ਮੂਵਿੰਗ ਕੰਪਨੀ ਵਿਚ ਨਵੀਂ-ਨਵੀਂ ਨੌਕਰੀ ਮਿਲੀ..
ਟਰੇਨਿੰਗ ਦੌਰਾਨ ਦੋ ਗੱਲਾਂ ਤੇ ਜ਼ੋਰ ਦਿੱਤਾ ਗਿਆ..ਸਮਾਨ ਟਾਈਮ ਸਿਰ ਅੱਪੜਨਾ ਚਾਹੀਦਾ ਏ..ਤੇ ਉਹ ਵੀ ਬਿਨਾ ਕਿਸੇ ਟੁੱਟ ਭੱਜ ਦੇ!
ਉਸ ਦਿਨ ਮਿਲਿਟਰੀ ਦੇ ਅਫਸਰ ਦੇ ਸਮਾਨ ਦੀ ਡਿਲੀਵਰੀ ਸੀ..
ਹੈ ਤਾਂ ਆਪਣੇ ਸਰਦਾਰ ਜੀ ਸਨ ਪਰ ਦੇਖਣ ਨੂੰ ਬੜੇ ਹੀ ਗੁੱਸੇ ਵਾਲੇ..ਪੈਰ ਪੈਰ ਤੇ ਫੌਜੀਆਂ ਵਾਲੇ ਹੁਕਮ ਚਾੜ ਰਹੇ ਸਨ!
ਟੈਨਸ਼ਨ ਵਿਚ ਪਤਾ ਨੀ ਲੱਗਾ ਕਦੋਂ ਟੀਵੀ ਵਾਲੀ ਪੈਕਿੰਗ ਹੱਥੋਂ ਛੁੱਟ ਭੁੰਝੇ ਡਿੱਗ ਪਈ..ਹੱਥ ਪੈਰ ਸੁੰਨ ਹੋ ਗਏ..ਫੇਰ ਵੀ ਕਾਬੂ ਰੱਖਦਿਆਂ ਇਹ ਸੋਚ ਬਕਸਾ ਓਸੇ ਤਰਾਂ ਹੀ ਚਾੜ ਦਿੱਤਾ ਕੇ ਸਾਰਾ ਸਮਾਨ ਲਾਹ ਕੇ ਆਪ ਹੀ ਦੱਸ ਦਵਾਂਗਾ!
ਹਿਸਾਬ ਜਿਹਾ ਲਾ ਲਿਆ ਕੇ ਅਗਲੇ ਦੋ ਮਹੀਨੇ ਦੀ ਤਨਖਾਹ ਤਾਂ ਇਸੇ ਨੁਕਸਾਨ ਦੇ ਹਰਜਾਨੇ ਵਿਚ ਗਈ ਸਮਝੋ ਗਈ..
ਸਾਰੇ ਰਾਹ ਸੋਚਦਾ ਆਇਆ ਕੇ ਹੁਣ ਉਧਾਰ ਕਿਧਰੋਂ ਲੈਣੇ ਨੇ..ਖੈਰ ਮੰਜਿਲ ਤੇ ਅੱਪੜ ਸਾਰਾ ਸਮਾਨ ਲਾਹੁਣਾ ਸ਼ੁਰੂ ਕਰ ਦਿੱਤਾ!
ਸਬੱਬ ਦੇਖੋ..ਜਾਂਦਿਆਂ ਹੀ ਨਿਆਣਿਆਂ ਦੁਹਾਈ ਚੁੱਕ ਦਿੱਤੀ..ਸਭ ਤੋਂ ਪਹਿਲਾਂ ਸਾਡਾ ਟੀਵੀ ਲਗਵਾ ਦਿਓ”
ਪੈਕ ਖੋਲਿਆ ਤਾਂ ਸਕਰੀਨ ਤੇ ਤਰੇੜਾਂ ਹੀ ਤਰੇੜਾਂ..ਚਾਰੇ ਪਾਸੇ ਚੁੱਪ ਛਾ ਗਈ..
ਡਰਾਈਵਰ ਜਿਹੜਾ ਹੈਲਪਰ ਦਾ ਕੰਮ ਵੀ ਕਰਿਆ ਕਰਦਾ ਸੀ..ਆਖਣ ਲੱਗਾ “ਬਲਬੀਰ ਸਿਆਂ ਟੀ ਵੀ ਤੇ ਤੂੰ ਹੀ ਚਾੜਿਆ ਸੀ ਨਾ..?”
ਮੇਰੇ ਹਾਂ ਆਖਣ ਨਾਲ ਹੀ ਮੇਰੇ ਤੇ ਕਸੂਰਵਾਰ ਹੋਣ ਦੀ ਮੋਹਰ ਵੀ ਲੱਗ ਗਈ..ਬਸ ਸਜਾ ਦਾ ਹੀ ਇੰਤਜਾਰ ਸੀ..!
ਸਰਦਾਰ ਹੂਰੀ ਗੁੱਸੇ ਨਾਲ ਦੇਖਦੇ ਰਹੇ ਫੇਰ ਪਤਨੀ ਤੇ ਬੱਚੇ ਕਮਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ