ਮੈਂ ਅਕਸਰ ਹੀ ਆਪਣੇ ਸਧਾਰਨ ਜਿਹੇ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ!
ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ..
ਵੇਖਿਆ ਇੱਕ ਕੁੱਤਾ ਸੀ..
ਜਰਾ ਜਿੰਨਾ ਪੁੱਚਕਾਰਿਆ ਤਾਂ ਝੱਟ ਅੰਦਰ ਲੰਘ ਆਇਆ!
ਫੇਰ ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ ਸੌਂ ਗਿਆ!
ਦੋ ਕੂ ਘੰਟੇ ਮਗਰੋਂ ਉਠਿਆ..ਆਕੜ ਜਿਹੀ ਲਈ..ਮੇਰੇ ਵੱਲ ਦੇਖ ਪੂਛਲ ਹਿਲਾਈ..ਫੇਰ ਕੰਨ ਨੀਵੇਂ ਜਿਹੇ ਕਰ ਧੰਨਵਾਦ ਜਿਹਾ ਕੀਤਾ ਤੇ ਬਾਹਰ ਨਿੱਕਲ ਗਿਆ..!
ਆਦਤਾਂ ਤੋਂ ਕਾਫੀ ਸੁਲਝਿਆ ਹੋਇਆ ਲੱਗਾ!
ਅਗਲੇ ਦਿਨ ਠੀਕ ਓਸੇ ਵੇਲੇ ਇੱਕ ਵਾਰ ਫੇਰ ਹਰਕਤ ਹੋਈ..
ਹੁਣ ਵੀ ਓਹੀ ਸੀ..ਦੁੰਮ ਹਿਲਾਉਂਦਾ ਅੰਦਰ ਲੰਘ ਆਇਆ..ਓਸੇ ਬਾਰੀ ਲਾਗੇ ਦੋ ਘੰਟੇ ਸੁੱਤਾ ਤੇ ਫੇਰ ਚੁੱਪ ਚਾਪ ਬਾਹਰ ਨੂੰ ਤੁਰ ਗਿਆ!
ਹੁਣ ਇਹ ਰੋਜ ਦਾ ਵਰਤਾਰਾ ਬਣ ਗਿਆ!
ਇੱਕ ਦਿਨ ਇੱਕ ਰੁੱਕਾ ਲਿਖ ਉਸਦੇ ਪਟੇ ਨਾਲ ਬੰਨ ਦਿੱਤਾ
“ਤੁਸੀਂ ਜੋ ਵੀ ਹੋ..ਕਿਸਮਤ ਵਾਲੇ ਹੋ..ਤੁਹਾਡਾ ਇਹ ਰੱਬ ਦਾ ਜੀ ਬੜਾ ਪਿਆਰਾ ਤੇ ਸਿਆਣਾ ਹੈ..ਮਿਥੇ ਟਾਈਮ ਤੇ ਦਸਤਕ ਦਿੰਦਾ ਹੈ..ਬੂਹਾ ਖੋਲ੍ਹਦਿਆਂ ਹੀ ਅੰਦਰ ਲੰਘ ਆਉਂਦਾ ਹੈ..ਦੋ ਘੜੀਆਂ ਸੌਂ ਬਾਹਰ ਨਿੱਕਲ ਜਾਂਦਾ ਹੈ..ਸਮਝ ਨਹੀਂ ਆਉਂਦੀ ਕੇ ਇਸਦੇ ਮਨ ਵਿਚ ਹੈ ਕੀ ਏ”
ਅਗਲੇ ਦਿਨ ਓਸੇ ਪਟੇ ਨਾਲ ਬੰਨੇ ਰੁੱਕੇ ਵਿਚ ਜਵਾਬ ਆ ਗਿਆ..
“ਭਾਜੀ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਾਢੇ ਘਰ..ਚੰਗਾ ਕਾਰੋਬਾਰ..ਚੰਗਾ ਰਿਜਕ ਹੈ..ਚੰਗੀਆਂ ਸੁਖ ਸਹੂਲਤਾਂ..ਪਰ ਇੱਕੋ ਚੀਜ ਦੀ ਕਮੀਂ ਹੈ..ਸੁਖ ਸ਼ਾਂਤੀ ਦੀ..ਹਮੇਸ਼ਾਂ ਕਲੇਸ਼ ਪਿਆ ਰਹਿੰਦਾ..ਨਿੱਕੀ-ਨਿਕੀ ਬਹਿਸ ਲੜਾਈ ਦਾ ਰੂਪ ਧਾਰ ਲੈਂਦੀ ਹੈ..ਫੇਰ ਮਾਰਨ ਮਰਾਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ