ਉਹ ਅਕਸਰ ਮੇਰੇ ਕੋਲੋ ਆਉਂਦੀ ਹੁੰਦੀ ਸੀ। ਅੱਜ ਵੀ ਆਈ ਪਰ ਅੱਜ ਅਵਾਜ਼ ਵਿੱਚ ਪਹਿਲਾਂ ਵਰਗੀ ਰਵਾਨਗੀ ਨਹੀਂ ਸੀ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੰਦਰੋ ਟੁੱਟੀ ਹੋਵੇ।ਮੇਰੀ ਆਦਤ ਤਾਂ ਨਹੀਂ ਹੈ ਕਿਸੇ ਦੇ ਘਰ ਬਾਰੇ ਜਾਨਣ ਦੀ, ਪਰ ਅੱਜ ਉਸ ਨੂੰ ਵੇਖ ਕੇ ਝੱਕਦਿਆਂ ਹੋਇਆ ਪੁੱਛ ਹੀ ਲਿਆ ਕਿ ਕਿਵੇਂ ਹੈ ਸਭ? ਘਰ ਵਿੱਚ ਸਾਰੇ ਠੀਕ-ਠਾਕ ਤਾਂ ਹਨ?
ਮੇਰੇ ਏਨਾ ਪੁੱਛਦਿਆ ਸਾਰ ਹੀ ਉਸ ਦੇ ਸਬਰ ਦਾ ਪਿਆਲਾ ਛਲਕ ਪਿਆ ਸੀ ,ਜੋ ਉਸ ਨੇ ਪਤਾ ਨਹੀਂ ਕਦੋਂ ਦਾ ਸਾਂਭਿਆ ਹੋਇਆ ਸੀ।ਉਹ ਫੁੱਟ-ਫੁੱਟ ਕੇ ਰੋ ਪਈ। ਮੇਰੇ ਧਰਾਸ ਦੇਣ ‘ਤੇ ਵੀ ਉਸ ਦੇ ਭਾਵ ਉੱਛਲਦੇ ਜਾ ਰਹੇ ਸਨ।ਕਾਫੀ ਚਿਰ ਬਾਅਦ ਥੋੜੀ ਸਹੀ ਹੋਈ ਅਤੇ ਫਿਰ ਆਪਣੀ ਗਾਥਾ ਸ਼ੁਰੂ ਕਰ ਬੈਠੀ।
ਉਸਦਾ ਪਤੀ ਵਿਦੇਸ਼ ਵਿੱਚ ਹੈ। ਇੱਕ ਪੁੱਤਰ ਵੀ ਵਿਦੇਸ਼ ਭੇਜ ਦਿੱਤਾ। ਕੋਲ ਇੱਕ ਧੀ ਅਤੇ ਪੁੱਤਰ ਹੋਰ ਹਨ। ਧੀ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ। ਉਸਦੀ ਲਾਡਲੀ ਧੀ ਉਸਨੂੰ ਸਾਹਾਂ ਵਾਂਗ ਪਿਆਰੀ ਲੱਗਦੀ ਸੀ।
ਉਸਦੀ ਧੀ ਬੀ.ਐਸ. ਈ. ਨਰਸਿੰਗ ਕਰਦੀ ਸੀ। ਅਖੀਰਲਾ ਸਾਲ ਸੀ। ਬੜੀ ਖੁਸ਼ ਸੀ ਕਿ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਧੀ ਦਾ ਵਿਆਹ ਕਰੇਗੀ। ਜਿਵੇਂ ਅਕਸਰ ਮਾਪਿਆ ਦੀ ਰੀਝ ਹੁੰਦੀ ਹੈ, ਉਸਦੀ ਵੀ ਇਹ ਰੀਝ ਸੀ। ਚੰਗਾ ਮੁੰਡਾ ਮਿਲ ਵੀ ਗਿਆ। ਘਰੋਂ ਕਾਫੀ ਸੌਖੇ ਸਨ ਮੁੰਡੇ ਵਾਲੇ। ਮੁੰਡਾ ਵਿਦੇਸ਼ ਵਿੱਚ ਰਹਿੰਦਾ ਸੀ। ਕੁੜੀ ਵਾਂਗ ਮੁੰਡਾ ਵੀ ਰੱਜ ਕੇ ਸੋਹਣਾ ਸੀ।
ਅਖੀਰਲੇ ਸਮੈਸਟਰ ਦੇ ਪੇਪਰ ਦੇਣ ਤੋਂ ਬਾਅਦ ਧੀ ਮਾਂ ਕੋਲ ਘਰ ਆਈ। ਸਭ ਖੁਸ਼ ਸਨ ਅਤੇ ਹੁਣ ਉਸਦੀ ਮੰਗਣੀ ਦੀ ਤਿਆਰੀ ਵਿੱਚ ਮਸਤ ਸਨ। ਕੁੜੀ ਦੀ ਰੀਝ ਮੁਤਾਬਕ ਹਰ ਮਨਪਸੰਦ ਚੀਜ਼ ਅਤੇ ਕੱਪੜੇ ਆਦਿ ਚਾਵਾਂ ਨਾਲ ਖਰੀਦੇ ਗਏ। ਮੰਗਣੀ ਵਾਲੇ ਦਿਨ ਕੁੜੀ ਤਿਆਰ ਹੋ ਕੇ ਹੋਰ ਵੀ ਸੋਹਣੀ ਲੱਗ ਰਹੀ ਸੀ। ਮਾਂ ਨੇ ਸਾਰੇ ਕੰਮ ਚਾਵਾਂ ਨਾਲ ਕੀਤੇ। ਮੰਗਣੀ ਹੋ ਗਈ ਸੀ। ਦੋਵੇਂ ਧਿਰਾਂ ਬਹੁਤ ਖੁਸ਼ ਸਨ। ਵਿਆਹ ਦਾ ਦਿਨ ਵੀ ਮਿੱਥ ਲਿਆ ਗਿਆ। ਮੁੰਡੇ ਮੁਤਾਬਕ ਛੇ ਮਹੀਨੇ ਬਾਅਦ ਆ ਕੇ ਕੁੜੀ ਨੂੰ ਵਿਆਹ ਕੇ ਆਪਣੇ ਨਾਲ ਹੀ ਲੈ ਜਾਵੇਗਾ।
ਘਰ ਆ ਕੇ ਕੁੜੀ ਫਿਰ ਹੋਸਟਲ ਜਾਣ ਲਈ ਤਿਆਰ ਹੋ ਗਈ।ਉਸਦੇ ਕਹਿਣ ਮੁਤਾਬਕ ਕਿ ਤਿੰਨ ਮਹੀਨੇ ਦੀ ਟ੍ਰੇਨਿੰਗ ਲੱਗਣੀ ਹੈ। ਅਗਲੇ ਦਿਨ ਕੁੜੀ ਘਰੋਂ ਚਲੀ ਗਈ। ਫੋਨ ‘ਤੇ ਅਕਸਰ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਸਮਾਂ ਵਧੀਆ ਚੱਲ ਰਿਹਾ ਸੀ।
ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ