ਕੀਮਤੀ ਸਰਮਾਇਆ
ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..
ਜਦੋਂ ਵੀ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਫੈਕਟਰੀ ਦਾ ਗੇੜਾ ਮਾਰ ਜਾਇਆ ਕਰਦੇ..
ਸਾਰਾ ਕੁਝ ਵੇਖ ਜਾਚ ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!
ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਆਪਣੇ ਦਫਤਰ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..
ਦੇਖਿਆ ਤਾਂ ਸਰਦਾਰ ਹੂਰੀ ਖਲੋਤੇ ਸਨ..
ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ ਇੱਕ ਤੇਰੇ ਨਾਲ..
ਗਹੁ ਨਾਲ ਵੇਖਿਆ..ਬੱਲਬ ਦੇ ਚਾਨਣ ਵਿਚ ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਨਮੀਂ ਦਾ ਸਮੁੰਦਰ ਸਾਫ ਦਿਸ ਰਿਹਾ ਸੀ..
ਕਾਹਲੀ ਨਾਲ ਗੁਟਕਾ ਸਾਬ ਰੁਮਾਲ ਵਿਚ ਲਪੇਟਦੇ ਹੋਏ ਨੇ ਪੁੱਛ ਲਿਆ ਸਾਬ ਜੀ ਕੀ ਗੱਲ ਏ..ਸਭ ਸੁਖ-ਸਾਂਦ ਤੇ ਹੈ?
ਓਹਨਾ ਅੱਖਾਂ ਸਾਫ ਕੀਤੀਆਂ..ਤੇ ਫੇਰ ਆਖਣ ਲੱਗੇ ਕੇ ਯਾਰ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੈਂ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਇੱਕਠੇ ਬੈਠ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..
ਓਹਨਾ ਅੱਗੇ ਪਈਆਂ ਰੋਟੀਆਂ,ਕੁੱਟੀ ਹੋਈ ਚਟਨੀ ਅਤੇ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..ਨਾਲ ਹੀ ਹਮੇਸ਼ਾਂ ਹੀ ਵਿਦੇਸ਼ੀ ਟੂਰਾਂ ਤੇ ਨਿੱਕਲਿਆ ਰਹਿੰਦਾ ਤੇਰਾ ਨਿੱਕਾ ਸਰਦਾਰ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ ਨੂੰ..ਮੈਨੂੰ ਤੇ ਇਹ ਵੀ ਨਹੀਂ ਪਤਾ ਹੁਣ ਹੈ ਕਿਹੜੇ ਮੁਲਖ ਵਿਚ ਓ..!
ਤੈਨੂੰ ਪਾਠ ਕਰਦੇ ਨੂੰ ਵੇਖ ਅੰਦਰੋਂ ਫਿਟਕਾਰ ਜਿਹੀ ਪਈ ਕੇ ਯਾਦ ਕਰ ਵੱਡਿਆ ਸਰਦਾਰਾ..ਆਖਰੀ ਵਾਰ ਤੂੰ ਖੁਦ ਇੰਝ ਭੋਏਂ ਤੇ ਬੈਠ ਕੇ ਪਾਠ ਕਦੋਂ ਕੀਤਾ ਸੀ?
ਲੋਰ ਵਿਚ ਆਏ ਸਰਦਾਰ ਜੀ ਗੱਲਾਂ ਕਰੀ ਜਾ ਰਹੇ ਸਨ..
ਆਹਂਦੇ ਯਾਰ ਲੋਕੀ ਮੈਨੂੰ ਰਾਜਾ ਸਮਝਦੇ ਨੇ ਪਰ ਸੱਚ ਪੁਛੇਂ ਤਾਂ ਮੇਰੇ ਪੱਲੇ ਬੱਸ “ਭਟਕਣ” ਹੀ ਰਹਿ ਗਈ ਏ..
ਓਹੀ ਭਟਕਣ ਜਿਸਨੂੰ ਬਾਹਰੀ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..ਸਿਜਦੇ ਸਲਾਮਾਂ ਕਰਦੀ ਏ..ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ ਹੀ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ...
...
ਪਾਈ ਰੱਖਦੀ ਏ ਕੇ ਕੋਲ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..
ਬਸ ਮ੍ਰਿਗ ਤ੍ਰਿਸ਼ਨਾ ਹੀ ਹੈ ਜਿਹੜੀ ਦਿਨੋਂ ਦਿਨ ਵਧੀ ਹੀ ਜਾਂਦੀ ਏ..ਥੰਮਣ ਦਾ ਨਾਮ ਹੀ ਨਹੀਂ ਲੈਂਦੀ..ਪਰ ਹੁਣ ਮੈਂ ਥੱਕ ਗਿਆ ਹਾਂ..ਕਈ ਵਾਰ ਸੋਚਦਾ ਦੋ ਘੜੀਆਂ ਤੇਰੇ ਵਾਂਙ ਬੈਠ ਆਰਾਮ ਕਰ ਲਵਾਂ ਪਰ ਫੇਰ ਬੇ-ਲਗਾਮ ਹੋ ਚੁੱਕਾ ਮਨ ਅੰਦਰੋਂ ਅਵਾਜ ਦਿੰਦਾ ਏ..ਨਾ-ਨਾ ਆਰਾਮ ਨਾ ਕਰੀਂ..ਪਿੱਛੇ ਰਹਿ ਜਾਵੇਂਗਾ..ਬਾਕੀ ਅਗਾਂਹ ਨਿੱਕਲ ਤੇਰਾ ਮੌਜੂ ਉਡਾਉਣਗੇ..ਮੈਂ ਫੇਰ ਅੰਨੀ ਸੁਰੰਗ ਵਿਚ ਭੱਜ ਉੱਠਦਾ ਹਾਂ..
ਰਾਤੀ ਸੁੱਤੇ ਪਿਆ ਵੀ ਬੱਸ ਇਹੋ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ..ਲੁਧਿਆਣੇ ਕੰਮ ਸ਼ੁਰੂ ਹੋਇਆ ਕੇ ਨਹੀਂ..ਸ਼ੇਅਰ ਮਾਰਕੀਟ ਡਿੱਗ ਤਾਂ ਨਹੀਂ ਪਈ ਰਾਤੋ ਰਾਤ?
ਡਾਕਟਰ ਜਦੋਂ ਵੇਲੇ ਕੁਵੇਲੇ ਕਾਲ ਕਰ ਲਵੇਂ ਤਾਂ ਤਰਾਹ ਨਿੱਕਲ ਜਾਂਦਾ..ਕਿਧਰੇ ਟੈਸਟਾਂ ਦੀ ਰਿਪੋਰਟ ਤਾਂ ਨੀ ਗ਼ਲਤ ਆ ਗਈ?
ਦੋਹਾਂ ਭਰਾਵਾਂ ਵਿਚ ਵੰਡ-ਵੰਡਾਈ ਵਾਲੇ ਚੱਕਰ..ਕੋਰਟ ਵਿਚ ਚੱਲਦੇ ਕਿੰਨੇ ਸਾਰੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..”
ਅਖੀਰ ਵਾਹਵਾ ਚਿਰ ਕੋਲ ਬੈਠ ਮਨ ਦਾ ਸਾਰਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..
ਫੇਰ ਤੁਰੇ ਜਾਂਦੇ ਇੱਕ ਵਾਰ ਫੇਰ ਵਾਪਿਸ ਪਰਤ ਆਏ..
ਆਖਣ ਲੱਗੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਵੇਖ..ਬੱਸ ਇਹੀ ਸੋਚੀਂ ਜਾਂਦਾ ਹਾਂ ਕੇ ਪੱਲੇ ਬਹੁਤਾ ਕੁਝ ਨਾ ਹੁੰਦੇ ਹੋਏ ਵੀ ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਸਰਮਾਏਦਾਰ ਭਾਵੇਂ ਆਪਣੀ ਸਾਰੀ ਦੌਲਤ ਵੀ ਕਿਓਂ ਨਾ ਵੇਚ ਦੇਵੇ ਤਾਂ ਵੀ ਕਦੀ ਹਾਸਿਲ ਨਹੀਂ ਕਰ ਸਕਦਾ..”
ਆਪਣੀ ਗਰੀਬੀ ਅਤੇ ਤੰਗੀਆਂ ਤੁਰਸ਼ੀਆਂ ਬਾਰੇ ਸੋਚ ਅਕਸਰ ਹੀ ਰੱਬ ਨਾਲ ਸ਼ਿਕਵੇ-ਸ਼ਿਕਾਇਤਾਂ ਕਰਦੇ ਰਹਿੰਦੇ ਨੂੰ ਉਸ ਦਿਨ ਓਹਨਾ ਦੇ ਤੁਰ ਜਾਣ ਮਗਰੋਂ ਸੱਚ-ਮੁੱਚ ਹੀ ਬੜਾ ਜਿਆਦਾ ਸੁਕੂਨ ਜਿਹਾ ਮਿਲਿਆ..
ਸ਼ਾਇਦ ਜਿੰਦਗੀ ਵਿਚ ਇੰਝ ਪਹਿਲੀ ਵਾਰ ਹੋਇਆ ਕੇ ਮਹਿੰਗੀ ਜਿਹੀ ਗੱਡੀ ਵਿਚ ਬੈਠਾ ਇੱਕ ਐਸਾ ਇਨਸਾਨ ਨਜਰੀ ਪੈ ਗਿਆ ਸੀ ਜੋ ਅਸਲ ਵਿਚ ਮੇਰੇ ਨਾਲੋਂ ਵੀ ਕਿਤੇ ਵੱਧ ਜਿਆਦਾ ਗਰੀਬ ਨਿੱਕਲਿਆਂ!
(ਅਸਲ ਵਾਪਰੀ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪੇਪਰ ਦਿੰਦੇ ਬੱਚਿਆਂ ਨੂੰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਅੱਖ ਬਚਾ ਕੇ ਇੱਕ ਦੂਜੇ ਤੋਂ ਪੁੱਛਣ ਦੀ ਤਾਕ ਵਿੱਚ ਸਨ। ਥੋੜਾ ਜਿਹਾ ਮੈਂ ਵੀ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਦਿੱਤਾ ਇਕ ਦੋ ਵਾਰੀ। ਉਹਨਾਂ ਨੂੰ ਕਿਹਾ ਕਿ ਬੇਟਾ ਆਪੋ ਆਪਣਾ ਪੇਪਰ ਕਰਨ ਵਿੱਚ ਹੀ ਫਾਇਦਾ ਹੈ ਤੁਹਾਡਾ ,ਨਕਲ Continue Reading »
ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ Continue Reading »
ਹਰੇਕ ਨੂੰ ਨਿੱਕੇ ਨਿੱਕੇ ਸਵਾਲ ਪੁੱਛੀ ਜਾਣੇ ਮੇਰੇ ਨਿੱਕੇ ਪੁੱਤ ਦੀ ਆਦਤ ਹੋਇਆ ਕਰਦੀ ਸੀ.. ਪਰ ਉਹ ਜਦੋਂ ਵੀ ਹੰਜੂ ਵਹਾਉਂਦੀ ਹੋਈ ਆਪਣੀ ਦਾਦੀ ਨੂੰ ਵੇਖਦਾ ਤਾਂ ਕੋਈ ਸਵਾਲ ਨਾ ਕਰਦਾ ਸਗੋਂ ਉਸਦੀ ਹੀ ਚੁੰਨੀ ਨਾਲ ਉਸਦੀਆਂ ਅੱਖਾਂ ਪੂੰਝਣ ਲੱਗ ਜਾਂਦਾ! ਬੀਜੀ ਵੀ ਅਕਸਰ ਇੱਕ ਨਵੰਬਰ ਚੁਰਾਸੀ ਵਾਲੇ ਦਿਨ ਦਿੱਲੀ Continue Reading »
ਛੋਟੀ ਜਾਤ ਦਾ ਹੌਣ ਕਰਕੇ ਉਹਨੂੰ ਪਿੰਡ ਵਿੱਚ ਬਹੁਤ ਦਰਦ ਹੰਡਾਉਣਾ ਪਿਆ । ਪਿੰਡ ਵਾਲੇ ਆਮ ਹੀ ਉਸ ਨਾਲ ਵਿਤਕਰਾ ਰੱਖਦੇ ਸਨ । ਉਹ ਕਦੇ ਵੀ ਕਿਸੇ ਤਿਉਹਾਰ ਤੇ ਮੰਦਿਰ ਨਹੀਂ ਸੀ ਜਾ ਸਕਦਾ । ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰਨ ਦੀ ਵੀ ਮਨਾਹੀ ਸੀ । ਇਸ ਲਈ ਉਹ Continue Reading »
ਪੈਂਤੀ-ਛੱਤੀ ਸਾਲ ਪਹਿਲਾਂ ਰਿਆੜਕੀ ਕਾਲਜ ਤੁਗਲਵਾਲ ਦਾਖਲਾ ਲੈ ਲਿਆ..ਓਹਨੀ ਦਿੰਨੀ ਮਾਮੇ ਹੁਰਾਂ ਨਵੀਂ ਨਵੀਂ ਮਿੰਨੀ ਬੱਸ ਪਾਈ ਸੀ.. ਉਹ ਆਪ ਟਿਕਟਾਂ ਕੱਟਿਆ ਕਰਦਾ ਤੇ ਉਸਦਾ ਮੁੰਡਾ ਜਿਸਨੂੰ ਮੈਂ “ਤਾਰੀ ਵੀਰ” ਆਖ ਬੁਲਾਉਂਦੀ ਸੀ,ਬੱਸ ਚਲਾਇਆ ਕਰਦਾ..! ਓਹਨੀ ਦਿੰਨੀ ਟਾਵੀਂ ਟਾਵੀਂ ਬੱਸ ਹੀ ਚਲਿਆ ਕਰਦੀ ਸੀ..ਆਉਣ ਜਾਣ ਨੂੰ ਜਿਆਦਾਤਰ ਟਾਂਗੇ ਤੇ ਸਾਈਕਲ Continue Reading »
ਭੋਲਾ ਪ੍ਰਧਾਨ ! ਮੀਂਹ ਤੋਂ ਬਾਅਦ ਯੂਰੀਆ ਖਾਦ ਤੋਂ ਸੱਖਣੀ, ਪੀਲੀ ਪੈ ਰਹੀ ਕਣਕ ਭਾਵੇਂ ਭੋਲੇ ਨੂੰ ਵਾਜਾਂ ਮਾਰ ਰਹੀ ਸੀ ਪਰ ਦੋ ਕਿਲਿਆਂ ਦੇ ਮਾਲਕ ਭੋਲੇ ਨੂੰ ਅੱਜਕੱਲ੍ਹ ਟਾਈਮ ਹੀ ਕਿੱਥੇ ਸੀ। ਦਰਅਸਲ ਨਾਮ ਦਾ ਹੀ ਨਹੀਂ ਮੰਨ੍ਹ ਦਾ ਵੀ ਤਾਂ ਭੋਲਾ ਈ ਹੈ, ਭੋਲਾ। ਬੁੱਢੇ ਮਾਂ-ਬਾਪੂ ਤੇ ਘਰਵਾਲੀ Continue Reading »
ਏਸੇ ਦੌਰਾਨ ਮੇਰੀ ਮਾਂ ਦਾ ਜ਼ਿਆਦਾ ਟੈਨਸ਼ਨ ਲੈਣ ਕਾਰਨ, ਸ਼ੁਗਰ ਲੈਵਲ ਵੀ uncontrol ਰਹਿਣ ਲੱਗ ਪਿਆ ਸੀ। ਜਿਸਦੇ ਪ੍ਰਭਾਵ ਨਾਲ ਉਹਨਾਂ ਦੇ ਦੋਨੋਂ ਪੈਰ ਖਰਾਬ ਹੋ ਚੁੱਕੇ ਸਨ। ਹੁਣ ਘਰ ਵਿਚ ਇਕ ਬੱਚੇ ਦੇ ਨਾਲ ਨਾਲ, ਇਸ ਬਜ਼ੁਰਗ ਦੀ ਵੀ ਪੂਰੀ ਇਹਤਿਆਤ ਨਾਲ ਦੇਖਭਾਲ ਕਰਨੀ ਪੈਂਦੀ ਸੀ। ਮੈਂ ਪੂਰੇ ਤਿੰਨ Continue Reading »
ਸਾਡੇ ਹਮਸਾਏ) ਸਾਡੇ ਹਮਸਾਇਆਂ ਨੂੰ ਸਾਡੀ ਕਿੰਨੀ ਫ਼ਿਕਰ ਹੁੰਦੀ ਹੈ। ਇਹ ਸਾਡਾ ਕਿੰਨਾਂ ਖਿਆਲ ਰੱਖਦੇ ਹਨ। ਜਦੋਂ ਕਦੀ ਮਿਲ ਜਾਂਦੇ ਹਨ ਤਾਂ ਇਵੇਂ ਮਹਿਸੂਸ ਕਰਾਉਂਦੇ ਹਨ ਕਿ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਹੀ ਸਾਡੀ ਫ਼ਿਕਰ ਹੈ। ਹੁਣ ਜ਼ਰਾ ਅੱਗੇ ਫ਼ਿਕਰ ਦੀ ਦਾਸਤਾਨ ਸੁਣੋ। ਮੇਰੀ ਇੱਕ ਸਹੇਲੀ ਦੇ ਗੋਡੇ ਵਿੱਚ ਦਰਦ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ninder
nice