ਜਦੋਂ ਦੀ ਨਿੱਕੀ ਧੀ ਜਹਾਜੇ ਚੜੀ ਸੀ ਮੇਰਾ ਜੀ ਨਾ ਲਗਿਆ ਕਰਦਾ..ਨਿਤਨੇਮ,ਘਰ ਦੇ ਕੰਮ ਅਤੇ ਇਥੋਂ ਤੱਕ ਅੱਧੀ ਰਾਤ ਕਈ ਵੇਰ ਨੀਂਦਰ ਖੁੱਲ ਜਾਇਆ ਕਰਦੀ..ਫੇਰ ਸੋਚਾਂ ਦੀ ਡੂੰਘੀ ਘੁੰਮਣ ਘੇਰੀ..ਉਹ ਅੱਜ ਤੱਕ ਵੀ ਕਦੇ ਮੈਥੋਂ ਬਗੈਰ ਕੱਲੀ ਨਹੀਂ ਸੀ ਸੁੱਤੀ..!
ਕਿਧਰੇ ਬਾਹਰ ਜਾਣਾ ਹੁੰਦਾ ਤਾਂ ਮੈਂ ਸੱਤ ਕੰਮ ਛੱਡ ਧੱਕੇ ਨਾਲ ਉਸਦੀ ਸਕੂਟੀ ਮਗਰ ਬੈਠ ਜਾਇਆ ਕਰਦੀ..ਖਰਾਬ ਮਾਹੌਲ..ਕੋਈ ਕੱਲੀ ਵੇਖ ਤੰਗ ਹੀ ਨਾ ਕਰੇ..!
ਸਹੇਲੀਆਂ ਮਖੌਲ ਕਰਦੀਆਂ..ਬਿਸ਼ਨ ਕੌਰੇ ਹੁਣ ਮਾਹੌਲ ਬਦਲ ਗਏ ਨੇ..ਔਲਾਦ ਦੀ ਏਨੀ ਪ੍ਰਵਾਹ ਨੀ ਕਰੀਦੀ..!
ਕਈ ਵੇਰ ਕੱਲੀ ਬੈਠੀ ਸਰਕਾਰਾਂ ਨੂੰ ਕੋਸਣ ਲੱਗ ਜਾਇਆ ਕਰਦੀ..ਇਹ ਕਾਸੇ ਜੋਗੀਆਂ ਹੁੰਦੀਆਂ ਤਾਂ ਸਾਨੂੰ ਆਂਦਰਾਂ ਦੇ ਟੋਟੇ ਸੱਤ ਸਮੁੰਦਰ ਪਾਰ ਕਿਓਂ ਘੱਲਣੇ ਪੈਂਦੇ..ਕੱਚੀਆਂ ਸਲੇਟਾਂ..ਕੋਈ ਮਗਰ ਹੀ ਨਾ ਲਾ ਲਵੇ..ਜਿਥੇ ਰਹਿੰਦੀਆਂ ਨੇ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ..ਅੱਜ ਕੱਲ ਤੇ ਸੁਣਿਆ ਧੌਲੀ ਦਾਹੜੀ ਨੂੰ ਵੀ ਕੋਈ ਪ੍ਰਵਾਹ ਨਹੀਂ ਰਹੀ..!
ਹਮੇਸ਼ਾਂ ਇਹੋ ਧੁੜਕੂ ਲੱਗਾ ਰਹਿੰਦਾ..!
ਇੱਕ ਦਿਨ ਫੋਨ ਆਇਆ ਅਖ਼ੇ ਮੰਮੀ ਮੈਨੂੰ ਨੀਂਦਰ ਨੀ ਪੈਂਦੀ..ਇਥੇ ਮਾਹੌਲ ਬੜਾ ਅਜੀਬ ਏ..ਜਿੱਦਾਂ ਸੁਣਿਆ ਸੀ ਓਦਾਂ ਦੀ ਬਿਲਕੁਲ ਵੀ ਨਹੀਂ ਏ ਇਹ ਕਨੇਡਾ..ਨਾਲ ਰਹਿੰਦੀਆਂ ਦੀ ਬੜੀ ਵੱਖਰੀ ਸੋਚ ਏ..ਆਖਦੀਆਂ ਸਾਰੀਆਂ ਗੱਲਾਂ ਘਰੇ ਨੀ ਦੱਸੀਦੀਆਂ..ਪਰ ਮੈਂ ਤੇ ਜਦੋਂ ਤੀਕਰ ਤੈਨੂੰ ਇਕ ਇੱਕ ਗੱਲ ਨਾ ਦੱਸ ਲਵਾਂ..ਰੋਟੀ ਹਜਮ ਨੀ ਹੁੰਦੀ!
ਫੇਰ ਅਚਾਨਕ ਲੱਗਿਆ ਜਿੱਦਾਂ ਹੰਜੂ ਵਹਾਅ ਰਹੀ ਹੋਵੇ..ਛੇਤੀ ਨਾਲ ਆਖਿਆ ਕੇ ਹੁਣੇ ਵੀਡੀਓ ਕਾਲ ਲਾਵੇ…ਅੱਗਿਓਂ ਬਹਾਨਾ ਜਿਹਾ ਲਾ ਕੇ ਫੋਨ ਬੰਦ ਕਰ ਗਈ..!
ਉਸ ਦਿਨ ਮਗਰੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ