ਮਿੰਨੀ ਕਹਾਣੀ
ਕਸੂਰ
“ਸੁਣੋ, ਸਾਰੀ ਰਾਤ ਚੈਟ ਕਰਨੀ ਆਂ ਅੱਜ । ਤੁਸੀਂ ਬਸ ਫਰੀ ਹੋ ਕੇ ਮੈਨੂੰ ਮੈਸੇਜ ਕਰੋ ।” “ਪਰ ਯਾਰ ! ਤੈਨੂੰ ਕਿੰਨੀ ਵਾਰ ਦੱਸਿਆ ਕਿ ਰਾਤ ਨੂੰ ਪਤਨੀ ਤੇ ਬੱਚੇ ਕੋਲ ਹੁੰਦੇ, ਕਿੱਦਾਂ ਕਰਾਂਗੇ ਚੈਟਿੰਗ?” “ਮੈਨੂੰ ਨੀਂ ਪਤਾ ,ਜੋ ਮਰਜ਼ੀ ਕਰੋ । ਜੇ ਮੇਰੇ ਨਾਲ ਰਿਸ਼ਤਾ ਬਣਾਇਆ ਤਾਂ ਨਿਭਾਉਣਾ ਵੀ ਪਵੇਗਾ ਤੇ ਤੁਹਾਨੂੰ ਪਤਾ ਜਦ ਅਗਲੇ ਦਿਨ ਛੁੱਟੀ ਹੁੰਦੀ ਆ, ਮੈਂ ਤੁਹਾਡੇ ਨਾਲ ਗੱਲ ਕਰਨੀ ਈ ਹੁੰਦੀ ਐ । ਬਸ ਮੈਨੂੰ ਕੁਝ ਨਹੀਂ ਪਤਾ ਬਾਕੀ ਆਪੇ ਦੇਖੋ।”
ਮੈਸੇਜ ਚੈਟ ਕਰਕੇ ਅਜੇ ਸੁਰਜੀਤ ਨੇ ਮੋਬਾਇਲ ਰੱਖਿਆ ਹੀ ਸੀ ਕਿ ਉਸ ਦੀ ਪਤਨੀ ਮੁਸਕਰਾਉਂਦੀ ਹੋਈ ਉਸ ਲਈ ਰਾਤ ਦੀ ਗਰਮ -ਗਰਮ ਰੋਟੀ ਬਣਾ ਕੇ ਲੈ ਆਈ । ਤੇ ਕੋਲ ਬੈਠ ਕੇ ਗੱਲਾਂ ਕਰਨ ਲੱਗੀ।
ਰੋਟੀ ਖਾਂਦੇ- ਖਾਂਦੇ ਸੁਰਜੀਤ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ‘ਅੱਜ ਮੈਨੂੰ ਦਫ਼ਤਰ ਦਾ ਬਹੁਤ ਕੰਮ ਹੈ ਇਸ ਲਈ ਮੈਂ ਦੂਸਰੇ ਕਮਰੇ ਵਿੱਚ ਸੌਂਵਾਂਗਾ ।’
“ਕੀ ਦਫ਼ਤਰ ਦਾ ਕੰਮ? ਸਵੇਰੇ ਦੇ ਹੁਣ ਘਰ ਵੜੇ ਓ । ਤੇ ਉਹ ਵੀ ਹੁਣ ਅਲੱਗ ਕਮਰੇ ਵਿੱਚ ਸੌਣਾ । ਇਹ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ