੰ ਅਣਗੌਲਿਆ ਕਰ ਕੇ ਮੱਕੜ ਸਾਹਿਬ ਦੀ ਸੇਨੇਟਰੀ ਦੀ ਦੁਕਾਨ ਤੋਂ ਰਬੜ ਦੀ ਸੀਲ ਲੈ ਆਇਆ। ਪਰ ਮੇਰੇ ਮੈਡਮ ਜੀ ਨੇ ਰੱਬੜ ਵੇਖ ਲਈ ਤੇ ਮੈਨੂੰ ਹੁਕਮ ਕਰ ਦਿੱਤਾ ਕਿ ਤੁਸੀੰ ਵਾਸ਼ ਬੈਸਿਨ ਨੂੰ ਹੱਥ ਨਹੀਂ ਲਾਉਣਾਂ ਆਪੇ ਪਲੰਬਰ ਠੀਕ ਕਰੇਗਾ ਮੈਂ ਮੱਕੜ ਸਾਹਿਬ ਨੂੰ ਫੋਨ ਕਰਦੀ ਹਾਂ ਕਿ ਕੱਲ ਕੋਈ ਪਲੰਬਰ ਭੇਜਣ। ਪਰ ਅੱਧੀ ਰਾਤ ਨੂੰ ਮੇਰੀ ਪਲੰਬਰੀ ਜਾਗ ਗਈ ਤੇ ਮੈਂ ਮਲਿਕ ਦੇਣੇ ਉਠਿਆ ਤੇ ਵੇਖਿਆ ਕਿ ਸਾਰੇ ਘੂਕ ਸੁੱਤੇ ਪਏ ਸਨ। ਮੈਂ ਬਿਨਾਂ ਖੜਾਕ ਕੀਤੇ ਰਬੜ ਪਾਉਣੀ ਸ਼ੁਰੂ ਕਰ ਦਿੱਤੀ। ਰਬੜ ਪੈ ਗਈ ਤੇ ਜਦ Wash basin...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ