ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹੈ।
ਮੈਂ ਨੌਵੀਂ ਦੇ ਇਮਤਿਹਾਨ ਦਿੱਤੇ ਸਨ। ਉਦੋਂ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸੀ ਕਿ ਜਿਉਂ ਹੀ ਪੇਪਰ ਖ਼ਤਮ ਹੋਏ ਸਕੂਲ ਸ਼ੁਰੂ।ਸਗੋਂ ਅਸੀਂ ਨਤੀਜਾ ਆਉਣ ਤੱਕ ਛੁੱਟੀਆਂ ਦਾ ਆਨੰਦ ਮਾਣਦੇ।ਦਾਖ਼ਲੇ ਕਿਤਾਬਾਂ ਕਾਪੀਆਂ ਆਦਿ ਦਾ ਪ੍ਰਬੰਧ ਕਰਦਿਆਂ ਪੰਦਰਾਂ ਵੀਹ ਅਪਰੈਲ ਹੋ ਹੀ ਜਾਂਦਾ ਸੀ,ਸਕੂਲ ਜਾਣ ਤੱਕ।ਅੱਜ ਕੱਲ ਵਾਂਗ ਨਹੀਂ ਸੀ ਕਿ ਸਾਰੇ ਸਮਾਨ ਦੀ ਪੰਡ ਸਕੂਲ ਆਪ ਹੀ ਮੋਟੇ ਜਿਹਾ ਬਿਲ ਤਾਰ ਕੇ ਤੁਹਾਡੇ ਘਰ ਪਹੁੰਚਾ ਦਿੰਦੇ ਸਨ।ਸਾਡੇ ਇਮਤਿਹਾਨ ਸ਼ਾਇਦ ਬਾਈ ਜਾਂ ਤੇਈ ਮਾਰਚ ਨੂੰ ਹੋ ਗਏ।ਨਤੀਜਾ ਇਕੱਤੀ ਮਾਰਚ ਨੂੰ ਆਉਣਾ ਸੀ।ਭਾਵੇਂ ਮੇਰੇ ਇਮਤਿਹਾਨ ਚੰਗੇ ਹੋ ਗਏ ਸਨ ਪ੍ਰੰਤੂ ਮੈਨੂੰ ਇੱਕ ਧੁੜਕੂ ਜਿਹਾ ਲੱਗਿਆ ਹੋਇਆ ਸੀ ਕਿਉਂਕਿ ਮੇਰਾ ਸਭ ਤੋਂ ਨੇੜੇ ਦਾ ਜਾਂ ਕਹੀਏ ਕਿ ਪੱਕਾ ਆੜੀ ਇਨ੍ਹਾਂ ਪੇਪਰਾਂ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਸੀ ਦਿਖਾ ਸਕਿਆ।ਇਹ ਉਸ ਦਾ ਆਪਣਾ ਕਹਿਣਾ ਸੀ। ਪੇਪਰ ਖ਼ਤਮ ਹੁੰਦਿਆਂ ਅਸੀਂ ਇਕ ਦੂਸਰੇ ਨਾਲ ਮਿਲਾਉਂਦੇ ਤਾਂ ਪਤਾ ਲੱਗ ਹੀ ਸੀ ਜਾਂਦਾ ਸੀ ਕਿ ਉਸ ਦਾ ਪੇਪਰ ਕਿਹੋ ਜਿਹਾ ਹੋਇਆ ਸੀ।ਮੈਨੂੰ ਡਰ ਸੀ ਕਿ ਜੇਕਰ ਉਹ ਫੇਲ੍ਹ ਹੋ ਗਿਆ ਤਾਂ ਉਹ ਪੜ੍ਹਨਾ ਹੀ ਛੱਡ ਦੇਵੇ।ਕਿਉਂਕਿ ਉਸ ਦੇ ਘਰੋਂ ਉਸ ਨੂੰ ਧਮਕੀ ਪਹਿਲੋਂ ਹੀ ਮਿਲ ਚੁੱਕੀ ਸੀ।ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਮਾਹੌਲ ਰਿਹਾ ਹੈ ।ਮੇਰੀ ਮਾਤਾ ਦਸਦੀ ਕਿ ਪੇਪਰ ਦੇਖਣ ਤੋਂ ਪਹਿਲਾਂ ਭਗਵਾਨ ਨੂੰ ਧਿਆ ਕੇ ਹੀ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ।ਉਹ ਅਕਸਰ ਘਰੋਂ ਚੱਲਣ ਤੋਂ ਪਹਿਲਾਂ ਮਿੱਠੇ ਚੌਲ ਅਤੇ ਦਹੀਂ ਖਵਾ ਕੇ ਤੋਰਦੀ,ਤਾਂ ਜੋ ਪੇਪਰ ਚੰਗਾ ਹੋਵੇ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਪਰੰਪਰਾ ਅੱਜ ਵੀ ਚੱਲਦੀ ਆ ਰਹੀ ਹੈ ਭਾਵੇਂ ਹੁਣ ਵਹੁਟੀਆਂ ਪਡ਼੍ਹੀਆਂ ਲਿਖੀਆਂ ਆ ਗਈਆਂ ਹਨ।ਸਾਡੇ ਕਈ ਅਧਿਆਪਕ ਸਾਡੀ ਇਸ ਧਾਰਮਿਕ ਭਾਵਨਾ ਦਾ ਮਖੌਲ ਵੀ ਉਠਾਉਂਦੇ। ਮਸਲਨ ਜੇਕਰ ਟਿੱਕਾ ਲੱਗਾ ਹੁੰਦਾ ਉਹ ਆਖਦੇ ‘ਟਿੱਕਿਆਂ ਕਰਕੇ ਨੀ..ਪੜ੍ਹਾਈ ਕਰਕੇ ਪਾਸ ਹੋਵੋਗੇ ਬੱਚਿਓ ‘। ਪੇਪਰ ਉਤੇ ਜੇ ਅਸੀਂ ‘ਜੈ ਮਾਤਾ ਦੀ’ ‘ ਜੈ ਸ੍ਰੀ ਰਾਮ ਜੀ’ ‘ਵਾਹਿਗੁਰੂ’ ਲਿਖਣਾ ਹੁੰਦਾ ਤਾਂ ਉਹ ਕਿਸੇ ਖੂੰਜੇ ਵਿਚ ਲੁਕੋ ਕੇ ਲਿਖਦੇ ਤਾਂਕਿ ਅਧਿਆਪਕ ਦੀ ਨਿਗ੍ਹਾ ਵੀ ਨਾਹ ਚੜ੍ਹਨ ਤੇ ਪ੍ਰਮਾਤਮਾ ਤੱਕ ਸਾਡੀ ਅਰਦਾਸ ਵੀ ਪਹੁੰਚ ਜਾਵੇ । ਸਾਡੇ ਸ਼ਹਿਰ ਦੇ ਐਨ ਵਿਚਕਾਰ ਇਕ ਮੰਦਰ ਹੈ।ਬਹੁਤ ਪੁਰਾਣਾ ਮੰਦਰ ।ਉਸਦੇ ਆਲੇ ਦੁਆਲੇ ਭਾਵੇਂ ਦੁਕਾਨਾਂ ਹਨ ਪਰੰਤੂ ਤੁਸੀਂ ਸੌਖਿਆਂ ਹੀ ਉਸ ਦੀ ਪ੍ਰਕਰਮਾ ਕਰ ਸਕਦੇ ਹੋ। ਜਿਸ ਦਿਨ ਪੇਪਰ ਸਮਾਪਤ ਹੋਏ ਉਸੇ ਦਿਨ ਮੰਦਰ ਅੱਗੇ ਜਾ ਕੇ ਆਪਣੇ ਮਨ ਵਿੱਚ ਧਾਰਿਆ ‘ਮੈਂ ਤੇ ਮੇਰਾ ਦੋਸਤ ਅਸੀਂ ਦੋਵੇਂ ਅਗਲੀ ਸ਼੍ਰੇਣੀ ਵਿੱਚ ਚੜ੍ਹ ਜਾਈਏ.. ਮੈਂ ਰਿਜ਼ਲਟ ਆਉਣ ਤੱਕ ਮੰਦਰ ਦੀ ਹਰ ਰੋਜ਼ ਪ੍ਰਕਰਮਾਂ ਕਰਿਆ ਕਰੂੰਗਾ’। ਜਿਊਂ ਜਿਊਂ ਇਕੱਤੀ ਮਾਰਚ ਨੇੜੇ ਆ ਰਹੀ ਸੀ ਮੇਰਾ ਧੁੜਕੂ ਵੱਧਦਾ ਜਾ ਰਿਹਾ ਸੀ।ਪ੍ਰੰਤੂ ਮੇਰਾ ਦੋਸਤ ਫੱਕਰ ਸੁਭਾਅ ਦਾ ਸੀ। ‘ਯਾਰ ਪਰਦੀਪ ਨਾ ਪਾਸ ਹੋਏ ਤਾਂ ਨਾ ਸਹੀ…ਮੌਜ ਨਾਲ ਦੁਕਾਨ ਤੇ ਬੈਠ ਜਾਵਾਂਗੇ ।ਪ੍ਰੰਤੂ ਮੈਂ ਉਸਦੇ ਬਗੈਰ ਬਿਲਕੁਲ ਇਕੱਲਾ ਮਹਿਸੂਸ ਕਰਦਾ।ਇਸ ਲਈ ਪਰਮਾਤਮਾ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਰਿਹਾ ਕਿ ਸਾਡੀ ਸਾਰੀ ਸ਼੍ਰੇਣੀ ਹੀ ਪਾਸ ਹੋ ਜਾਵੇ ਤਾਂ ਕਿ ਕਿਸੇ ਨੂੰ ਵਿਛੜਨਾ ਨਾ ਪਵੇ।ਮੈਨੂੰ ਯਾਦ ਹੈ ਕਿ ਜਦੋਂ ਇਕੱਤੀ ਮਾਰਚ ਆਈ ਤਾਂ ਸਕੂਲ ਜਾਣ ਤੋਂ ਪਹਿਲਾਂ ਮੈਂ ਉਸੇ ਤਰ੍ਹਾਂ ਟਿੱਕਾ ਲਗਾਇਆ।ਪ੍ਰਮਾਤਮਾ ਨੂੰ ਧਿਆਇਆ ਅਤੇ ਟਰਾਈ ਸਾਈਕਲ ਤੇ ਮੰਦਰ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ ।ਪਰਿਕਰਮਾ ਅੱਧ ਵਿਚਕਾਰ ਹੀ ਸੀ ਕਿ ਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਗਿਆ । ਖੈਰ,ਮੰਦਰ ਦੇ ਮੁੱਖ ਦੁਆਰ ਦੇ ਨਾਲ ਹੀ ਸਾਈਕਲਾਂ ਦੀ ਬੜੀ ਪੁਰਾਣੀ ਦੁਕਾਨ ਹੈ ।ਮੈਂ ਆਪਣਾ ਸਾਈਕਲ ਲੈ ਕੇ ਦੁਕਾਨ ਤੇ ਪਹੁੰਚਿਆ ।ਭਾਈ ਨੇ ਟਾਇਰ ਵਿਚੋਂ ਇਕ ਮੇਖ ਕੱਢ ਕੇ ਦਿਖਾਈ ਅਤੇ ਦੂਰ ਬੈਠੇ ਮੋਚੀ ਨੂੰ ਇੱਕ ਮੋਟੀ ਜਿਹੀ ਗਾਲ੍ਹ ਕੱਢ ,ਮੇਖ ਵਗਾਹ ਮਾਰੀ। ਪੈਂਚਰ ਵਾਲਾ ਮੇਰੇ ਨਾਲ ਕਈ ਪ੍ਰਕਾਰ ਦੀਆਂ ਗੱਲਾਂ ਕਰ ਰਿਹਾ ਸੀ… ਕਿਹੜੀ ਕਲਾਸ ਵਿਚ ਪੜ੍ਹਣੈ? ਜ਼ਲਟ ਕਦੋਂ ਆਉਣੈ??ਰਿਜ਼ਲਟ ਸ਼ਬਦ ਸੁਣ ਕੇ ਹੀ ਮੈਨੂੰ ਫੇਰ ਧੁੜਕੂ ਲੱਗ ਗਿਆ।ਮਨੋ ਮਨੀ ਮੈਂ ਰੱਬ ਧਿਆੳਣ ਲੱਗਾ। ਉਨ੍ਹਾਂ ਦਿਨਾਂ ਵਿੱਚ ਰਿਜ਼ਲਟ ਇਸ ਤਰ੍ਹਾਂ ਘੋਸ਼ਿਤ ਕੀਤਾ ਜਾਂਦਾ। ਸਵੇਰੇ ਨੌੰ ਵਜੇ ਸਕੂਲ ਮੁਖੀ ਸ਼੍ਰੇਣੀ ਵਾਈਜ਼ ਰਿਜ਼ਲਟ ਬੋਲਦੇ ।ਪਹਿਲੇ ,ਦੂਜੇ ,ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਤਾੜੀਆਂ ਪੈਂਦੀਆਂ । ਉਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਬੋਲੇ ਜਾਂਦੇ ਜੋ ਕਿ ਇਮਤਿਹਾਨਾਂ ਵਿੱਚੋਂ ਫੇਲ੍ਹ ਹੋ ਜਾਂਦੇ। ਇਸ ਕਰਕੇ ਉਹ ਵਿਦਿਆਰਥੀ ਆਪਣਾ ਰਿਜ਼ਲਟ ਸੁਣਨ ਬਹੁਤ ਘੱਟ ਜਾਇਆ ਕਰਦੇ ਸਨ ਜਿਨ੍ਹਾਂ ਨੂੰ ਆਪਣੇ ਪਾਸ ਹੋਣ ਬਾਰੇ ਅੰਸ਼ਕਾ ਹੁੰਦੀ। ਹੁਸ਼ਿਆਰ ਸੋਹਣੇ ਕੱਪੜੇ ਪਾ,ਹੱਥਾਂ ਵਿੱਚ ਫੁੱਲ ਲੈ ਕੇ ਜਾਂਦੇ ਹਨ।ਤਾਂ ਜੋ ਮੁੱਖ ਅਧਿਆਪਕ ਦੇ ਰਿਜ਼ਲਟ ਬੋਲਣ ਸਾਰ ਫੁੱਲਾਂ ਦੀ ਵਰਖਾ ਕਰ ਸਕਣ। ਅਸਫਲ ਵਿਦਿਆਰਥੀਆਂ ਨੂੰ ਸਾਰੇ ਸਕੂਲ ਸਾਹਮਣੇ ਆਪਣਾ ਨਾਮ ਸੁਣਨਾ ਬੜਾ ਔਖਾ ਲੱਗਦਾ ਸੀ ।ਕਈ ਵਾਰ ਤਾਂ ਸਥਿਤੀ ਹਾਸੋਹੀਣੀ ਹੋ ਜਾਂਦੀ ਜਦੋਂ ਮੁਖੀ ਪਹਿਲੇ, ਦੂਜੇ ,ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਨਾਂ ਬੋਲਦੇ ਤਾਂ ਬਾਕੀ ਵਿਦਿਆਰਥੀ ਉੱਚੀ 2 ਤਾੜੀਆਂ ਵਜਾਉਂਦੇ। ਉਪਰਾਂਤ ਮੁਖੀ ਥੋੜ੍ਹੀ ਧੀਮੀ ਆਵਾਜ਼ ਵਿੱਚ ਆਖਦੇ ‘ਉਹ ਵਿਦਿਆਰਥੀਆਂ ਜੋ ਇਨ੍ਹਾਂ ਇਮਤਿਹਾਨਾਂ ਵਿੱਚ ਪਾਸ ਨਹੀਂ ਹੋ ਸਕੇ….’ ਕਈ ਵਾਰ ਬੱਚੇ ਲਗਾਤਾਰ ਤਾੜੀਆਂ ਮਾਰਦੇ 2 ਫੇਲ੍ਹ ਵਿਦਿਆਰਥੀਆਂ ਦੇ ਨਾਮ ਵੇਲੇ ਵੀ ਤਾੜੀਆਂ ਮਾਰ ਦਿੰਦੇ।ਉਸ ਵੇਲੇ ਫੇਲ੍ਹ ਹੋਣ ਵਾਲੇ ਵਿਦਿਆਰਥੀ ਦੀ ਸਥਿਤੀ ਬੜੀ ਪਤਲੀ ਹੋ ਜਾਂਦੀ ਸੀ,ਉਹਨਾ ਤਾਂ ਵਿਦਿਆਰਥੀਆਂ ਵਿਚੋਂ ਉੱਠ ਕੇ ਬਾਹਰ ਨੂੰ ਭਜ ਸਕਦਾ ਸੀ ਤੇ ਨਾ ਹੀ ਉੱਥੇ ਬੈਠ ਸਕਦਾ ਸੀ ਕਈ ਵਾਰ ਤਾਂ ਵਿਦਿਆਰਥੀ ਬੂਕਨ ਵੀ ਲੱਗ ਜਾਂਦੇ। ਬਾਅਦ ਵਿੱਚ ਉਹੀ ਰਿਜ਼ਲਟ ਹੱਥ ਨਾਲ ਸਾਫ਼ ਸਾਫ਼ ਲਿਖ ਕੇ ਨੋਟਿਸ ਬੋਰਡ ਤੇ ਚਿਪਕਾ ਦਿੱਤਾ ਜਾਂਦਾ ਸੀ ਜਿਸ ਵਿੱਚ ਪਹਿਲੇ ਦੂਜੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਅਸਫਲ ਹੋਣ ਵਾਲੇ ਵਿਦਿਆਰਥੀ ਨਾਮ ਲਿਖੇ ਹੁੰਦੇ ਸਨ ।ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਤੇ ਸ਼ੱਕ ਹੁੰਦਾ ਸੀ ਉਹ ਬਾਅਦ ਵਿੱਚ ਨੋਟਿਸ ਬੋਰਡ ਤੋਂ ਨਤੀਜਾ ਲੁਕ ਕੇ ਦੇਖ ਆਉਂਦੇ ਅਤੇ ਉਦਾਸ ਹੋ ਕੇ ਘਰ ਲੈ ਜਾਂਦੇ ਕਿਉਂਕਿ ਘਰ ਉਨ੍ਹਾਂ ਦਾ ਝਿੜਕਾਂ ਅਤੇ ਛਿੱਤਰਾਂ ਨਾਲ ਸਵਾਗਤ ਕੀਤਾ ਜਾਂਦਾ ਸੀ।ਸੋ ਫ਼ੈਸਲਾ ਕੀਤਾ ਕਿ ਮੈਂ ਰਿਜ਼ਲਟ ਸੁਣਾਉਣ ਵੇਲੇ ਨਹੀਂ ਸਗੋਂ ਜਦੋਂ ਰਿਜ਼ਲਟ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ