ਕਹਾਣੀ,,,, ਕਰਮਾਂ ਮਾਰੀ
,,,,,ਸਾਡੀ ਰੋਡ ਵੇਜ ਦੀ ਲਾਰੀ
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,,,,
ਬੱਸ ਸਫ਼ਰ ਦੀ ਗੱਲ ਸੁਣਦੇ ਹੀ ਉਪਰੋਕਤ ਤੁਕ ਦਿਮਾਗ ਵਿਚ ਘੁੰਮਣ ਲਗਦੀ ਹੈ। ਇਹ ਸਤਰਾਂ ਉਸ ਸਮੇਂ ਖੂਬ ਮਹੱਤਵ ਰੱਖਦੀਆਂ ਸਨ ਜਦੋਂ ਪਿੰਡਾਂ ਨੂੰ ਟਾਂਵੇ ਟਾਂਵੇ ਰੂਟ ਤੇ ਬੱਸਾਂ ਚਲਦੀਆਂ ਸਨ। ਤੇ ਬੱਸਾਂ ਦੀ ਹਾਲਤ ਵੀ ਖਸਤਾ ਸੀ। ਬੱਸਾਂ ਦੀ ਹਾਲਤ ਭਾਵੇਂ ਜੋ ਵੀ ਸੀ, ਪਰ ਬੱਸ ਦੀ ਸਵਾਰੀ ਕਰਨ ਦਾ ਚਾਅ ਘੱਟ ਨਹੀਂ ਹੁੰਦਾ ਸੀ। ਜਦੋਂ ਕਿਸੇ ਪ੍ਰਾਹੁਣੇ ਨੇ ਘਰ ਆਉਣਾ ਹੁੰਦਾ ਸੀ ਜਾਂ ਅਸੀਂ ਕਿਸੇ ਲਾਂਭੇ ਜਾਣਾ ਹੁੰਦਾ ਸੀ ਤਾਂ ਬੇਸਬਰੀ ਨਾਲ ਬੱਸ ਦੀ ਉਡੀਕ ਕਰੀਂ ਦੀ ਸੀ।
ਜਦੋਂ ਹੀ ਬੱਸ ਦੇ ਹਾਰਨ ਦੀ ਆਵਾਜ਼ ਕੰਨੀ ਪੈਂਦੀ ਸੀ ਤਾਂ ਝੱਟ ਬੱਸ ਵੱਲ ਸ਼ੂਟ ਵੱਟੀ ਦੀ ਸੀ। ਬੱਸ ਦੇ ਹਾਰਨ ਦੀ ਆਵਾਜ਼ ਵੀ ਐਨੀ ਹੁੰਦੀ ਸੀ ਕਿ ਪੂਰੇ ਪਿੰਡ ਵਿੱਚ ਸੁਣਾਈ ਦਿੰਦੀ ਸੀ। ਬੱਸ ਵੀ ਫਿਰ ਨੱਕੋ ਨੱਕ ਸਵਾਰੀਆਂ ਨਾਲ ਭਰੀ ਹੁੰਦੀ ਸੀ। ਹੁਣ ਭਾਵੇਂ ਸਮੇਂ ਨਾਲ ਆਵਾਜਾੲੀ ਦੇ ਸਾਧਨਾਂ ਦੀ ਭਰਮਾਰ ਹੈ। ਪਰ ਅਜੇ ਵੀ ਕਈ ਪਿੰਡ ਅਜਿਹੇ ਹਨ ਜਿਥੇ ਬੱਸ ਦੀ ਸਵਾਰੀ ਕਰਨ ਲਈ ਵੀ ਲੋਕ ਤਰਸ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਬੱਸ ਦਾ ਸਫ਼ਰ ਹੋਰ ਵੀ ਉਤਸੁਕਤਾ ਭਰਪੂਰ ਹੋ ਜਾਂਦਾ ਹੈ।
ਬੱਸ ਦਾ ਸਫ਼ਰ ਹਰ ਤਰ੍ਹਾਂ ਨਾਲ ਆਨੰਦਮਈ ਹੁੰਦਾ ਹੈ। ਬੱਸ ਸਫਰ ਦੌਰਾਨ ਅਸੀ ਮਨੁੱਖੀ ਜੀਵਨ ਨੂੰ ਡੂੰਘਾਈ ਨਾਲ ਪਰਖ ਸਕਦੇ ਹਾਂ। ਜੀਵਨ ਵਿਚ ਅਨੇਕ ਸੱਜਣ ਪੁਰਸ਼ਾਂ ਨਾਲ ਮਿਲਦੇ ਹਾਂ। ਬੱਸ ਸਫਰ ਦੌਰਾਨ ਸਾਨੂੰ ਦੇਸ਼ ਦੇ ਅਸਲ ਹਾਲਾਤ ਬਾਰੇ, ਦੇਸ਼ ਵਿਚ ਹੋ ਰਹੀ ਤਰੱਕੀ ਦੀ ਅਸਲ ਤਸਵੀਰ ਵੀ ਦਿਖਾਈ ਦਿੰਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਆਪਣੇ ਪਿੰਡ ਜਾ ਰਹੀ ਸੀ।
ਮੈਂ ਸੰਗਰੂਰ ਤੋਂ ਪਹਿਲਾਂ ਸੁਨਾਮ ਰੂਟ ਤੱਕ ਦੀ ਬੱਸ ਫੜੀ ਤੇ ਫਿਰ ਸੁਨਾਮ ਤੋਂ ਮਾਨਸਾ ਦੀ ਬੱਸ ਲੈਣੀ ਸੀ। ਮੈਨੂੰ ਸਫਰ ਦੌਰਾਨ ਅਲੱਗ ਅਲੱਗ ਰੂਟ ਤੱਕ ਦੀ ਬੱਸ ਲੈਣੀ ਪਸੰਦ ਕਿਉਂਕਿ ਲੰਮੇ ਰੂਟ ਦਾ ਸਫ਼ਰ ਮੈਂ ਤੈਅ ਨਹੀਂ ਕਰ ਸਕਦੀ, ਸੋ ਵਿਚ ਬ੍ਰੇਕ ਲੈ ਕੇ ਮੈਂ ਬੱਸ ਬਦਲਦੀ ਰਹਿੰਦੀ ਹਾਂ। ਮੈਂ ਜਦੋਂ ਸੰਗਰੂਰ ਤੋਂ ਸੁਨਾਮ ਲਈ ਬੱਸ ਫੜੀ ਤਾਂ ਬੱਸ ਸਭ ਪੜ੍ਹੀ ਲਿਖੀ ਜਨਤਾ ਨਾਲ ਭਰੀ ਸੀ ਸੋ ਬੱਸ ਵਿੱਚ ਇੱਕ ਦਮ ਸ਼ਾਂਤੀ ਸੀ, ਕੲੀ ਸਵਾਰੀਆਂ ਤਾਂ ਨੀਂਦ ਵੀ ਲੈ ਰਹੀਆਂ ਸਨ।
ਮੈਂ ਬੱਸ ਤੋਂ ਬਾਹਰ ਖੇਤਾਂ ਵਿਚ ਹਰੀਆਂ ਫ਼ਸਲਾਂ ਨੂੰ ਲਹਿਰਾਉਂਦੇ ਦੇਖਿਆ। ਫਿਰ ਮੈਂ ਸੁਨਾਮ ਤੋਂ ਜਦੋਂ ਮਾਨਸਾ ਰੂਟ ਦੀ ਬੱਸ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ