ਨੂਰ ਅੱਜ ਸਵੇਰ ਤੋ ਹੀ ਥੋੜੀ ਪਰੇਸ਼ਾਨੀ ਕਾਰਨ ਘਰ ਵਿੱਚ ਇੱਧਰ-ਉਧਰ ਘੁੰਮ ਰਹੀ ਸੀ।ਉਸ ਨੇ ਸਵੇਰੇ ਰੋਟੀ ਵੀ ਢੰਗ ਨਾਲ ਨਹੀ ਸੀ ਖਾਦੀ ਕਿਉਕਿ ਅੱਜ ਉਸਦਾ ਆਈਲੈਟਸ ਦਾ ਨਤੀਜਾ ਆਉਣਾ ਸੀ।ਅਸਲ ਵਿੱਚ ਪਰੇਸਾਨੀ ਦਾ ਕਾਰਨ ਸੀ ਕਿ ਉਸਨੇ ਆਈਲੈਟਸ ਵਿੱਚ ਵਧੀਆ ਬੈਡ ਆਉਣ ਤੇ ਹੀ ਹੈਰੀ ਬਾਰੇ ਘਰ ਗੱਲ ਕਰਨੀ ਸੀ।ਹੈਰੀ ਤੇ ਨੂਰ ਸਕੂਲ ਟਾਈਮ ਤੋ ਇਕੱਠੇ ਪੜ੍ਹਦੇ ਸੀ ਤੇ ਉਦੋ ਤੋ ਹੀ ਇੱਕ-ਦੂਜੇ ਨੂੰ ਪਸੰਦ ਕਰਨੇ ਨੇ।ਘਰ ਦੇ ਛੋਟੇ-ਮੋਟੇ ਕੰਮ ਕਾਹਲ ਵਿੱਚ ਨਬੇੜ ਕੇ ਉਸਨੇ ਆਪਣੀ ਦੋਸਤ ਸੁਮਨ ਨੂੰ ਫੋਨ ਕੀਤਾ “ਸੁਮਨ ਰਜਿਲਟ ਚੈੱਕ ਕੀਤਾ ਤੂੰ”
ਸੁਮਨ; ਯਾਰ ਹਜੇ ਨਹੀ ਕੀਤਾ
ਨੂਰ; ਦੇਖ ਨਾ ਫੇਰ ਹੋਰ ਕਦੋ ਚੈੱਕ ਕਰਨਾ
ਸੁਮਨ; ਚਲ ਦੇਖ ਕੇ ਦੱਸਦੀ ਆ ਤੈਨੂੰ
ਨੂਰ; ਪਹਿਲਾ ਆਪਣਾ ਰਜਿਲਟ ਦੇਖੀ ਤੂੰ
ਸੁਮਨ; ਕਿਉ ਡਰਦੀ ਆ ਵਧੀਆ exam ਹੋਏ ਨੇ
ਨੂਰ; ਪਲੀਜ਼ ਮੇਰੀ ਭੈਣ ਬਣ ਕੇ
ਸੁਮਨ;ਓ.ਕੇ “ਚੱਲ ਠੀਕ ਏ”
ਥੋੜੀ ਦੇਰ ਬਾਅਦ ਨੂਰ ਦੇ ਫੋਨ ਦੀ ਰਿੰਗ ਵੱਜੀ ਤਾ ਉਸਨੇ ਫੋਨ ਚੁੱਕਣ ਤੋ ਪਹਿਲਾਂ ਅੱਖਾ ਮੀਚ ਕੇ ਰੱਬ ਨੂੰ ਅਰਦਾਸ ਕੀਤੀ ਤੇ ਫੇਰ ਫੋਨ ਚੁੱਕਦਿਆਂ ਹੀ ਕਿਹਾ “ਕੀ ਬਣਿਆ ਰਜਿਲਟ ਦਾ”
ਸੁਮਨ;ਬਹੁਤ ਹੀ ਵਧੀਆ
ਨੂਰ; ਫੇਰ ਵੀ ਜਲਦੀ ਦੱਸ ਕਿੰਨੇ ਨੇ
ਸੁਮਨ; ਆਪਣੇ ਦੋਵੇ ਦੇ ਹੀ ‘ਸਾਢੇ ਛੇ ਬੈੱਡ’ ਨੇ
ਨੂਰ; ਕੀ ਸੱਚੀ ਚੱਲ ਠੀਕ ਏ ਮੈ ਮੰਮੀ ਤੇ ਹੈਰੀ ਨੂੰ ਦੱਸਦਾ
ਨੂਰ ਨੇ ਜਲਦੀ-ਜਲਦੀ ਫੋਨ ਕੱਟਿਆ ਤੇ ਭੱਜ ਕੇ ਰਸੋਈ ਵਿੱਚ ਆਪਣੀ ਮਾਂ ਕੋਲ ਗਈ ਤੇ ਉਸਦੇ ਗਲ ਲੱਗ ਉਸਨੂੰ ਆਪਣੇ ਰਜਿਲਟ ਬਾਰੇ ਦੱਸਿਆ।ਮਾਂ ਨੇ ਸੁਣਦੇ ਹੀ ਖੁਸੀ ਨਾਲ ਆਪਣੀ ਧੀ ਦਾ ਮੱਥਾ ਚੁੰਮਿਆ ਤੇ ਸ਼ਾਮ ਨੂੰ ਮਾਂ ਨੇ ਇਹ ਖਬਰ ਨੂਰ ਦੇ ਬਾਪੂ ਤੇ ਭਰਾ ਨੂੰ ਵੀ ਦਿੱਤੀ ਤਾਂ ਪੂਰਾ ਪਰਿਵਾਰ ਆਪਣੀ ਧੀ ਦੀ ਇਸ ਕਾਮਯਾਬੀ ਤੇ ਖੁਸ਼ ਸੀ।ਨੂਰ ਤੇ ਹੈਰੀ ਨੇ ਵੀ ਇੱਕਠਿਆ ਜਿੰਦਗੀ ਜਿਊਣ ਦੇ ਸੁਪਨੇ ਦੇਖਣੇ ਸੁਰੂ ਕਰ ਦਿੱਤੇ ਸਨ।ਨੂਰ ਜਾਣਦੀ ਸੀ ਕਿ ਹੈਰੀ ਵਧੀਆ ਸੋਚ ਦਾ ਮਾਲਕ ਏ ਤੇ ਉਸਦੇ ਸਾਰੇ ਸੁਪਨੇ ਪੂਰੇ ਕਰੂਗਾ।
ਕੁੱਝ ਦਿਨਾਂ ਬਾਅਦ ਨੂਰ ਨੇ ਆਪਣੀ ਮਾਂ ਨੂੰ ਆਪਣੇ ਵੀਜੇ ਲਈ ਅਪਲਾਈ ਕਰਨ ਨੂੰ ਕਿਹਾ ਤੇ ਹੈਰੀ ਬਾਰੇ ਵੀ ਸਭ ਕੁੱਝ ਦੱਸ ਦਿੱਤਾ। ਹੈਰੀ ਬਾਰੇ ਸੁਣਦਿਆ ਹੀ ਉਸਦੀ ਮਾਂ ਨੇ ਕਿਹਾ “ ਦੇਖ ਨੂਰ ਮੈ ਤਾਂ ਤੇਰੀ ਖੁਸੀ ਹੀ ਚਾਹੁੰਦੀ ਹਾਂ ਪਰ
ਮੈਨੂੰ ਨੀ ਲੱਗਦਾ ਕਿ ਤੇਰਾ ਬਾਪੂ ਇਸ ਰਿਸ਼ਤੇ ਲਈ ਹਾਮੀ ਭਰੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Beant
Nice story