ਕਰਤਾਰੇ ਦਾ ਕੁੱਕੜ… ✍️ਬਲਦੀਪ ਸਿੰਘ ਖੱਖ
ਮੱਗਰ ਸਿੰਘ ਖੇਤਾ ਤੋ ਘਰ ਆਇਆ ਤਾ ਦੇਖਿਆ ਕਿ ਉਸਦਾ ਪਾਲਤੂ ਕੁੱਤਾ ਗੁਵਾਢੀਆਂ ਦੇ ਕਰਤਾਰੇ ਦਾ ਕੁੱਕੜ ਮੂੰਹ ਵਿੱਚ ਪਾਕੇ ਚੁੱਕੀ ਫਿਰੇ..
ਮੱਗਰ ਸਿੰਘ ਨੇ ਛੇਤੀ ਨਾਲ ਕਿਸੇ ਤਰਾਂ ਕੁੱਤੇ ਦੇ ਮੂੰਹ ਚੋ ਕੁੱਕੜ ਨੂੰ ਛੱਡਾਇਆ, ਪਰ ਕੁੱਕੜ ਮਰ ਚੁੱਕਾ ਸੀ,
ਮੱਗਰ ਸਿੰਘ ਨੇ ਸੋਚਿਆ ਜੇਕਰ ਕਰਤਾਰੇ ਨੂੰ ਪਤਾ ਲੱਗ ਗਿਆ ਕਿ ਉਸਦਾ ਦਾ ਕੁੱਕੜ ਉਸਦੇ ਕੁੱਤੇ ਨੇ ਮਾਰਿਆ ਹੈ ਤਾ ਕਰਤਾਰਾ ਪੂਰਾ ਕਲੇਸ਼ ਖੜ੍ਹਾ ਕਰੂ…
ਮੱਗਰ ਸਿੰਘ ਨੇ ਛੇਤੀ-ਛੇਤੀ ਮਰੇ ਹੋਏ ਕੁੱਕੜ ਨਹਾ-ਧੁਵਾ ਕੇ ਇੱਕ ਦਮ ਸਾਫ ਸੁਥਰਾ ਕਰ ਉਸਦੇ ਚੰਗੀ ਤਰਾਂ ਨਾਲ ਖੰਭ ਸਵਾਰ ਬਣਾਕੇ, ਕਰਤਾਰੇ ਦੀ ਹਵੇਲੀ ਦੀ ਕੰਧ ਟੱਪ ਉੱਥੇ ਬਣੇ ਕੁੱਕੜਾਂ ਵਾਲੇ ਆਲੇ (ਖੁੱਡੇ) ਦੇ ਅੰਦਰ ਰੱਖ ਆਇਆ, ਤਾਂ ਕਿ ਕਰਤਾਰੇ ਨੂੰ ਲੱਗੇ ਕਿ ਕੁੱਕੜ ਦੀ ਮੋਤ ਕੁਦਰਤੀ ਹੋਈ ਹੈ.
ਅਗਲੀ ਸਵੇਰ ਖੇਤਾ ਨੂੰ ਜਾਂਦੀਆਂ ਪਹਿ ਉੱਤੇ ਮੱਗਰ ਸਿੰਘ ਨੂੰ ਕਰਤਾਰਾ ਮਿਲ ਗਿਆ, ਕਰਤਾਰਾ ਨੂੰ ਵੇਖਕੇ ਮੱਗਰ ਬੋਲਿਆ, “ਕਿ ਹਾਲ ਨੇ ਭਾਉ ਕਰਤਾਰ ਸਿਆਂ?”
“ਬੱਸ ਠੀਕ ਆ ਮੱਗਰ ਸਿਆਂ, ਤੂੰ ਆਪਣੀ ਸੁਣਾ?” ਕਰਤਾਰੇ ਨੇ ਠੰਡੇ ਜੇਹਿ ਲਹਿਜੇ ਚ ਬੋਲਿਆ।
ਬਸ ਭਾਊ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ