ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ ਲੰਘਦਾ ਕਰੇ ਸਾਡੇ ਕੋਲੋਂ ਇਕ ਦਿਨ ਅਸੀਂ ਰੋਕ ਲਿਆ ਕਿ ਸਾਡੇ ਨਾਲ ਵੀਡੀਓ ਬਣਾਉਣ ਵਿੱਚ ਮਦਦ ਕਰਵਾ ਦੇਵੇ ਕਹਿੰਦਾ ਮੈ ਹਾਲੇ ਹੋਰ ਟਿਫਨ ਦੇਣ ਜਾਣਾ ਕੁਝ ਇਧਰ ਉਧਰ ਦੀਆਂ ਗੱਲਾਂ ਪੁੱਛੀਆ ਤੇ ਪੜਦਾ ਏ ਕਹਿੰਦਾ ਬਾਰਵੀਂ ਵਿਚ ਤੇ ਉਹ ਆਪ ਹੀ ਘਰੋਂ ਖਾਣਾ ਬਣਾ ਕੇ ਡਿਲਵਰੀ ਕਰਦੇ ਨੇ ਉਹਦੀ ਮਾਤਾ ਬਣਾਉਦੀ ਏ ਤੇ ਉਹ ਡਿਲਵਰੀ ਕਰਦਾ ਇਸ ਵਾਰ ਲੌਕਡਾਊਨ ਦਾ ਟਾਇਮ ਹੋਣ ਕਾਰਨ ਇਕ ਮਹੀਨੇ ਦੀਆਂ ਛੁੱਟੀਆਂ ਹੋਈਆਂ ਸੀ। ਮੈ ਤੇ ਮੇਰਾ ਦੋਸਤ ਕਾਫੀ ਸਮੇਂ ਤੱਕ ਵੀਡੀਓ ਬਣਾਉਂਦੇ ਰਹੇ ਸੀ ਤੇ ਉਹ ਲੰਘ ਰਿਹਾ ਸੀ ਅਚਾਨਕ ਉਸਦੇ ਰਸਤੇ ਵਿੱਚ ਇਕ ਰਾਹਗੀਰ ਆ ਗਿਆ ਰਾਹਗੀਰ ਨੀ ਕਹੂ ਗਾ ਉਹ ਇਕ ਸਰਾਬੀ ਬੰਦਾ ਸੀ ਪੂਰਾ ਡੱਕਿਆ ਸਰਾਬ ਨਾਲ ਉਸਨੇ ਲੜਕੇ ਨੂੰ ਧੱਕੇ ਨਾਲ ਉਸਦੇ ਅੱਗੇ ਆ ਕੇ ਰੋਕ ਲਿਆ ਕਿ ਰੁਕ ਉਏ ਉਹ ਵੀ ਰੋਹਬ ਨਾਲ ਤੇ ਉਸਦਾ ਟਿਫਨ ਖੋਹਣ ਲੱਗਿਆ ਮੁੰਡਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਹ ਸਰਾਬੀ ਨੇ ਉਸ ਲੜਕੇ ਦੇ ਥੱਪੜ ਮਾਰਿਆ ਲੜਕਾ ਸੜਕ ਤੇ ਡਿੱਗ ਗਿਆ ਇਕ ਲੱਤ ਉਸਦੀ ਸਾਇਕਲ ਥੱਲੇ ਇਕ ਉੱਤੇ ਸਰਾਬੀ ਨੇ ਅੱਠ ਦਸ ਟਿਫਨਾ ਵਿਚੋਂ ਇਕ ਚੁੱਕ ਲਿਆ ਤੇ ਸੜਕ ਤੇ ਲੜਖੜਾਉਂਦੇ ਪੈਰਾਂ ਨਾਲ ਤੁਰਿਆ ਜਾਂਦਾ ਲੜਖੜਾਉਂਦੀ ਅਵਾਜ਼ ਵਿੱਚ ਗੀਤ ਗਾਉਂਦਾ ਜਾਣ ਲੱਗਿਆ ‘ਸਾਡਾ ਚੱਲ ਦਾ ਏ ਧੱਕਾ ਅਸੀਂ ਤਾਂ ਕਰਦੇ’ ਮੁੰਡਾ ਵਿਚਾਰਾ ਉੱਠਿਆ ਤੇ ਕੱਪੜੇ ਝਾੜਦਾ ਹੋਇਆ ਬੁੜਬੁੜਾਉਂਣ ਲੱਗਾ ਰੱਬਾ ਮੈ ਕਿਸੇ ਦਾ ਕੀ ਮਾੜਾ ਕੀਤਾ ਜੋ ਤੂੰ ਮੇਰੇ ਨਾਲ ਇਹ ਕੁਝ ਕਰਵਾ ਰਹਿਆ ਮੈ ਟਿਫਨ ਲਈ ਇਕ ਬੰਦੇ ਨੂੰ ਕੀ ਕਹੂੰ ਗਾ ਉਹ ਇਨ੍ਹਾਂ ਸੋਚ ਹੀ ਰਿਹਾ ਸੀ ਕਿ ਅਚਾਨਕ ਇੱਕ ਪਿੱਛੇ ਤੋਂ ਤੇਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ