ਉਹ ਇਕ ਨਿੱਕੀ ਜਿਹੀ ਦੁਕਾਨ ਤੋ ਬਰੈਡ ਚੋਰੀ ਕਰਕੇ ਭੱਜਦਾ ਭੱਜਦਾ ਸ਼ਹਿਰ ਦੇ ਭੀੜ ਭੜੱਕੇ ਤੋ ਦੂਰ ਆ ਕੇ ਹਫਿਆ ਹੋਇਆ ਨਿੰਮ ਦੇ ਮੁੱਢ ਤੇ ਬੈਠ ਗਿਆ ਅਤੇ ਬਰੈਡ ਨੂੰ ਆਪਣੀ ਮਾਸ਼ੂਕ ਵਾਂਗ ਅੱਖਾਂ ਭਰਕੇ ਤੱਕਦਾ ਹੋਇਆ ਆਪਣੇ ਆਪ ਨੂੰ ਬੋਲਿਆ “ਬੱਲੇ ਬੌਬ ਅੱਜ ਤਾ ਬਾਪੂ ਨੂੰ ਦਿੱਤਾ ਕੌਲ ਵੀ ਪੁਗਾ ਦਿੱਤਾ ਤੇ ਢਿੱਡ ਭਰਨ ਲਈ ਬਰੈਡ ਵੀ ਮਿਲ ਗਿਆ”. ਆਪਣੇ ਢਿੱਡ ਦੀ ਭੁੱਖ ਮਿਟਾ ਉੱਥੇ ਹੀ ਭੁੰਜੇ ਘਾਹ ਤੇ ਲੇਟ ਗਿਆ ਤੇ ਫਿਰ ਅੱਧ ਸੁੱਤੇ ਦੇ ਖਿਆਲ ਚ ਆਇਆ ਕਿ ਕਿਵੇ ਉਸਦਾ ਬਾਪੂ ਉਸਨੂੰ ਆਪਣੀ ਖੂਨ ਪਸ਼ੀਨੇ ਨਾਲ ਸਿੰਜੀ ਅਮੀਰੀ ਦੇਣੀ ਚਾਹੁੰਦਾ ਸੀ ਪਰ ਉਹ ਆਪਣੇ ਬਾਪੂ ਵਾਂਗ ਦੌਲਤਮੰਦ ਬਣਦਾ ਚਾਹੁੰਦਾ ਸੀ ਕਿਉਂਕਿ ਦੌਲਤਮੰਦ ਖੁਦ ਕਮਾਉਂਦਾ, ਬਚਾਉਂਦਾ ਤੇ ਹੋਰਾਂ ਲਈ ਵੀ ਰੋਜ਼ਗਾਰ ਪੈਦਾ ਕਰਦਾ. ਜਦੋਂ ਅਠਾਰਾਂ ਵਰਿਆਂ ਦਾ ਹੋਇਆ ਤਾ ਬਾਪੂ ਨੇ ਆਪਣੀ ਕੁਰਸੀ ਦੇਣੀ ਚਾਹੀ ਤਾ ਉਹ ਸਭ ਕੁਝ ਪਿੱਛੇ ਛੱਡ ਇਸ ਅਣਜਾਣ ਸ਼ਹਿਰ ਚ ਦੌਲਤਮੰਦ ਬਣਨ ਆ ਗਿਆ ਪਰ ਬਾਪੂ ਨੇ ਆਉਣ ਲੱਗੇ ਤੋ ਵਾਅਦਾ ਲਿਆ ਸੀ ਉਸ ਤੋ ਬਈ “ਨਾਂ ਤੂੰ ਭੁੱਖ ਨਾਲ ਮਰੇਗਾ, ਨਾ ਕਦੇ ਭੀਖ ਮੰਗੇਗਾ”. ਕਈ ਦਿਨਾਂ ਤੋ ਕੰਮ ਦੀ ਤਲਾਸ਼ ਚ ਭਟਕ ਰਹੇ ਹੋਣ ਕਾਰਨ ਮੈਲਾ ਕੁਚੈਲਾ ਹੋ ਗਿਆ ਸੀ ਤੇ ਅੱਜ ਬਰੈਡ ਚੱਕ ਕੇ ਭੱਜਿਆ ਕਿਉਂਕਿ ਉਸਨੂੰ ਪਤਾ ਸੀ ਬਈ ਇਸ ਤਰਾਂ ਕਰਨ ਨਾਲ ਨਾ ਉਹ ਭੁੱਖਾ ਮਰੇਗਾ, ਨਾ ਮੰਗਤਾ ਬਣੇਗਾ ਅਤੇ ਦੌੜ ਚ ਉਹ ਬੇਸ਼ਕ ਜਿੱਤ ਜਾਵੇ ਪਰ ਆਪਣੀ ਜ਼ਮੀਰ ਹੱਥੋਂ ਹਾਰ ਜਾਵੇਗਾ ਤੇ ਫਿਰ ਜ਼ਮੀਰ ਨੂੰ ਉੱਪਰ ਚੁੱਕਣ ਲਈ ਉਹ ਕੁਝ ਵੀ ਕਰ ਜਾਵੇਗਾ. ਸੁੱਤਾ ਉੱਠ ਕੇ ਜਦੋਂ ਕੰਮ ਦੀ ਤਲਾਸ਼ ਚ ਆਪਣੇ ਕਦਮਾਂ ਵੱਲ ਦੇਖ ਤੁਰਿਆ ਜਾ ਰਿਹਾ ਸੀ ਤਾ ਉਸਦੇ ਦਿਲ ਨੇ ਕਿਹਾ “ਦੇਖ ਕਮਲ਼ਿਆਂ ਅਗਲਾ ਕਦਮ ਤਾ ਧਰਤੀ ਤੇ ਪੈਦਾ ਜਦੋਂ ਪਿਛਲਾ ਧਰਤੀ ਛੱਡਦਾ ਤੇ ਇਸਦਾ ਮਤਲਬ ਤੂੰ ਪਿਛਲਾ ਸਭ ਕੁਝ ਭੁੱਲ ਕੇ ਹੀ ਅੱਗੇ ਵਧੇਗਾ, ਬੈਠਿਆਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ