ਬਚਪਨ ਕਿੰਨਾ ਅਨਭੋਲ ਹੁੰਦਾ, ਬੇਪ੍ਰਵਾਹ ਹੁੰਦਾ ,?
ਕੋਈ ਤੇਰੇ ,ਮੇਰੇ ਦਾ ਰੌਲਾ ਨਹੀਂ ਹੁੰਦਾ ,ਕੋਈ ਮਜ਼ਹਬ ਦਾ ਪਤਾ ਨਹੀਂ ਹੁੰਦਾ , ਕੋਈ ਜਾਤ-ਪਾਤ ਦਾ ਭਿੰਨ-ਭੇਦ ਨਹੀਂ ਹੁੰਦਾ !
ਬਸ ਪਿਆਰ ਦਾ ਪਤਾ ਹੁੰਦਾ ,ਸੱਚ ਦਾ ਪਤਾ ਹੁੰਦਾ ।
ਬਚਪਨ ਵਿੱਚ ਜਦੋਂ ਨਰਾਤਿਆਂ ਦੌਰਾਨ ਆਂਢ ਗੁਆਂਢ ਨੇ ਕੰਜਕਾਂ ਪੂਜਣੀਆਂ ਤਾਂ , ਸੱਦਾ ਆ ਜਾਣਾ , ਭੈਣਜੀ ,”ਕੁੜੀ ਨੂੰ ਕੰਜਕਾਂ ਤੇ ਭੇਜਣਾਂ .. ! “
ਪਲੇਟ ਲੈ ਕੇ ਸੰਗਦੇ ਸਗਾਉੰਦੇ ਉਸ ਘਰ ਪਹੁੰਚ ਜਾਣਾ ਤਾਂ ਬਹੁਤ ਚੰਗਾ ਲੱਗਣਾ ।
ਉਦੋਂ ਇੰਨੀ ਸਮਝ ਨਹੀਂ ਹੁੰਦੀ ਸੀ , ਘਰ ਵਾਲੇ ਕੁੜੀਆਂ ਨੂੰ ਹੀ ਕਿਉਂ ਬੁਲਾਉੰਦੇ ਹਨ ਤੇ ਪੈਰੀ ਹੱਥ ਕਿਉਂ ਲਾਉਦੇ ਹਨ ?
ਕਿਸੇ ਨੇ ਖਾਣੇ ਨਾਲ ਚੁੰਨੀ ਦੇ ਦੇਣੀ ਕਿਸੇ ਨੇ ਪੈਸੇ ਦੇਣੇ ।
ਉਹ ਥੋੜ੍ਹੇ ਜਿਹੇ ਪੈਸੇ ਵੀ ਅਣਮੁੱਲੀ ਸੌਗਾਤ ਲੱਗਣੇ ਤੇ ਮਨਮਰਜ਼ੀ ਨਾਲ ਖਰਚਣੇ .. !
ਉਸ ਛੋਟੀ ਜਿਹੀ ਚੁੰਨੀ ਨੂੰ ਕਈ ਕਈ ਦਿਨ ਲੈ ਕੇ ਤੁਰੇ ਫਿਰਨਾ ਤੇ ਵੱਖਰੇ ਜਿਹੇ ਚਾਅ ਨਾਲ ਸੰਭਾਲ ਸੰਭਾਲ ਕੇ ਰੱਖਣਾ ।
ਕਈ ਵਾਰ ਮਾਂ ਨੂੰ ਪੁੱਛਣਾ ਮੰਮੀ , “ਆਪਾਂ ਕਿਉਂ ਨਹੀਂ ਕੰਜ਼ਕਾਂ ਪੂਜਦੇ ਤਾਂ ਮੰਮੀ ਨੇ ਕਹਿਣਾ ,”ਪੁੱਤ ਆਪਾਂ ਸਿੱਖ ਹਾਂ ,ਸਿੱਖ ਨਹੀਂ ਕੰਜ਼ਕਾਂ ਬਿਠਾਉਂਦੇ “
ਵੱਡੇ ਹੋ ਕੇ ਚੰਗੀ ਤਰ੍ਹਾਂ ਸਮਝ ਆਈ ਹੈ ਕੇ ਮਜ਼ਹਬਾਂ ਦਾ , ਜਾਤ-ਪਾਤ ਦਾ ਉਚ-ਨੀਚ ਦਾ ਕਿੰਨਾਂ ਖਲ੍ਹਾਰਾ ਪਿਆ ਹੈ..?
ਰੱਬ ਨੇ ਤਾਂ ਇਨਸਾਨ ਬਣਾ ਕੇ ਕੋਈ ਫਰਕ ਨਹੀਂ ਰੱਖਿਆ ਸੀ ਕਿਸੇ ਨਾਲ ,ਸਾਰੇ ਇਕੋ ਜਿਹੇ ਹੀ ਬਣਾਏ ਸਨ
ਪਰ ਅਸੀਂ ਇਨਸਾਨ ਨਾ ਹੋ ਕੇ ਸ਼ੈਤਾਨ ਬਣ ਗਏ !
ਹੁਣ ਤਾਂ ਇਹ ਵੀ ਗਿਆਨ ਹੋ ਗਿਆ ਕੇ ,ਕੰਜ਼ਕਾਂ ਦੀ ਕਿੰਨੀ ਕਦਰ ਕੀਤੀ ਜਾਂਦੀ ਹੈ ਸਮਾਜ ਵਿੱਚ ?
ਔਰਤ ਹੋਣਾ ਵੀ ਕਿੰਨਾ ਗੁਨਾਹ ਹੈ ?
ਉਂਝ ਤਾਂ ਪੈਂਰੀ ਹੱਥ ਕੰਜਕਾਂ ਦੇ ਲਾਉੰਦੇ ਹਨ ਪਰੰਤੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ