ਕਰ ਆਈ ਸਵੇਰ ਦੀ ਸੈਰ ”
ਹਰ ਘਰ ਵਿੱਚ ਪਤੀ ਪਤਨੀ ਦੀ ਨੋਕ-ਝੋਕ ਚਲਦੀ ਰਹਿੰਦੀ ਹੈ ।ਉੱਤੋਂ ਕਰੋਨਾ ਵਰਗੀ ਮਹਾਮਾਰੀ ਨੇ ਚਾਰੋਂ ਪਾਸੇ ਤਣਾਅ ਫੈਲਾ ਦਿੱਤਾ ਹੈ ।ਜਿਹਨਾਂੱ ਨੂੰ “ਰੱਬ ਦੀ ਗਊ” ਕਹਿੰਦੇ ਸਾਂ,ਉਹਨਾਂ ਦੇ ਵੀ ਸਿੰਗ ਨਿਕਲ ਆਏ ਹਨ ।ਜਿੱਥੇ ਘਰਾਂ ਵਿੱਚ ਛੋਟੇ ਬੱਚੇ ਹਨ,ਬੱਚਿਆਂ ਨਾਲ ਹੀ ਮਾਂ-ਪਿਓ , ਦਾਦਾ-ਦਾਦੀ ਤੇ ਨਾਨਾ ਨਾਨੀ ਦਾ ਮਨ ਪਰਚਿਆ ਰਹਿੰਦਾ ਹੈ ।ਜਿੱਥੇ ਸਿਰਫ ਪਤੀ -ਪਤਨੀ ਰਹਿੰਦੇ ਹੋਣ,ਬੱਚੇ ਦੂਰ -ਦੁਰਾਡੇ ਰਹਿੰਦੇ ਹੋਣ ਤਾਂ ਪਤੀ ਦਾ ਸਾਰਾ ਗੁੱਸਾ ਪਤਨੀ ਉੱਤੇ ਤੇ ਜਦੋਂ ਪਤਨੀ ਦਾ ਦਾਅ ਲੱਗੇ ਤਾਂ ਉਹ ਵੀ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢ ਲੈਂਦੀ ਹੈ ।
ਇੱਕ ਦਿਨ ਸ਼ਾਮੀਂ ਕਿਸੇ ਗੱਲ ਤੋਂ ਮੇਰੀ ਤੇ ਮੇਰੇ ਪਤੀ ਦੀ ਸਾਡੀ ਆਪਸ ਵਿੱਚ ਨੋਕ -ਝੋਕ ਹੋ ਗਈ । ਪਤੀ ਦੇਵ ਮੂੰਹ ਫੁਲਾ ਕੇ ਬੈਠ ਗਏ ।ਰਾਤ ਦੀ ਰੋਟੀ ਦਿੱਤੀ, ਤਾਂ ਵੀ ਚੁੱਪਚਾਪ ਖਾ ਲਈ ।ਸਵੇਰੇ ਉੱਠੇ ਤਾਂ ਮੈਂ ਸੋਚਿਆ ਕਿ ਚਲੋ ਰਾਤ ਗਈ,ਬਾਤ ਗਈ ।ਮੈਂ ਰੋਜ਼ਾਨਾ ਦੀ ਤਰ੍ਹਾਂ ਸੈਰ ਜਾਣ ਦੀ ਤਿਆਰੀ ਵੱਟ ਲਈ ।ਮੈਂ ਪਤੀ ਨੂੰ ਕਿਹਾ,” ਸ਼੍ਰੀ ਮਾਨ ਜੀ, ਤਿਆਰ ਹੋ ਜਾਓ,ਸੈਰ ਨੂੰ ਚੱਲੀਏ ।”ਰਾਤ ਦਾ ਵੱਟ ਅਜੇ ਉਤਰਿਆ ਨਹੀਂ ਸੀ ।ਕਹਿੰਦੇ ਮੈਂ ਤਾਂ ਨਈਂ ਜਾਣਾ,ਤੂੰ ਜਾਣਾ ਜਾਹ।”ਮੈਂ ਬੋਲੀ ਕੁੱਝ ਨਾ ਤੇ ਦਿਲ ਵਿੱਚ ਸੋਚਿਆ, ਨਾਂਹ ਸਹੀ,ਮੈਂ ਕਿਹੜਾ ਇਹਨਾਂ ਦੇ ਮੋਢਿਆਂ ਤੇ ਚੜ੍ਹ ਕੇ ਜਾਨੀਂ ਆਂ।ਮੈਂ ਕੱਲੀ ਈ ਚਲੀ ਜਾਨੀਂ ਆਂ ,ਚਾਨਣਾ ਤਾਂ ਹੋਇਆ ਪਿਆ ।
ਮੈਂ ਰੋਜ਼ਾਨਾ ਵਾਲੇ ਰੂਟ ਤੇ ਸੈਰ ਨੂੰ ਚੱਲ ਪਈ।ਅਜੇ ਥੋੜ੍ਹੀ ਦੂਰ ਹੀ ਗਈ ਸੀ, ਅੱਗੇ ਆਉਂਦੇ ਜਾਣਕਾਰ ਡਾਕਟਰ ਸਾਹਿਬ ਮਿਲੇ ਤੇ ਬੋਲੇ,ਕਿਉਂ ਜੀ,ਅੱਜ ਕੱਲੇ ਈ—–?ਮੈਂ ਹੱਸ ਕੇ ਪਿੱਛੇ ਵੱਲ ਇਸ਼ਾਰਾ ਕਰਦੀ ਬੋਲੀ,ਪਿੱਛੇ ਪਿੱਛੇ ਆਉਂਦਾ— ਮੇਰੀ ਪੈੜ ਵੇਂਹਦਾ ਆਈਂ—–।ਹਾਹਾਹਾਹਾ—-ਠੀਕ ਆ।ਫਿਜ਼ਾ ਵਿੱਚ ਹਾਸਾ ਗੂੰਜਣ ਲੱਗਿਆ।ਉਹ ਤੁਰਦੇ ਬਣੇਂ—-ਆਪੇ ਲੱਭੀ ਜਾਣ ਪਿੱਛੇ ਚੀਰੇ ਵਾਲਾ ਕਿੱਥੇ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ