ਉਸਨੂੰ ਆਪਣੀ ਭੈਣ ਉੱਤੇ ਬੜੀ ਖਿਝ ਚੜ੍ਹਦੀ ਸੀ। ਸਾਰਾ ਦਿਨ ਉਹ ਚੀਕਾਂ ਮਾਰਦੀ, ਕਦੀ ਗੀਤ ਗਾਉਂਦੀ, ਕੱਪੜੇ ਪਾੜ ਲੈਂਦੀ। ਕੋਈ ਸੁਰਤੀ ਨਾ ਰਹਿੰਦੀ। ਕੱਚੇ ਕਮਰੇ ਵਿੱਚ ਉਸਦੇ ਸੌਣ ਲਈ ਇੱਕ ਬੋਰੀ ਵਿਛੀ ਹੋਈ ਸੀ, ਨਾਲ ਇੱਕ ਕੌਲੀ ਅਤੇ ਪਲੇਟ ਰੱਖੇ ਹੋਏ ਸਨ ਰੋਟੀ-ਟੁੱਕ ਖਾਣ ਲਈ। ਕਈ ਵਾਰੀ ਅੱਧੀ-ਅੱਧੀ ਰਾਤ ਨੂੰ ਉਸਦੀਆਂ ਚੀਕਾਂ ਸੁਣਦੀਆਂ ਸਨ। ਇੰਝ ਲੱਗਣਾ ਅਸਮਾਨ ਫਟ ਜਾਏਗਾ। ਉਸਨੇ ਰੋਣਾ, ਕੁਰਲਾਉਣਾ, ਤੜਪਣਾ….. ਪਤਾ ਨਹੀਂ ਕੀ ਮਹਿਸੂਸ ਕਰਦੀ ਸੀ ਉਹ? ਕੀ ਦਿਸਦਾ ਹੁੰਦਾ ਸੀ ਉਸਨੂੰ? ਕਿਹੜੀ ਬੀਮਾਰੀ ਜਾਂ ਸ਼ੈਅ ਉਸਦਾ ਪਿੱਛਾ ਨਹੀਂ ਸੀ ਛੱਡ ਰਹੀ।
ਇੱਕ ਦਿਨ ਉਹ ਬਿਨ੍ਹਾਂ ਕਿਸੇ ਨੂੰ ਦੱਸੇ-ਪੁੱਛੇ ਗਲੀਓਂ ਬਾਹਰ ਨਿਕਲ ਗਈ। ਨੱਚਦੀ-ਗਾਉਂਦੀ ਦੁਕਾਨਾਂ ਕੋਲ ਜਾ ਪਹੁੰਚੀ। ਮੁੰਡਿਆਂ ਨੇ ਦੋ-ਚਾਰ ਰੁਪਏ ਦੇ ਦਿੱਤੇ, ਗੀਤ ਸੁਣਾਉਣ ਨੂੰ ਕਿਹਾ। ਉਹ ਸਿੱਧਰੀ-ਪੱਧਰੀ ਵਿਚਾਰੀ ਗਾਉਂਦੀ ਰਹੀ, ਮੁੰਡੇ ਤਾੜੀਆਂ ਮਾਰ-ਮਾਰ ਹੱਸਦੇ ਰਹੇ।
ਉਹ ਵੀ ਕੀ ਕਰਦਾ?
ਕਿੰਨਾ ਕੁ ਜਰਦਾ?
ਜਵਾਨ ਕੁੜੀ ਅਜਿਹੀ ਹਾਲਤ ਵਿੱਚ ਸਾਂਭਣੀ ਸੌਖੀ ਨਹੀਂ ਸੀ।
ਕਈ ਵਾਰੀ ਰੋਂਦਾ, ਮੌਤ ਮੰਗਦਾ ਉਸਦੀ।
ਰੱਬਾ ਪਾ ਦੇ ਪਰਦਾ ਅਜਿਹੀ ਜ਼ਿੰਦਗੀ ਨਾਲੋਂ ਤਾਂ।
ਇੱਕ ਦਿਨ ਕੌੜਾ ਘੁੱਟ ਕਰ ਕੇ ਮੂੰਹ ਹਨ੍ਹੇਰੇ ਛੱਡ ਆਇਆ ਉਸਨੂੰ ਕਿੱਧਰੇ ਦੂਰ। ਪਿੰਡ ਵਾਲਿਆਂ ਨੂੰ ਸੂਹ ਨਾ ਲੱਗਣ ਦਿੱਤੀ ਕਿ ਕੀ ਕੀਤਾ? ਕੀ ਹੋਇਆ?
ਘਰ ਸੁੰਨਾ ਹੋ ਗਿਆ ਸੀ। ਬਿਲਕੁਲ ਖ਼ਾਮੋਸ਼।
ਘਰ ਵਿੱਚ ਬੱਸ ਦੋ ਹੀ ਤਾਂ ਜੀਅ ਸਨ, ਇੱਕ ਆਪ ਅਤੇ ਇੱਕ ਉਸਦੀ ਘਰਵਾਲੀ।
ਕਦੀ ਕਦੀ ਮਾੜੀ ਮੋਟੀ ਆਵਾਜ਼ ਸੁਣਦੀ ਉਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ