ਉਹ ਨਿੱਕਾ ਜਿਹਾ ਕਸਬਾ..ਮੇਰੇ ਸ਼ਹਿਰ ਤੋਂ ਤਕਰੀਬਨ ਸੌ ਕਿਲੋਮੀਟਰ ਦੂਰ..ਜਿਹਨਾਂ ਨੂੰ ਘਰ ਵਿਖਾਉਣਾ ਸੀ ਉਹ ਅਜੇ ਅੱਪੜੇ ਨਹੀਂ ਸਨ..ਗੱਡੀ ਪਾਸੇ ਲਾ ਕੇ ਬਾਹਰ ਨਿੱਕਲ ਉਡੀਕਣ ਲੱਗਾ..ਉੱਤੋਂ ਕਾਲੇ ਸਿਆਹ ਬੱਦਲ ਚੜ ਆਏ..ਆਸੇ ਪਾਸੇ ਪੂਰੀ ਤਰਾਂ ਚੁੱਪ ਚਾਂ..!
ਅਚਾਨਕ ਦੂਰੋਂ ਸਾਈਕਲਾਂ ਤੇ ਚੜੇ ਗੋਰੇ ਟੱਬਰਾਂ ਦੇ ਕੁਝ ਗਬਰੇਟ ਮੁੰਡੇ ਦਿਸ ਪਏ..ਮੈਨੂੰ ਵੇਖ ਉਹ ਸਾਰੇ ਵਾਹਵਾ ਹਟਵੇਂ ਹੀ ਖਲੋ ਗਏ..ਸ਼ਾਇਦ ਪਿੱਛੋਂ ਆਉਂਦੇ ਬਾਕੀਆਂ ਨੂੰ ਉਡੀਕਣ ਲੱਗ ਪਏ ਸਨ!
ਮਨ ਵਿਚ ਆਇਆ..ਜਰੂਰ ਕੋਈ ਸਲਾਹ ਕਰੀ ਜਾਂਦੇ ਹੋਣੇ..ਕੋਲ ਆ ਕੇ ਪੱਕਾ ਕੋਈ ਸ਼ਰਾਰਤ ਕਰਨਗੇ..ਕੁਝ ਆਖਣਗੇ ਵੀ..ਛੇੜ ਵੀ ਸਕਦੇ..ਬਹੁਤ ਵਰੇ ਪਹਿਲੋਂ ਇੰਝ ਹੀ ਇੱਕ ਵੇਰ ਤੇ ਆਂਡੇ ਮਾਰ ਕੇ ਵੀ ਭੱਜ ਗਏ ਸਨ..!
ਥੋੜਾ ਹੋਰ ਚੌਕੰਨਾ ਹੋ ਗਿਆ..!
ਫੇਰ ਓਹਨਾ ਆਪੋ ਵਿਚ ਕੁਝ ਖੁਸਰ ਫੁਸਰ ਕੀਤੀ ਤੇ ਇੱਕਠੇ ਤੁਰ ਪਏ..ਹੌਲੀ ਹੌਲੀ ਕੋਲ ਆ ਗਏ..ਮੈਂ ਇੰਜ ਦਰਸਾਇਆ ਕੇ ਜਿੱਦਾਂ ਮੇਰਾ ਓਹਨਾ ਵੱਲ ਧਿਆਨ ਹੀ ਨਹੀਂ ਏ..ਉਹ ਫੇਰ ਮੇਰੇ ਬਰੋਬਰ ਆਏ..ਮੈਂ ਮੁਸਕੁਰਾ ਪਿਆ..ਉਹ ਵੀ ਮੁਸਕੁਰਾ ਪਏ..ਫੇਰ ਉਹ ਸਾਰੇ ਇੱਕਠੇ ਬੋਲ ਪਏ..ਸਤਿ ਸ੍ਰੀ ਅਕਾਲ..ਤੇ ਭੱਜ ਗਏ..!
ਮੈਂ ਸੁੰਨ ਹੋ ਗਿਆ..ਇਹ ਕੀ ਵਾਪਰ ਗਿਆ..ਸ਼ਸ਼ੋਪੰਝ ਵਿਚ ਫਤਹਿ ਦਾ ਜਵਾਬ ਵੀ ਨਾ ਦੇ ਸਕਿਆ..ਜਦੋਂ ਹੋਸ਼ ਆਈ ਤਾਂ ਦੂਰ ਜਾਂਦਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ