ਅੱਧੀ ਰਾਤ ਨੂੰ ਦੰਦ ਜਾੜ ਵਿੱਚ ਫਿਰ ਦਰਦ ਉੱਠ ਖੜ੍ਹਾ ਹੋਇਆ। ਪਿਛਲੇ ਤਿੰਨ ਚਾਰ ਦਿਨਾਂ ਤੋਂ ਇਸ ਦਰਦ ਨੇ ਬੇਹਾਲ ਕਰ ਰੱਖਿਆ ਹੈ । ਪਰਸੋੰ ਡਾਕਟਰ ਕੋਲ ਵੀ ਜਾ ਕੇ ਆਇਆ ਹਾਂ ਪਰ ਇਸ ਦੁੱਖ ਤੋਂ ਕੋਈ ਬਹੁਤੀ ਰਾਹਤ ਨਹੀਂ ਮਿਲ ਸਕੀ ਬਸ ਜਦੋਂ ਦਰਦ ਨਿਵਾਰਕ ਗੋਲੀ ਖਾ ਲੈਂਦਾ ਹਾਂ, ਕੁੱਝ ਘੰਟੇ ਠੀਕ ਲੰਘ ਜਾਂਦੇ ਨੇ ਫਿਰ ਓਹੀ ਤਕਲੀਫ ।
ਇੱਕ ਚੀਸ ਦੀ ਲਹਿਰ ਜਿਹੀ ਜਾੜ ਤੋਂ ਲੈ ਕੇ ਕੰਨ ਤੱਕ ਫਿਰ ਗਈ ਤੇ ਇਕਦਮ ਮੇਰੇ ਮੂੰਹੋਂ ਨਿਕਲਿਆ “ਹਾਏ ਮਾਂ” ।
ਮੈਨੂੰ ਲੱਗਿਆ ਵਰਾਂਡੇ ਵਿੱਚ ਮਾਂ ਦੇ ਮੰਜੇ ਉੱਤੇ ਵੀ ਕੋਈ ਹਲਚਲ ਹੋਈ ਹੈ,
‘ਨਹੀਂ, ਮਾਂ ਇਸ ਵੇਲੇ ਕਿੱਥੇ ਜਾਗਦੀ ਹੋਵੇਗੀ।’
ਮਾਂ ਜਿਸਨੂੰ ਕੱਲ੍ਹ ਹੀ ਮੈਂ ਗੁੱਸੇ ਵਿੱਚ ਬੋਲਿਆ ਸੀ, ਸਾਰੀ ਰਾਤ ਮੇਰੀ ਬਿੜਕ ਲਈ ਗੇੜੇ ਕੱਢਦੀ ਫਿਰਦੀ ਰਹਿੰਦੀ ਹੈ । ਕੱਲ੍ਹ ਵੀ ਆਹ ਵੇਲੇ ਦੇ ਨੇੜੇ ਤੇੜੇ ਬੈਠਾ ਬੇਹਾਲ ਹੋ ਰਿਹਾ ਸੀ ਤੇ ਮਾਂ ਉੱਠ ਕੇ ਮੇਰੇ ਕੋਲ ਆ ਗਈ ਸੀ ਤੇ ਉਸਨੂੰ ਦੇਖ ਮੈਂ ਆਪਾ ਖੋ ਬੈਠਾ,
“ਨਾ ਤੂੰ ਕੋਈ ਡਾਕਟਰ ਏਂ! ਪੈ ਜਾ ਟਿਕ ਕੇ। ” ਮੈਂ ਦਰਦ ਦੇ ਬਾਵਜੂਦ ਚੀਕਿਆ ਸੀ।
“ਨਹੀਂ ਪੁੱਤ ਮੈਂ ਤਾਂ ਤੈਨੂੰ ਦੇਖਣ ਆਈ ਸੀ ਕਿ ਤੂੰ ਰਾਮ ਨਾਲ ਪਿਆ ਏਂ। ”
“ਆਹੋ ਰਾਮ ਨਾਲ ਆਂ, ਤੈਥੋਂ ਰਾਮ ਨਹੀਂ ਹੁੰਦਾ? ।” ਮੈਂ ਔਖਾ ਹੋ ਕੇ ਬੋਲਿਆ । ਮੈਨੂੰ ਸਮਝ ਨਾ ਆਈ ਮੈਂ ਵੱਧ ਕਿਸ ਤੋਂ ਦੁਖੀ ਹਾਂ ਮਾਂ ਤੋਂ, ਜਾੜ ਤੋਂ ਜਾਂ ਆਪਣੇ ਆਪ ਤੋਂ ।
ਮਾਂ ਕੁੱਝ ਬੋਲਦੀ ਬੋਲਦੀ ਅੱਖਾਂ ਭਰ ਕੇ ਮੈਥੋਂ ਪਰ੍ਹਾਂ ਚਲੀ ਗਈ ਸੀ। ਮੈਨੂੰ ਬਾਅਦ ਵਿੱਚ ਅਫਸੋਸ ਹੋਇਆ ਕਿ ਇਸ ਤਰ੍ਹਾਂ ਮੈਂ ਮਾਂ ਸਾਹਮਣੇ ਆਪਾ ਕਿਉਂ ਖੋ ਬੈਠਾ?
ਕਚੀਚੀ ਜਿਹੀ ਵਟ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਨੀਂਦ ਹੈ ਕਿ ਆ ਨਹੀਂ ਰਹੀ ।
“ਹਾਏ ਮਾਂ.. ” ਮੂੰਹੋਂ ਫਿਰ ਆਪ ਮੁਹਾਰੇ ਨਿਕਲਿਆ, ਜਾੜ ਵਾਲਾ ਥਾਂ ਗੱਲ੍ਹ ਕੋਲੋਂ ਘੁੱਟ ਕੇ ਦਬ ਲੈਂਦਾ ਹਾਂ । ਚੀਸ ਦੇ ਨਾਲ ਨਾਲ ਮੂਹਰੇ ਮਾਂ ਦਾ ਚਿਹਰਾ ਵੀ ਆ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ