ਸੂਹ ਪੱਕੀ ਸੀ..ਉੱਤੋਂ ਆਏ ਹੁਕਮ ਮੁਤਾਬਿਕ ਅਸਾਂ ਦਿਨ ਢਲੇ ਸਿਧੇ ਰਾਹ ਨਾਲੋਂ ਮਗਰਲੀ ਫਿਰਨੀ ਤੇ ਥੋੜੀ ਵਿਥ ਜਿਹੀ ਪਾ ਜਾ ਜਿਪਸੀ ਖਲਿਆਰੀ..!
ਕੰਧ ਵੀ ਪਿਛਲੇ ਪਾਸਿਓਂ ਟੱਪੀ..
ਵੇਖਿਆ ਉਹ ਕੱਲਾ ਆਪੇ ਹੀ ਟੋਕਾ ਗੇੜ ਰਿਹਾ ਸੀ..!
ਏਡੇ ਵੱਡੇ ਪਿੰਡ ਵਿਚ ਏਨੀ ਦਹਿਸ਼ਤ ਕੇ ਕਿਸੇ ਨੇ ਚੀਰਨੀ ਤੱਕ ਲਾਉਣ ਵਾਸਤੇ ਵੀ ਹਾਮੀ ਨਾ ਭਰੀ..!
ਜਦੋਂ ਹੌਲਦਾਰ ਨੇ ਹੌਲੀ ਜਿਹੀ ਰੂੜੀ ਦੇ ਢੇਰ ਤੇ ਹੇਠਾਂ ਛਾਲ ਮਾਰੀ ਤਾਂ ਉਸ ਨੇ ਅੱਗਿਓਂ ਨੱਸਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕੀਤੀ..ਪੈਂਦੀ ਸੱਟੇ ਓਸੇ ਦੇ ਸਿਰੋਂ ਪਰਨਾ ਲਾਹ ਉਸਦੇ ਹੱਥ ਬੰਨ ਲਏ..!
ਉਹ ਏਨੀ ਗੱਲ ਹੀ ਆਖੀ ਗਿਆ ਕੇ ਭਾਊ ਡੰਗਰ ਕੱਲ ਦੇ ਭੁੱਖੇ ਤਿਰਹਾਏ ਨੇ..ਵੀਰ ਬਣ ਕੇ ਇੱਕ ਪੰਡ ਕੁਤਰ ਲੈਣ ਦਿਓ..ਬੇਜੁਬਾਨ ਅਸੀਸਾਂ ਦੇਣਗੇ..ਇਹਨਾਂ ਨਾਲ ਕਿਸੇ ਦਾ ਕਾਹਦਾ ਵੈਰ..!
ਅਸੀਂ ਕੋਈ ਗੱਲ ਨਾ ਸੁਣੀ ਬੱਸ ਉਸਨੂੰ ਜਿਪਸੀ ਵਿਚ ਸਿੱਟ ਲਿਆ..
ਫੇਰ ਨੱਬੇ ਦੀ ਸਪੀਡ ਤੇ ਉਡਦੀ ਜਾਂਦੀ ਦੇ ਵਿਚ ਹੀ ਪੁੱਛਗਿੱਛ ਸ਼ੁਰੂ ਕਰ ਦਿੱਤੀ..
ਉਹ ਅੱਗਿਓਂ ਬੱਸ ਏਨੀ ਗੱਲ ਹੀ ਆਖੀ ਗਿਆ ਕੇ ਮੈਨੂੰ ਉਸਦਾ ਕੋਈ ਨਹੀਂ ਪਤਾ..ਕਿਥੇ ਹੈ..ਹੈ ਵੀ ਕੇ ਨਹੀਂ..!
ਹੌਲਦਾਰ ਆਖਣ ਲੱਗਾ “ਫੇਰ ਮਾਲ ਪਾਣੀ ਹੀ ਦੱਸਦੇ ਕਿਥੇ ਲੁਕਾਇਆ”?
ਆਖਣ ਲੱਗਾ “ਭਾਊ ਕਿਹੜਾ ਮਾਲ ਪਾਣੀ..ਉਹ ਤੇ ਸਗੋਂ ਆਪਣੇ ਹਿੱਸੇ ਆਉਂਦੀ ਵੀ ਵੇਚ ਗਿਆ ਸੀ ਅਖ਼ੇ ਪੰਥ ਦੀ ਸੇਵਾ ਕਰਨੀ ਏ ਤੇ ਯਕੀਨ ਮੰਨੀ ਜਦੋਂ ਵੀ ਆਇਆ ਬੱਸ ਖਾਲੀ ਹੱਥ ਹੀ ਆਇਆ..ਤੇ ਆਇਆ ਵੀ ਕੱਲਾ..”
ਫੇਰ ਉਸ ਦਿਨ ਉਹ ਸ਼ਹਿਰ ਜਾਂਦੇ ਹੋਏ ਮੈਨੂੰ ਮੇਰੇ ਪਿੰਡ ਕੋਲ ਲਾਹ ਗਏ..ਰਿਸ਼ਤੇਦਾਰੀ ਵਿਚ ਵਿਆਹ ਸੀ..!
ਚੋਥੇ ਦਿਨ ਵਾਪਿਸ ਹਾਜਿਰ ਹੋਇਆ ਤਾਂ ਪੁੱਛਿਆ..ਉਸਦਾ ਕੀ ਕੀਤਾ?
ਮਸ਼ਕਰੀ ਜਿਹੀ ਨਾਲ ਆਖਣ ਲੱਗੇ “ਓਹੀ ਜੋ ਅਕਸਰ ਕਰੀਦਾ..ਤੈਨੂੰ ਨਹੀਂ ਪਤਾ”
ਪੁੱਛਿਆ ਕਿੱਦਣ?
ਕਹਿੰਦਾ ਅਗਲੇ ਹੀ ਦਿਨ ਤੜਕੇ ਸਵਖਤੇ!
ਫੇਰ ਦੱਸਣ ਲੱਗਾ ਭਾਊ ਭੜਾ ਧੱਕਾ ਹੋਇਆ ਓਹਨਾ ਵੇਲਿਆਂ ਵਿਚ..
ਜਿਹੜੀ ਧਿਰ ਦਾ ਜ਼ੋਰ ਚੱਲਦਾ ਘੱਟ ਨਾ ਕਰਦੀ..ਕੰਮ ਕੋਈ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਸਮਝ ਕੁਝ ਨਹੀ ਆਇਆ ।ਚੁਰਾਸੀ ਦੀ ਗੱਲ ਲੱਗਦੀ ਸੀ।