‘ਨਾਜ਼’ ਮਾਪਿਆਂ ਦੀ ਲਾਡਲੀ ਧੀ,ਪੜ੍ਹੀ ਲਿਖੀ ਤੇ ਸੁਨੱਖੀ ਵੀ।ਵੇਲ਼ਾ ਆਉਣ ਤੇ ਸਭ ਹੀ ਤੋਰਦੇ ਤੇ ਓਹ ਵੀ ਵਿਦਾ ਹੋਈ।ਕੁਝ ਵਿਛੋੜੇ ਦਾ ਦੁੱਖ ਤੇ ਕੁਝ ਨਵੀਂ ਜ਼ਿੰਦਗੀ ਦੇ ਚਾਅ ਅਰਮਾਨ ਲੈ ਕੇ ਸਹੁਰੇ ਘਰ ਆਈ।ਸੋਹਣੇ ਜੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਨਣ ਦੀ ਚਾਹ ਸੀ ਓਹਦੇ ਦਿਲ ‘ਚ!ਭਰੇ ਪੂਰੇ ਪਰਿਵਾਰ ‘ਚ ਸਾਰੇ ਉਹਨੂੰ ਚੰਗੇ ਲੱਗੇ।ਪਰ ਹੌਲ਼ੀ ਹੌਲ਼ੀ ਕੁਝ ਪਰਤਾਂ ਉੱਘੜਨ ਲੱਗੀਆਂ ।
ਮਾਸੀ ਦੀ ਕੁੜੀ ਦਾ ਵਿਆਹ ਆਇਆ ।ਸੱਸ ਬੋਲੀ,”ਜਾਣਾ ਤਾਂ ਕੱਲੀ ਜਾ ਆ।”
“ਇਉਂ ਵੀ ਹੁੰਦਾ ਕਦੇ?ਚੱਲ ਇਹਨਾਂ ਦੇ ਹੁੰਦਾ ਹੋਣਾ!” ਸੋਚ ਕੇ ਓਹ ਮਨ ਮਸੋਸ ਕੇ ਰਹਿ ਗਈ।ਵਿਆਹ ਵਿੱਚ ਆਪਣੇ ਪਰਿਵਾਰ ਨਾਲ਼ ਆਈਆਂ ਭੈਣਾਂ ਨੂੰ ਦੇਖ ਕੇ ਉਦਾਸੀ ਲੁਕਾਉੰਦੀ ਰਹੀ।
ਸਕੇ ਭਰਾ ਦੇ ਵਿਆਹ ਤੇ ਸੱਸ ਨੇ ਹੋਰ ਬਹਾਨਾ ਬਣਾ ਲਿਆ।’ਨਾਜ਼’ ਨੂੰ ਕੱਲੀ ਤੋਰ ਕੇ ਆਪ ਮੌਕੇ ਤੇ ਪਹੁੰਚੇ ।
ਪੇਕੇ ਜਾਣ ਦੀ ਗੱਲ ਕਰਦੀ ਤਾਂ ਸੌ ਗੱਲਾਂ ਬੋਲਦੀ,”ਰੋਜ ਰੋਜ ਪੇਕੇ ਜਾ ਕੇ ਕੀ ਕਰਨਾ ਹੁੰਦਾ?”ਕਈ ਮਹੀਨਿਆਂ ਮਗਰੋਂ ਜਾਣਾ ਵੀ ਓਹਨੂੰ ‘ਰੋਜ਼’ ਹੀ ਜਾਪਦਾ।
ਜਦੋਂ ਕੋਈ ਸੋਹਣਾ ਕੱਪੜਾ ਲੱਤਾ ਪਾਉਣਾ ਤਾਂ ਨਾਲ਼ ਦੀ ਨਾਲ਼ ਟੋਕ ਦਿੰਦੀ,”ਨਿੱਤ ਨਵੇਂ ਸੂਟ?ਘਰ ਤਾਂ ਨੀਂ ਪੱਟਣਾ ?” ਤੇ ‘ਨਾਜ਼’ ਦੀ ਮੁਸਕਰਾਹਟ ਗਾਇਬ ਹੋ ਜਾਂਦੀ।
ਨਿਆਣਿਅਾਂ ਨੂੰ ਲਾਡ ਲਡਾਉਂਦੀ ‘ਨਾਜ਼’ ਵੀ ਓਹਨੂੰ ਚੰਗੀ ਨਾ ਲਗਦੀ।
“ਲੈ ਤੇਰੇ ਜੱਗ ਤੋਂ ਨਿਆਰੇ ਨਿਆਣੇ?ਅਸੀਂ ਤਾਂ ਕਦੇ ਨੀੰ ਕੀਤੇ ਏਹੋ ਜੇ ਨਖਰੇ..।”
ਨਾ ਅਪਣੀ ਮਰਜੀ ਨਾਲ਼ ਕੁਝ ਬਣਾ ਸਕਦੀ ਤੇ ਨਾ ਖਾ ਸਕਦੀ।ਭੁੱਖ ਹੀ ਮਰ ਜਾਂਦੀ ਜਦੋਂ ਸੱਸ ਕਹਿੰਦੀ,”ਅਸੀਂ ਤਾਂ ਨੀੰ ਏਹ ਕੁਝ ਖਾਂਦੇ!”
ਨਾਜ਼ ਦੇ ਪੇਕਿਆਂ ਤੋਂ ਕੋਈ ਆਉਂਦਾ ਤਾਂ ਸੜ ਬਲ਼ ਜਾਂਦੀ ।ਗੱਲ ਗੱਲ ਤੇ ਹਰਖਣਾ ਤੇ ਬੋਲਣਾ ਤਾਂ ਓਹਦਾ ਸੁਭਾਅ ਹੀ ਸੀ।ਪਰ ‘ਨਾਜ਼ ‘ ਵਿਚਾਰੀ ਚੁੱਪਚਾਪ ਬਰਦਾਸ਼ਤ ਕਰਦੀ ,ਕੰਮ ਕਰਦੀ ਰਹਿੰਦੀ ।ਬੁਰਾ ਤਾਂ ਲਗਦਾ ਪਰ ਅੰਦਰੋ ਅੰਦਰੀ ਧੁਖਦੀ ਰਹਿੰਦੀ ।
ਘਰ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ