ਕਾਤਿਲ
ਮੈਨੂੰ ਪੱਕਾ ਯਕੀਨ ਸੀ ਕੇ ਉਸਨੇ ਮੈਥੋਂ ਸੌ ਦਾ ਨੋਟ ਫੜਿਆ ਹੈ..
ਹੁਣ ਪੰਜਾਹਾਂ ਦੀ ਸਬਜੀ ਤੁਲਵਾ ਜਦੋਂ ਆਪਣਾ ਪੰਜਾਹ ਰੁਪਏ ਦਾ ਬਕਾਇਆ ਮੰਗਿਆ ਤਾਂ ਆਖਣ ਲੱਗਾ ਬੀਬੀ ਜੀ “ਅੱਲਾ ਕਸਮ” ਆਪ ਨੇ ਮੁਝੇ ਕੋਈ ਪੈਸੇ ਦੀਏ ਹੀ ਨਹੀਂ..ਆਪ ਅੱਛੇ ਸੇ ਯਾਦ ਕੀਜੀਏ..”
ਮੈਂ ਇੱਕ ਵਾਰ ਫੇਰ ਆਪਣਾ ਪਰਸ ਚੰਗੀ ਤਰਾਂ ਵੇਖਿਆ..
ਕੁਝ ਚਿਰ ਪਹਿਲਾ ਹੀ ਤਾਂ ਸੌ ਸੌ ਦੇ ਦੋ ਨੋਟ ਮੈਂ ਆਪ ਵੇਖੇ ਸਨ..ਹੁਣ ਤਾਂ ਅੰਦਰ ਸਿਰਫ ਇੱਕੋ ਨੋਟ ਹੀ ਸੀ..!
ਮੈਂ ਇੱਕ ਵਾਰ ਫੇਰ ਗੁੱਸੇ ਵਿਚ ਆ ਗਈ..”ਮੁਸਲਮਾਨ ਹੋ ਕੇ ਅੱਲਾ ਦੀ ਝੂਠੀ ਕਸਮ ਖਾਂਦਾ ਏ..ਰੱਬ ਦਾ ਖੌਫ ਖਾ ਕੁਝ..”
ਏਨੇ ਨੂੰ ਆਲੇ ਦਵਾਲੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ..
ਅਚਾਨਕ ਹੀ ਭੀੜ ਵਿਚੋਂ ਇਕ ਹੌਲੀ ਜਿਹੀ ਉਮਰ ਦਾ ਮੁੰਡਾ ਨਿੱਕਲਿਆ..
ਉਸਨੂੰ ਸ਼ਾਇਦ ਸਾਰੀ ਗੱਲ ਪਤਾ ਸੀ..ਉਸਨੇ ਆਉਂਦਿਆਂ ਹੀ ਉਸਨੂੰ ਜ਼ੋਰ ਦਾ ਥੱਪੜ ਮਾਰਿਆ..ਉਹ ਕਿੰਨੀ ਦੂਰ ਜਾ ਡਿੱਗਾ..!
ਫੇਰ ਉਸਨੇ ਉਸਦੇ ਗੱਲੇ ਵਿਚੋਂ ਕਿੰਨੇ ਸਾਰੇ ਨੋਟ ਕੱਢੇ..
ਮੈਨੂੰ ਪੰਜਾਹਾਂ ਦਾ ਨੋਟ ਫੜਾਉਣਾ ਹੋਇਆ ਆਖਣ ਲੱਗਾ ਤੁਸੀਂ ਹੁਣ ਜਾਓ..ਅਸੀ ਭੇਜਦੇ ਹਾਂ ਇਸ ਗੱਦਾਰ ਨੂੰ ਪਾਕਿਸਤਾਨ..!
ਬਾਕੀ ਦੇ ਸਾਰੇ ਪੈਸੇ ਉਸਨੇ ਮੇਰੇ ਸਾਮਣੇ ਹੀ ਆਪਣੀ ਜੇਬ ਵਿਚ ਪਾ ਲਏ..
ਮੈਂ ਆਖਣਾ ਚਾਹਿਆ ਕੇ ਤੂੰ ਗਲਤ ਕਰ ਰਿਹਾ ਪਰ ਮੇਰੀ ਪੇਸ਼ ਨਾ ਗਈ..ਫੇਰ ਕਿੰਨੀ ਸਾਰੀ ਭੀੜ ਨੇ ਉਸ ਸਬਜੀ ਵਾਲੇ ਨੂੰ ਘੇਰ ਲਿਆ..!
ਰੌਲਾ ਪੈਂਦਾ ਵੇਖ ਰਿਖਸ਼ੇ ਵਾਲਾ ਕਾਹਲਾ ਪੈ ਗਿਆ..ਘਰੇ ਜਾਂਦੀ ਹੋਈ ਸੋਚ ਹੀ ਰਹੀ ਸਾਂ ਕੇ ਦੋਹਾਂ...
...
ਵਿਚੋਂ ਵੱਡਾ ਚੋਰ ਕੌਣ ਸੀ..?
ਅਚਾਨਕ ਹੀ ਖਿਆਲ ਆਇਆ..
ਪਰਸ ਵਿਚ ਰਖਿਆ ਇੱਕ ਹੋਰ ਨਿੱਕਾ ਪਰਸ ਖੋਹਲ ਉਸਨੂੰ ਵੇਖਣ ਲੱਗੀ..
ਅੰਦਰ ਖੂੰਜੇ ਵਿਚ ਸੌ ਦਾ ਇੱਕ ਨੋਟ ਵੇਖ ਆਂਦਰਾਂ ਨੂੰ ਕਾਹਲ ਜਿਹੀ ਪਈ..ਰਿਕਸ਼ੇ ਵਾਲੇ ਨੂੰ ਆਖਿਆ ਹੁਣੇ ਹੀ ਵਾਪਿਸ ਮੋੜ ਤੇ ਮੈਨੂੰ ਓਥੇ ਲੈ ਕੇ ਚੱਲ..!
ਓਥੇ ਅੱਪੜੀ ਤਾਂ ਭੀੜ ਖਿੰਡ ਚੁਕੀ ਸੀ..
ਉਹ ਸਬਜੀ ਵਾਲਾ ਵੀ ਓਥੇ ਨਹੀਂ ਸੀ ਦਿਸ ਰਿਹਾ..
ਬਸ ਖਿੱਲਰੀ ਹੋਈ ਸਬਜੀ ਅਤੇ ਪੁੱਠੀ ਹੋਈ ਉਸਦੀ ਰੇਹੜੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ..!
ਹੁਣ ਮੈਨੂੰ ਆਪਣਾ ਆਪ ਚੋਰ ਵੀ ਤੇ ਕਾਤਿਲ ਵੀ ਲੱਗ ਰਿਹਾ ਸੀ..
ਸਾਰੀ ਉਮਰ ਵੈਸ਼ਨੂੰ ਭੋਜਨ ਖਾਣ ਵਾਲੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂ ਇੱਕ ਜਿਉਂਦਾ ਜਾਗਦਾ ਇਨਸਾਨ ਨਿਗਲ ਗਈ ਹੋਵਾਂ..!
ਸੋ ਦੋਸਤੋ ਇਹ ਤਾਂ ਸੀ ਲੰਘੇ ਮਾਰਚ ਦੇਸ਼ ਦੇ ਕੁਝ ਹਿੱਸਿਆਂ ਵਿਚ ਵਗੀ ਜਨੂੰਨੀ ਹਨੇਰੀ ਦੇ ਦੌਰਾਨ ਵਾਪਰੀ ਇੱਕ ਸੱਚੀ ਘਟਨਾ ਦਾ ਵੇਰਵਾ ਪਰ ਸਵੈ-ਚਿੰਤਨ ਕੀਤਿਆਂ ਏਨੀ ਗੱਲ ਤੇ ਸਾਫ ਹੋ ਜਾਂਦੀ ਏ ਕੇ ਸਾਡੇ ਆਪਣੇ ਘਰਾਂ ਵਿਚ ਜਦੋਂ ਕਦੇ ਕੋਈ ਕੀਮਤੀ ਚੀਜ ਅੱਖੋਂ ਓਹਲੇ ਹੋ ਜਾਵੇ ਤਾਂ ਪਹਿਲਾ ਸ਼ੱਕ ਚਿਰਾਂ ਤੋਂ ਪੋਚੇ ਲਾਉਂਦੀ ਕੰਮ ਵਾਲੀ ਤੇ ਹੀ ਜਾਂਦਾ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮੂੰਹ ਨੇਰੇ ਦਾ ਤਿੰਨ ਚਾਰ ਵਜੇ ਦਾ ਟੈਮ… ਘਰਾਂ ਦੀਆਂ ਕੰਧੋਲੀਆਂ ਤੋਂ ਉੱਠਦਾ ਧੂੰਆ… ਵਾਰੀ ਲੋਟ ਗਰਮ ਪਾਣੀ ਆਲੇ ਪਤੀਲੇ ਥੱਲੇ ਛਟੀਆਂ ਦਾ ਝੋਕਾ… ਪਾਣੀ ਆਲੀ ਬਾਲਟੀ ਚੱਕ ਨਹੌਣ ਆਲੇ ਅੱਲੀਂ… ਨਹਾ ਧੋਕੇ ਸਿਰ ਰਮਾਲਾਂ ਬੰਨ ਤੇ ਪਾਕੇ ਕੋਟੀ ਸਵਾਟਰਾਂ ਗੁਰੂਘਰ ਜਾਣ ਦੀ ਤਿਆਰੀ… ਪਾਠੀ ਸਿੰਘ ਦੀ ਰਾਗਾਂ ਚ ਪੜ੍ਹਦੇ Continue Reading »
1947 ਦੇ ਦੰਗਿਆਂ ‘ਚ ਅਨਾਥ ਹੋਈ ਸਿੱਖ ਔਰਤ ਦਾ ਪਾਲਣ ਪੋਸ਼ਣ ਪਾਕਿਸਤਾਨੀ ਮੁਸਲਿਮ ਪਰਿਵਾਰ ਨੇ ਕੀਤਾ, 75 ਸਾਲਾਂ ਬਾਅਦ ਆਪਣੇ ਭਰਾਵਾਂ ਨਾਲ ਮਿਲਕੇ ਰੋਈ…. ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। 1947 ‘ਚ ਦੇਸ਼ ਦੀ ਵੰਡ ਵੇਲੇ ਫੈਲੀ ਫਿਰਕੂ ਹਿੰਸਾ ‘ਚ ਆਪਣੇ ਪਰਿਵਾਰ ਤੋਂ ਵਿਛੜ ਚੁੱਕੀ ਇਹ ਔਰਤ 75 ਸਾਲਾਂ ਬਾਅਦ Continue Reading »
ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ – ਇਕ ਵਾਰ ਇਕ ਪ੍ਰੋਫੈਸਰ ਸਕੂਲ ਵਿੱਚ ਪੜਾਓਣ ਜਾਂਦੇ ਹਨ। ਓਹ ਨਵੇਂ ਨੌਕਰੀ ਉਪਰ ਲੱਗੇ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੇਖਦੇ ਹਨ ਕਿ ਬਾਕੀ ਸਭ ਵਿਦਿਆਰਥੀ ਤਾਂ ਓਨਾ ਦੇ ਲੈਕਚਰ ਬਹੁਤ ਖੁੱਸ਼ ਹੋ ਕੇ ਸੁਣਦੇ ਹਨ। ਪਰ ਇਕ ਵਿਦਿਆਰਥੀ ਹੈ ਜੋ ਹਮੇਸ਼ਾਂ ਉਦਾਸ ਬੈਠਾ ਰਹਿੰਦਾ ਹੈ। Continue Reading »
ਬਖਸ਼ਿਸ਼ (ਭਾਗ-ਦੂਜਾ)————— ਮਾਂ ਨੇ ਚੋਰ ਅੱਖ ਨਾਲ ਨਹਾਉਣ ਵਾਲੇ ਵੱਲ ਦੇਖਿਆ। ਬੱਤੀ ਜਗ ਰਹੀ ਸੀ ਤੇ ਪਾਣੀ ਦੀ ਆਵਾਜ ਵੀ ਆ ਰਹੀ ਸੀ। ਜਵਾਕ ਵੀ ਬੁੱਕਲ ਦਾ ਨਿੱਘ ਪਾ ਊਂਘਣ ਲੱਗ ਪਿਆ ਸੀ। ਮਾਂ ਨੇ ਜਵਾਕ ਦਾ ਪੋਤੜਾ ਟਟੋਲ ਕੇ ਦੇਖਿਆ, ਗਿੱਲਾ ਵੀ ਸੀ ਬਦਲਣ ਦੀ ਸੋਚਣ ਲੱਗੀ ਪਰ ਉਸਦਾ Continue Reading »
ਅੱਧਾ ਦਰਵਾਜਾ ਖੋਲ ਕੇ ਓਹ ਜਦੋਂ ਮੈਨੂੰ ਗਲੀ ਵਿੱਚ ਖੜੇ ਨੂੰ ਦੇਖਿਆ ਕਰਦੀ ਸੀ ਤਾਂ ਉਸਦੀ ਤਿੱਖੀ ਨਜ਼ਰ ਰੂਹ ਤੱਕ ਜਾ ਪਹੁੰਚਦੀ ਸੀ। ਮੈਂ ਉਸਨੂੰ ਪਹਿਲੀ ਵਾਰ ਸਾਡੀ ਰਿਸ਼ਤੇਦਾਰੀ ਦੇ ਇਕ ਵਿਆਹ ਵਿੱਚ ਦੇਖਿਆ ਸੀ। ਸਾਡੀ ਨਜ਼ਰ ਮਿਲੀ ਤੇ ਉਸਨੇ ਅਚਾਨਕ ਮੂੰਹ ਫੇਰ ਲਿਆ। ਮੈਂ ਦੇਖਦਾ ਰਿਹਾ। ਉਸਨੇ ਫੇਰ ਦੇਖਿਆ Continue Reading »
“ਇਹ ਸਾਲ਼ੇ ਮੁਸਲੇ ਮੇਰੇ ਹਵਾਲੇ ਕਰ ਦਿਉ, ਮੈਂ ਏਹ ਹੱਦ ‘ਤੇ ਲਜਾਕੇ ਆਪ ਵੱਢਣੇ ਆ ਤਾਂ ਕਿ ਲਹੌਰ ਚੀਕਾਂ ਸੁਣਨ ਇਹਨਾਂ ਦੀਆਂ! ਸਾਡੇ ਭੈਣ-ਭਰਾ ਮਾਰੇ ਆ ਇਹਨਾਂ ਨੇ, ਇਹ ਵੀ ਡੱਕਰੇ ਕਰ-ਕਰ ਕੇ ਨਾ ਮਾਰੇ ਤਾਂ ਮੇਰਾ ਨਾਂ ਵਟਾ ਦਿਉ!” ਜਦੋਂ ਬਿੱਕਰ ਗੱਜਕੇ ਬੋਲਿਆ ਤਾਂ ਤਲਵਾਰਾਂ, ਬਰਛੇ ਚੁੱਕੀ ਫਿਰਦੀ ਭੀੜ Continue Reading »
ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ। ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ Continue Reading »
ਮੇਰਾ ਨਾਮ ਜੱਸ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ । ਮੈਂ ਆਪਣੀ ਜ਼ਿੰਦਗੀ ਵਿੱਚ ਖੁੱਸ਼ ਹਾਂ । ਮੇਰੀ Arrange Marriage ਹੋਈ ਹੈ । ਮੈਂ ਲੁਧਿਆਣੇ ਦਾ ਵਸਨੀਕ ਹਾਂ । ਮੈਂ Joint Family ਤੋਂ ਹਾਂ। ਮੇਰੇ ਪਿਆਰ ਦੀ ਕਹਾਣੀ ਸੰਨ 2012 ਤੋਂ ਸ਼ੁਰੂ ਹੁੰਦੀ ਹੈ, ਉਦੋਂ Facebook ਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Rekha Rani
really ryt